Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday, 26 February 2026

पंजाब की शान्ति और व्यवस्था को भंग करने के लिए एजेंसियों और चरमपंथियों द्वारा किए जा रहे दमन के खि़लाफ आवाज़ उठाने का किया आह्वान



चंडीगढ़: सेक्टर 25 में भारतीय क्रांतिकारी मार्क्सवादी पार्टी (आरएमपीआई) की पंजाब राज्य समिति द्वारा आयोजित एक भव्य रैली में पंजाब के सभी लोगों से केंद्र की मोदी सरकार द्वारा किये जा रहे संघीय अधिकारों के निरंतर घोर उल्लंघन, पंजाब के खिलाफ उत्पीडऩ और भेदभाव और पंजाब की शान्ति और व्यवस्था को भंग करने के लिए एजेंसियों और चरमपंथियों द्वारा किए जा रहे दमन के खि़लाफ आवाज़ उठाने का आह्वान किया गया है। रैली को संबोधित करते हुए पार्टी नेताओं ने कानून व्यवस्था बनाए रखकर प्रांत के लोगों को आपराधिक गिरोहों से बचाने में बुरी तरह विफल रही पंजाब की भगवंत सिंह मान सरकार पर भी तीखा प्रहार किया है।



एक प्रस्ताव द्वारा मांग की गई है कि पंजाब समेत पूरे देश में बिना मुक़दमे के जेल में बंद और अपनी सजा पूरी कर चुके राजनीतिक कैदियों, बुद्धिजीवियों तथा मानवाधिकार कार्यकर्ताओं को तत्काल रिहा किया जाए; पंजाब की राजधानी चंडीगढ़ को तत्काल पंजाब को सौंप दिया जाए; नदियों के जल का वितरण रीपेरीयन  सिद्धांत के अनुसार किया जाए; पंजाबी भाषी क्षेत्रों को पंजाब में शामिल किया जाए; पंजाब समेत पूरे देश में पंजाबी भाषा को उचित सम्मान और गरिमा दी जाए; भाखरा-ब्यास प्रशासनिक बोर्ड में पंजाब का खोया हुआ दर्जा बहाल किया जाए; पंजाब को नष्ट करने की साजिशों को तत्काल रोका जाए। इस अवसर पर यह घोषणा की गई कि उपरोक्त मांगों को पूरा करने के लिए धर्म और जाति के भेदभाव से ऊपर उठकर सभी पंजाबियों का संयुक्त संघर्ष छेड़ा जाएगा।



इस भव्य रैली को पार्टी के महासचिव कॉमरेड मंगत राम पसला, राज्य समिति के सचिव कॉमरेड परगट सिंह जामाराए, राज्य सचिवालय के सदस्य कुलवंत सिंह संधू, सज्जन सिंह, डॉ. सतनाम सिंह अजनाला, दर्शन नाहर और रवी लोहगड ने संबोधित किया। वक्ताओं ने आरोप लगाया कि राष्ट्रीय स्वयंसेवक संघ (आरएसएस), जिसने अपने राजनीतिक दल भाजपा के माध्यम से देश की केंद्रीय सत्ता पर कब्जा कर लिया है, देशवासियों, विशेषकर पंजाबियों को सिख गुरुओं द्वारा रचित मानवतावादी वाणी, भक्ति आंदोलन के महान नेताओं के तर्कसंगत ज्ञान, गदरी नायकों और शहीद-ए-आजम भगत सिंह और उनके साथियों की क्रांतिकारी विचारधारा के साथ-साथ प्रगतिशील सोच और वैज्ञानिक दृष्टिकोण से भी भटकाने का प्रयास कर रहा है। उन्होंने आगे कहा कि संघ परिवार पंजाबियों के अडिग स्वभाव और अन्याय के हर रूप के विरुद्ध लडऩे और जान देने की इस क्षेत्र की समृद्ध विरासत को अपनी पिछड़ी विचारधारा के प्रसार और धर्म-आधारित हिंदुत्वी राष्ट्र स्थापित करने के अपने घातक एजेंडे को लागू करने में सबसे बड़ी बाधा मानता है। उन्होंने पंजाब की जनता से संघ परिवार की विभाजनकारी साजिशों से अवगत होने और उसके नापाक मंसूबों को नाकाम करने की पुरजोर अपील की।



हाथों में लाल झंडे लिए जनसभा में पहुंचे लोगों के बुलंद नारों ने पूरे माहौल को क्रांतिकारी रंग में रंग दिया। वक्ताओं ने कहा कि यह बेहद दुख और रोष का विषय है कि पंजाब में बदलाव का नारा लगाकर सत्ता हथियाने वाली ‘आप’ सरकार केंद्र में मोदी सरकार की उन्ही नीतियों को लागू कर रही है, जो जनता को गरीब बना रही हैं और अमीरों की तिजोरियां भर रही हैं। उन्होंने कहा कि सत्ताधारी पार्टी के खुले समर्थन से पूरे राज्य में नशीले पदार्थों के तस्कर, आपराधिक गिरोह और रेत-बजरी माफिया बेखौफ घूम रहे हैं। हत्याएं, लूटपाट, छीना-झपटी और जबरन वसूली रोजमर्रा की घटनाएं बन गई हैं। मान सरकार अपनी खराब छवि से जनता की ध्यान भटकाने के लिए विज्ञापनों पर करोड़ों रुपये लुटा रही है और संघर्षरत वर्गों का दमन कर रही है। वीआईपी संस्कृति और भ्रष्टाचार हद पार कर चुके हैं। नेताओं ने जनविरोधी नीतियों और राज्य सरकार के खराब प्रदर्शन के खिलाफ एक व्यापक आंदोलन शुरू करने की घोषणा की है।

उन्होंने कहा कि देश और प्रांत में वास्तविक जनहितैषी परिवर्तन लाने के लिए वामपंथी दलों को एकजुट करने के प्रयासों को जारी रखते हुए, देश को सांप्रदायिक फासीवाद के हमलों से मुक्त करने की तत्काल आवश्यकता को देखते हुए वामपंथी, लोकतांत्रिक, धर्मनिरपेक्ष राजनीतिक दलों, नागरिक समाज और प्रगतिशील आंदोलन की एकजुटता और संघर्ष को और तेज किया जाएगा।

एक प्रस्ताव में, पंजाब सरकार द्वारा ‘हिंद समाचार अखबार समूह’ पर किए जा रहे हमलों की कड़ी निंदा की गई।

रैली के बाद एक विशाल जन जुलूस निकाला गया और प्रधानमंत्री तथा राज्य के मुख्यमंत्री को याचिकाएं भेजी गईं।

रैली की अध्यक्षता रतन सिंह रंधावा, गुरनाम सिंह दाऊद, नत्था सिंह दढवाल और सुरिंदर गिल जयपाल ने की। मंच संचालक का कार्यभार राज्य समिति के कोषाध्यक्ष प्रोफेसर जयपाल सिंह ने संभाला।

ਕੇਂਦਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਦਾ ਇਕਜੁੱਟ ਹੋ ਕੇ ਬੁਥਾੜ ਭੰਨਣ ਸਮੂਹ ਪੰਜਾਬੀ : ਪਾਸਲਾ



ਚੰਡੀਗੜ੍ਹ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਸੈਕਟਰ 25 ’ਚ ਕੀਤੀ ਗਈ ਵਿਸ਼ਾਲ ਰੈਲੀ ’ਚ ਪੰਜਾਬ ਦੇ ਸਮੂਹ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਫੈਡਰਲ ਅਧਿਕਾਰਾਂ ਦੇ ਨਿਰੰਤਰ ਘਾਣ, ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਤੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀਆਂ ਏਜੰਸੀਆਂ ਤੇ ਕੱਟੜਪੰਥੀਆਂ ਦੀਆਂ ਕੁਚਾਲਾਂ ਖਿਲਾਫ਼ ਗਰਜਵੀਂ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਰਾਹੀਂ ਪ੍ਰਾਂਤ ਵਾਸੀਆਂ ਦੀ ਅਪਰਾਧੀ ਗਰੋਹਾਂ ਤੋਂ ਰਾਖੀ ਕਰਨ ਪੱਖੋਂ ਬੁਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ।



ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਮੇਤ ਸਾਰੇ ਦੇਸ਼ ’ਚ ਬਿਨਾਂ ਮੁਕੱਦਮਾ ਚਲਾਏ ਜੇਲ੍ਹੀਂ ਡੱਕੇ ਤੇ ਸਜ਼ਾਵਾਂ ਪੂਰੀਆਂ ਕਰ ਚੁਕੇ ਸਿਆਸੀ ਕੈਦੀ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰ ਕਾਰਕੁੰਨ ਫੌਰੀ ਰਿਹਾ ਕੀਤੇ ਜਾਣ; ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਫੌਰੀ ਪੰਜਾਬ ਦੇ ਹਵਾਲੇ ਕੀਤਾ ਜਾਵੇ; ਦਰਿਆਈ ਪਾਣੀਆਂ ਦੀ ਰਿਪੇਅਰੀਨ ਸਿਧਾਂਤ ਮੁਤਾਬਕ ਵੰਡ ਕੀਤੀ ਜਾਵੇ; ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕੀਤੇ ਜਾਣ; ਪੰਜਾਬੀ ਬੋਲੀ ਨੂੰ ਪੰਜਾਬ ਸਮੇਤ ਪੂਰੇ ਦੇਸ਼ ’ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ; ਭਾਖੜਾ-ਬਿਆਸ ਪ੍ਰਬੰਧਕੀ ਬੋਰਡ ’ਚ ਪੰਜਾਬ ਦਾ ਖੋਹਿਆ ਰੁਤਬਾ ਬਹਾਲ ਕੀਤਾ ਜਾਵੇ; ਬਾਰਡਰ ਖੋਲ੍ਹ ਕੇ ਭਾਰਤ-ਪਾਕ ਦੁਵੱਲਾ ਵਪਾਰ ਸ਼ੁਰੂ ਕੀਤਾ ਜਾਵੇ; ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ। ਇਸ ਮੌਕੇ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਧਰਮਾਂ-ਜਾਤਾਂ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਸਮੂਹ ਪੰਜਾਬੀਆਂ ਦਾ ਸਰਬ ਸਾਂਝਾ ਘੋਲ ਵਿੱਢਿਆ ਜਾਵੇਗਾ।



ਵਿਸ਼ਾਲ ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਾਜ ਕਮਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਸੂਬਾ ਸਕੱਤਰੇਤ ਦੇ ਮੈਂਬਰਾਨ ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ, ਰਵਿੰਦਰ ਰਵੀ ਲੋਹਗੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ ਹੋ ਚੁੱਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਸਿੱਖ ਗੁਰੂ ਸਾਹਿਬਾਨ ਵਲੋਂ ਰਚੀ ਮਾਨਵ ਹਿਤੈਸ਼ੀ ਬਾਣੀ, ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੇ ਤਰਕਵਾਦੀ ਗਿਆਨ, ਗਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਨਾਲ ਪ੍ਰਗਤੀਸ਼ੀਲ ਸੋਚ ਤੇ ਵਿਗਿਆਨਕ ਨਜਰੀਏ ਤੋਂ ਬੇਮੁੱਖ ਕਰਨ ਲੱਗਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਘ ਪਰਿਵਾਰ, ਪੰਜਾਬੀਆਂ ਦੇ ਨਾਬਰੀ ਦੇ ਸੁਭਾਅ ਅਤੇ ਹਰ ਕਿਸਮ ਦੇ ਅਨਿਆਂ ਖਿਲਾਫ ਜੂਝ ਮਰਨ ਤੇ ਪੀੜਤਾਂ ਦੇ ਹੱਕ ’ਚ ਡੱਟ ਕੇ ਖਲੋਣ ਦੇ ਇਸ ਖਿੱਤੇ ਦੇ ਨਰੋਏ ਵਿਰਸੇ ਨੂੰ ਆਪਣੀ ਪਿਛਾਖੜੀ ਵਿਚਾਰਧਾਰਾ ਦੇ ਪ੍ਰਚਾਰ-ਪਸਾਰ ਤੇ ਧਰਮ ਆਧਾਰਿਤ ਹਿੰਦੂਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦਾ ਆਪਣਾ ਘਾਤਕ ਏਜੰਡਾ ਲਾਗੂ ਕਰਨ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਸਮਝਦਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੰਘ ਪਰਿਵਾਰ ਦੀਆਂ ਵੰਡਵਾਦੀ ਸਾਜਿਸ਼ਾਂ ਤੋਂ ਸੁਚੇਤ ਹੋਣ ਤੇ ਇਸ ਦੇ ਕੋਝੇ ਮਨਸੂਬੇ ਫੇਲ੍ਹ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।



ਜਨਤਕ ਇਕੱਠ ’ਚ ਹੱਥਾਂ ’ਚ ਲਾਲ ਝੰਡੇ ਲੈ ਕੈ ਪੁੱਜੇ ਲੋਕਾਂ ਦੇ ਅਕਾਸ਼ ਗੂੰਜਾਊ ਨਾਅਰੇ ਸਮੁੱਚੇ ਵਾਤਾਵਰਣ ਨੂੰ ਇਨਕਲਾਬੀ ਰੰਗ ’ਚ ਰੰਗ ਰਹੇ ਸਨ। ਬੁਲਾਰਿਆਂ ਨੇ ਕਿਹਾ ਕਿ ਇਹ ਡਾਢੇ ਦੁੱਖ ਤੇ ਰੋਸ ਦਾ ਵਿਸ਼ਾ ਹੈ ਕਿ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਦੀ ਰਾਜ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਲੋਕਾਂ ਨੂੰ ਕੰਗਾਲ ਕਰਕੇ ਧਨਾਢਾਂ ਦੇ ਖਜ਼ਾਨੇ ਭਰਪੂਰ ਕਰਨ ਵਾਲੀਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਹੂਬਹੂ ਅਮਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਾਰੋਬਾਰੀ, ਅਪਰਾਧੀ ਗ੍ਰੋਹ ਤੇ ਰੇਤ-ਬੱਜ਼ਰੀ ਮਾਫੀਆ ਰਾਜ ਕਰਦੀ ਧਿਰ ਦੇ ਨੰਗੇ-ਚਿਟੇ ਥਾਪੜੇ ਨਾਲ ਸੂਬੇ ਭਰ ’ਚ ਚੰਮ ਦੀਆਂ ਚਲਾ ਰਹੇ ਹਨ। ਕਤਲਾਂ, ਲੁੱਟਾਂ-ਖੋਹਾਂ, ਝਪਟਮਾਰੀ, ਫਿਰੌਤੀ ਵਸੂਲੀ, ਨਸ਼ਿਆਂ ਨਾਲ ਮੌਤਾਂ ਰੋਜ਼ ਦਾ ਵਰਤਾਰਾ ਬਣ ਗਿਆ ਹੈ। ਮਾਨ ਸਰਕਾਰ ਇਸ਼ਤਿਹਾਰਾਂ ਰਾਹੀਂ ਕਰੋੜਾਂ ਰੁਪਏ ਫੂਕ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਹੈ ਤੇ ਸੰਘਰਸ਼ੀ ਧਿਰਾਂ ’ਤੇ ਜਬਰ ਢਾਹ ਰਹੀ ਹੈ। ਵੀਆਈਪੀ ਕਲਚਰ ਤੇ ਭਿ੍ਰਸ਼ਟਾਚਾਰ ਹੱਦਾਂ-ਬੰਨੇ ਪਾਰ ਕਰ ਗਿਆ ਹੈ। ਸਰਕਾਰ ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਫਰਜੀ ਪੁਲਸ ਮੁਕਾਬਲਿਆਂ ਤੇ ਮੋਦੀ ਮਾਰਕਾ ਬੁਲਡੋਜ਼ਰ ਕਾਰਵਾਈ ਦਾ ਸਹਾਰਾ ਲੈ ਰਹੀ ਹੈ। ਆਗੂਆਂ ਨੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਨੀਤੀ ਕਦਮਾਂ ਤੇ ਨਖਿੱਧ ਕਾਰਗੁਜਾਰੀ ਖ਼ਿਲਾਫ਼ ਤੱਕੜੀ ਜਦੋਜਹਿਦ ਵਿੱਢਣ ਦਾ ਐਲਾਨ ਕੀਤਾ ਹੈ।



ਉਨ੍ਹਾਂ ਕਿਹਾ ਕਿ ਦੇਸ਼ ਅਤੇ ਪ੍ਰਾਂਤ ’ਚ ਹਕੀਕੀ ਲੋਕ ਪੱਖੀ ਬਦਲਾਅ ਲਿਆਉਣ ਲਈ ਖੱਬੀਆਂ ਧਿਰਾਂ ਦਾ ਏਕਾ ਕਾਇਮ ਕਰਨ ਦੇ ਯਤਨ ਜਾਰੀ ਰੱਖਦਿਆਂ ਦੇਸ਼ ਨੂੰ ਫਿਰਕੂ-ਫਾਸ਼ੀਵਾਦ ਦੇ ਹੱਲਿਆਂ ਤੋਂ ਮੁਕਤ ਕਰਨ ਦੀ ਫੌਰੀ ਲੋੜ ਦੇ ਸਨਮੁੱਖ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਸਿਆਸੀ ਧਿਰਾਂ, ਸਿਵਲ ਸੁਸਾਇਟੀ ਤੇ ਅਗਾਂਹਵਧੂ ਲਹਿਰ ਦੀ ਸਾਂਝ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਕ ਮਤੇ ’ਚ ਪੰਜਾਬ ਸਰਕਾਰ ਵੱਲੋਂ ‘ਹਿੰਦ ਸਮਾਚਾਰ ਅਖ਼ਬਾਰ ਸਮੂਹ’ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ।

ਰੈਲੀ ਤੋਂ ਬਾਅਦ ਵਿਸ਼ਾਲ ਜਨਤਕ ਮਾਰਚ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਤੇ ਰਾਜ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ।

ਰੈਲੀ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ ਡਢਵਾਲ, ਸੁਰਿੰਦਰ ਗਿੱਲ ਜੈਪਾਲ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਰਾਜ ਕਮੇਟੀ ਦੇ ਖਜ਼ਾਨਚੀ ਪ੍ਰੋਫੈਸਰ ਜੈਪਾਲ ਸਿੰਘ ਨੇ ਨਿਭਾਏ।