Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday, 22 December 2025

ਆਰ.ਐਮ.ਪੀ.ਆਈ. ਨੇ ਸੱਦਿਆ ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਸੂਬਾਈ ਸੈਮੀਨਾਰ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ 'ਦੇਸ਼ ਭਗਤ  ਯਾਦਗਾਰ ਜਲੰਧਰ' ਦੇ 'ਗ਼ਦਰੀ ਸ਼


ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ' ਵਿਖੇ ਨਾਮਵਰ ਵਿਦਵਾਨ  ਡਾਕਟਰ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਸੂਬਾਈ ਸੈਮੀਨਾਰ ਆਯੋਜਿਤ ਕੀਤਾ ਗਿਆ। 

ਉੱਘੇ ਬੁੱਧੀਜੀਵੀ, ਮਨੁੱਖੀ ਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਦੇ ਮਾਨਵੀ ਯੁੱਧ ਦੇ ਬੇਖੌਫ ਜੁਝਾਰੂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਮੁੱਖ ਵਿਸ਼ੇ "ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੇ ਕੁਰਬਾਨੀ ਦੇ ਅਦੁੱਤੀ ਜਜ਼ਬੇ ਦਾ ਅਜੋਕਾ ਮਹੱਤਵ" ਬਾਰੇ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਤਿਆਗ ਦੀ ਅਦੁੱਤੀ ਗਾਥਾ ਦੇ ਸਿਰਜਣਹਾਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਸਰਬੰਸ ਦਾਨੀ ਦਸ਼ਮੇਸ਼ ਪਿਤਾ, ਉਨ੍ਹਾਂ ਦੇ ਚਾਰੇ ਹੋਣਹਾਰ ਸਪੁੱਤਰਾਂ ਅਤੇ ਲਾਤਾਦਾਦ ਸਿੱਖ ਸ਼ਹੀਦਾਂ ਨੇ ਕਿਸੇ ਵਿਸ਼ੇਸ਼ ਧਰਮ ਦੇ ਖਿਲਾਫ, ਕਿਸੇ ਹੋਰ ਵਿਸ਼ੇਸ਼ ਧਰਮ ਦੀ ਰਾਖੀ ਲਈ ਸ਼ਹਾਦਤ ਨਹੀਂ ਸੀ ਦਿੱਤੀ। ਬਲਕਿ ਉਨ੍ਹਾਂ ਨੇ ਧਾਰਮਿਕ ਆਜ਼ਾਦੀਆਂ, ਮਨੁੱਖੀ ਅਧਿਕਾਰਾਂ ਤੇ  ਸਾਂਝੀਵਾਲਤਾ ਦੀ ਰਾਖੀ ਅਤੇ ਲੁੱਟ-ਖਸੁੱਟ, ਜਬਰ-ਵਿਤਕਰੇ ਤੇ ਕੱਟੜਤਾ ਦੇ ਖਾਤਮੇ ਲਈ ਆਪਣਾ-ਆਪ ਕੁਰਬਾਨ ਕਰਨ ਦੀ ਸ਼ਾਨਾਮੱਤੀ ਵਿਰਾਸਤ ਸਿਰਜੀ ਸੀ। ਉਨ੍ਹਾਂ ਦਾ ਯੁੱਧ ਕਿਸੇ ਵਿਸ਼ੇਸ਼ ਧਰਮ, ਰੰਗ-ਨਸਲ, ਜਾਤ ਜਾਂ ਖਿੱਤੇ ਨਾਲ ਸਬੰਧਤ ਹੁਕਮਰਾਨਾਂ ਦੇ ਖਿਲਾਫ ਨਹੀਂ ਸੀ। ਉਨ੍ਹਾਂ ਨੇ ਤਾਂ ਜ਼ਾਲਿਮ ਸਥਾਪਤੀ ਦੇ ਖੂਨੀ ਪੰਜਿਆਂ ਤੋਂ ਕਿਰਤੀ ਜਨ ਸਮੂਹਾਂ ਦੀ ਸਦੀਵੀ ਮੁਕਤੀ ਦਾ ਮਾਨਵੀ ਸੰਗਰਾਮ ਲੜਿਆ ਸੀ। ਪ੍ਰੋਫੈਸਰ ਜਗਮੋਹਨ ਨੇ ਕਿਹਾ ਕਿ ਸਿਰਲੱਥ ਸਿੱਖ ਸ਼ਹੀਦਾਂ ਦੀ ਤਿਆਗ ਦੀ ਇਸ ਬੇਜੋੜ ਭਾਵਨਾ ਅਤੇ ਸਾਂਝੀਵਾਲਤਾ ਦੇ ਉਨ੍ਹਾਂ ਦੇ ਮਹਾਨ ਜਜ਼ਬੇ ਦਾ ਸੁਵੱਲਾ ਪ੍ਰਭਾਵ ਸੁਤੰਤਰਤਾ ਸੰਗਰਾਮ ਦੌਰਾਨ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਸੀ, ਜਿਸ ਦਾ ਪ੍ਰਗਟਾਵਾ ਗ਼ਦਰ ਤਹਿਰੀਕ ਦੇ ਦਸਤਾਵੇਜ਼ਾਂ, ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਅਤੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੋਂ ਬਾਖੂਬੀ ਹੁੰਦਾ ਹੈ। ਵਿਦਵਾਨ ਬੁਲਾਰੇ ਨੇ ਜ਼ੋਰ ਦਿੰਦਿਆਂ ਕਿਹਾ ਕਿ 'ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਹਿੰਦੂ ਧਰਮ ਦੀ ਰਾਖੀ ਲਈ ਸ਼ੀਸ ਵਾਰਨ" ਦਾ ਇਕ ਪਾਸੜ ਤੇ ਖੋਟਾ ਬਿਰਤਾਂਤ ਜਨ ਸਮੂਹਾਂ ਦੀ ਜਮਾਤੀ ਏਕਤਾ ਅਤੇ ਫਿਰਕੂ ਇਕਸੁਰਤਾ ਤੋਂ ਭੈਅਭੀਤ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਲੋਟੂ ਹਿਤਾਂ ਦੀਆਂ ਪਹਿਰਾਬਰਦਾਰ ਫਿਰਕੂ-ਵੰਡਵਾਦੀ ਤਾਕਤਾਂ ਵਲੋਂ ਸਾਜਿਸ਼ਨ ਘੜਿਆ ਜਾ ਰਿਹਾ ਹੈ। ਉਨ੍ਹਾਂ ਹੋਰ ਸਪਸ਼ਟਤਾ ਨਾਲ ਕਿਹਾ ਕਿ 'ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦ ਹੋਣ' ਦਾ ਕੂੜ ਪ੍ਰਚਾਰ ਉਹ ਸਵਾਰਥੀ ਤੱਤ ਕਰ ਰਹੇ ਹਨ ਜੋ ਅਜੋਕੀ ਹਰ ਬੁਰਾਈ ਲਈ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਨੂੰ ਦੋਸ਼ੀ ਠਹਿਰਾ ਕੇ ਕਿਰਤੀ ਜਨ ਸਮੂਹਾਂ ਦੀ ਮੰਦਹਾਲੀ ਦੇ ਕਸੂਰਵਾਰ ਸਾਮਰਾਜੀਆਂ ਅਤੇ ਪੂੰਜੀਪਤੀ-ਜਗੀਰੂ ਵਰਗਾਂ ਨੂੰ ਸਾਫ ਬਰੀ ਕਰਦੇ ਹਨ। ਇੰਝ ਕਰਨ ਰਾਹੀਂ ਉਹ ਲੁਟੇਰਾ ਜਮਾਤੀ ਰਾਜ-ਪ੍ਰਬੰਧ ਹਮੇਸ਼ ਕਾਇਮ ਰੱਖਣ ਲਈ ਭਾਈਚਾਰਿਆਂ 'ਚ ਦਰਾੜ ਪੈਦਾ ਕਰ ਰਹੇ ਹਨ। ਪ੍ਰੋਫੈਸਰ ਜਗਮੋਹਨ ਨੇ ਕਿਹਾ ਕਿ ਸਿੱਖ ਰਹਿਬਰਾਂ ਦੀਆਂ ਸ਼ਹਾਦਤਾਂ ਸਮੁੱਚੇ ਮਿਹਨਤਕਸ਼ਾਂ ਦੀ ਏਕਤਾ ਕਾਇਮ ਕਰਦੇ ਹੋਏ ਲੁੱਟ-ਚੋਂਘ, ਜਬਰ ਵਿਤਕਰੇ ਤੋਂ ਮੁਕਤੀ ਲਈ ਅਤੇ ਭਾਈ ਲਾਲੋਆਂ ਭਾਵ ਸੱਚੀ-ਸੁੱਚੀ ਕਿਰਤ ਕਰਨ ਵਾਲੇ ਮਿਹਨਤਕਸ਼ਾਂ ਦਾ ਰਾਜ ਯਾਨਿ ਬੇਗ਼ਮਪੁਰਾ ਸਿਰਜਨ ਲਈ ਜੂਝਣ ਦੀ ਪ੍ਰੇਰਣਾ ਦਿੰਦੀਆਂ ਹਨ।  







ਆਪਣੇ ਵਿਸ਼ੇਸ਼ ਸੰਬੋਧਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਰਤੀ ਕਿਰਤੀਆਂ ਨੂੰ ਗਰੀਬ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਤੇ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਵਾਲੇ ਸਾਮਰਾਜੀ ਧਾੜਵੀਆਂ, ਭਾਰਤ ਦੀਆਂ ਆਮਦਨਾਂ, ਜਾਇਦਾਦਾਂ 'ਤੇ ਦੱਬਾ ਮਾਰੀ ਬੈਠੇ ਮੁੱਠੀ ਭਰ  ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਨਵ ਧਨਾਢਾਂ ਦੀ ਅਜੋਕੇ ਮਲਕ ਭਾਗੋਆਂ ਵਜੋਂ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅਤਿਅੰਤ ਦੁਰਭਾਗ ਦੀ ਗੱਲ ਹੈ ਕਿ ਬਸਤੀਵਾਦੀ ਅੰਗ੍ਰੇਜ਼ ਹਾਕਮਾਂ ਦੇ ਹੁਕਮਾਂ ਤਹਿਤ ਸੁਤੰਤਰਤਾ ਸੰਗਰਾਮ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.), ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ ਹੋ ਚੁੱਕਿਆ ਹੈ। ਪਾਸਲਾ ਨੇ ਕਿਹਾ ਕਿ ਸੰਘੀ ਟੋਲੇ ਦੇਸ਼ ਦੀ ਮੁਸਲਿਮ ਤੇ ਈਸਾਈ ਘੱਟ ਗਿਣਤੀ ਵਸੋਂ, ਸਦੀਆਂ ਤੋਂ ਲੁੱਟੇ-ਲਤਾੜੇ ਦਲਿਤਾਂ ਅਤੇ ਸ੍ਰਿਸ਼ਟੀ ਦੀਆਂ ਸਿਰਜਣਹਾਰ ਔਰਤਾਂ ਖਿਲਾਫ਼ ਅੱਜ ਉਹੀ ਜ਼ੁਲਮ ਕਮਾ ਰਹੇ ਹਨ, ਜੋ ਆਪਣੀ ਚੜ੍ਹਤ ਦੇ ਦੌਰ 'ਚ ਐਰੰਗਜ਼ੇਬ ਨੇ ਕਮਾਏ ਸਨ। ਉਨ੍ਹਾਂ ਕਿਹਾ ਕਿ ਅਜੋਕੇ ਹੁਕਮਰਾਨ ਤੇ ਉਨ੍ਹਾਂ ਦੇ ਨਾਗਪੁਰੀ ਆਕਾ ਦੇਸ਼ ਦੇ ਮੌਜੂਦਾ ਸੰਵਿਧਾਨ, ਜਮਹੂਰੀ-ਧਰਮ ਨਿਰਪੱਖ-ਫੈਡਰਲ ਢਾਂਚੇ ਅਤੇ ਸੁਤੰਤਰਤਾ ਸੰਗਰਾਮ ਦੌਰਾਨ ਤੇ ਉਸ ਤੋਂ ਪਹਿਲਾਂ ਕਾਇਮ ਹੋਈਆਂ ਸਾਰੀਆਂ ਨਰੋਈਆਂ ਪ੍ਰੰਪਰਾਵਾਂ ਨੂੰ ਤਹਿਸ-ਨਹਿਸ ਕਰੀ ਜਾ ਰਹੇ ਹਨ। ਸਾਥੀ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਂਝੀਵਾਲਤਾ, ਜਮਹੂਰੀਅਤ ਤੇ ਇਨਸਾਫ ਦੇ ਪਹਿਰਾਬਰਦਾਰਾਂ ਨੂੰ ਇਕਜੁੱਟ ਹੋ ਕੇ ਮੋਦੀ ਸਰਕਾਰ ਦੀ ਸੱਤਾ ਤੋਂ ਬੇਦਖ਼ਲੀ ਦਾ ਯੁਧ ਲੜਨਾ ਚਾਹੀਦਾ ਹੈ। ਨਾਲ ਹੀ ਸਮੂਹ ਭਾਰਤੀ ਲੋਕਾਈ ਨੂੰ ਤਾਨਾਸ਼ਾਹੀ ਤਰਜ਼ ਦਾ, ਧਰਮ ਆਧਾਰਿਤ, ਕੱਟੜ-ਪਿਛਾਖੜੀ, ਹਿੰਦਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਘਾਤਕ ਏਜੰਡੇ ਨੂੰ ਭਾਂਜ ਦੇਣ ਲਈ ਲੋਕ ਘੋਲਾਂ ਦੇ ਪਿੜ ਮੱਲਣੇ ਚਾਹੀਦੇ ਹਨ। ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗਾਂ ਲਈ ਲਾਸਾਨੀ ਸਿੱਖ ਸ਼ਹਾਦਤਾਂ ਦਾ ਅਜੋਕੇ ਸਮੇਂ ਇਹੋ ਮਹੱਤਵ ਹੈ।

ਮੰਚ 'ਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਵੀ ਮੌਜੂਦ ਸਨ। ਮੰਚ ਸੰਚਾਲਕ ਦੇ ਫਰਜ ਪਾਰਟੀ ਦੀ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕੁਸ਼ਲਤਾ ਸੰਗ ਨਿਭਾਏ। ਸਮਰੱਥ ਬੁਲਾਰਿਆਂ ਦੇ ਵੱਡਮੁਲੇ ਵਿਚਾਰ ਸੁਨਣ ਲਈ ਬਾਵੱਕਾਰ ਨਿਆਂ ਪਸੰਦ ਸ਼ਹਿਰੀ ਅਤੇ ਸੰਜੀਦਾ ਸਿਆਸੀ-ਸਮਾਜਕ ਕਾਰਕੁੰਨ ਪੰਜਾਬ ਭਰ ਚੋਂ ਧਾਹ ਕੇ ਪੁੱਜੇ ਅਤੇ ਵਿਚਾਰ-ਚਰਚਾ ਨੂੰ ਪੂਰੀ ਇਕਾਗਰ ਚਿੱਤ ਹੋ ਕੇ ਸੁਣਿਆ। ਹਾਜ਼ਰੀਨ ਨੇ ਪਾਰਟੀ ਦੀ ਵਿਲੱਖਣ ਪਹਿਲਕਦਮੀ ਦੀ ਡੱਟਵੀਂ ਸ਼ਲਾਘਾ ਵੀ ਕੀਤੀ।

Sunday, 23 November 2025

ਕਿਰਤੀਆਂ ਦੀਆਂ ਕੁੱਲੀਆਂ 'ਚ 'ਮਨੂਵਾਦ ਭਜਾਓ - ਬੇਗ਼ਮਪੁਰਾ ਵਸਾਓ' ਦਾ ਹੋਕਾ ਦੇਣ ਦਾ ਫ਼ੈਸਲਾ


ਜਲੰਧਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ, ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ ਆਰ.ਐਸ.ਐਸ. ਦੀਆਂ ਫਿਰਕੂ ਧਰੁਵੀਕਰਨ ਰਾਹੀਂ ਭਾਈਚਾਰਕ ਸਾਂਝ ਦੇ ਖਾਤਮੇ ਦੀਆਂ ਫਾਸ਼ੀਵਾਦੀ ਕੁਚਾਲਾਂ ਅਤੇ ਦੇਸ਼ ਦੇ ਮੌਜੂਦਾ ਸੰਵਿਧਾਨ ਦੀ ਥਾਂ ਦਲਿਤਾਂ-ਔਰਤਾਂ ਸਮੇਤ ਸਾਰੀ ਗਰੀਬ ਤੇ ਹਾਸ਼ੀਆਗਤ ਵਸੋਂ ਨੂੰ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਨੂੰ ਸ਼ਾਸ਼ਨ ਪੱਧਤੀ ਵਜੋਂ ਮੁੜ ਲਾਗੂ ਕਰਨ ਦੇ ਸੰਘ ਪਰਿਵਾਰ ਦੇ ਕੋਝੇ ਮਨਸੂਬੇ ਬੇਪਰਦ ਕੀਤੇ ਜਾਣ ਲਈ, ਪਾਰਟੀ ਕਮੇਟੀਆਂ ਨੂੰ ਤਕੜਾ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। 

ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਸਕੱਤਰੇਤ ਵਲੋਂ 28 ਨਵੰਬਰ ਤੋਂ ਲੈ ਕੇ 16 ਦਸੰਬਰ ਤੱਕ ਸੂਬੇ ਦੇ ਇਕ ਹਜ਼ਾਰ ਪਿੰਡਾਂ ਅਤੇ ਸ਼ਹਿਰਾਂ-ਕਸਬਿਆਂ ਦੇ ਕਿਰਤੀ ਮੁਹੱਲਿਆਂ 'ਚ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ ਆਦਿ ਕਰਕੇ 'ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ' ਮੁਹਿੰਮ ਵਿੱਢਣ ਦਾ ਨਿਰਣਾ ਲਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ।  

ਸਕੱਤਰੇਤ ਨੇ ਆਰ.ਐਸ.ਐਸ.-ਭਾਜਪਾ, ਮੋਦੀ ਸਰਕਾਰ ਤੇ ਕੇਂਦਰੀ ਏਜੰਸੀਆਂ ਦੀ ਸ਼ਹਿ 'ਤੇ ਪੰਜਾਬ ਦਾ ਮਾਹੌਲ ਵਿਗਾੜਨ ਲਈ ਯਤਨਸ਼ੀਲ ਹਰ ਰੰਗ ਦੇ ਕੱਟੜਪੰਥੀਆਂ ਨੂੰ ਮੂੰਹ ਨਾ ਲਾਉਣ ਬਦਲੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਮਾਜ ਵਿਰੋਧੀ ਤੱਤਾਂ ਦੀਆਂ ਸਾਜ਼ਿਸ਼ਾਂ ਤੋਂ ਲਗਾਤਾਰ ਸੁਚੇਤ ਰਹਿਣ ਦੀ ਪੁਰਜ਼ੋਰ ਅਪੀਲ ਕੀਤੀ ਹੈ। 

ਸਕੱਤਰੇਤ ਨੇ ਪੰਜਾਬ ਅੰਦਰ ਹਰ ਰੋਜ ਹੋ ਰਹੇ ਘਿਨੌਣੇ ਕਤਲਾਂ ਤੇ ਹੌਲਨਾਕ ਅਪਰਾਧਾਂ, ਹਕੂਮਤੀ ਥਾਪੜੇ ਨਾਲ ਬੇਰੋਕ-ਟੋਕ ਜਾਰੀ ਨਸ਼ਾ ਕਾਰੋਬਾਰ ਤੇ ਮਾਫੀਆ ਲੁੱਟ, ਹਰ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ, ਸੰਘਰਸ਼ੀ ਲੋਕਾਂ 'ਤੇ ਢਾਹੇ ਜਾ ਰਹੇ ਪੁਲਸ ਜਬਰ ਅਤੇ ਸੂਬੇ ਦੀਆਂ ਬੇਸ਼ਕੀਮਤੀ ਜਾਇਦਾਦਾਂ ਖੁਰਦ-ਬੁਰਦ ਕਰਨ ਦੇ ਸਰਕਾਰੀ ਯਤਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਹਰ ਮੁਹਾਜ਼ 'ਤੇ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਸੂਬੇ ਦੀ 'ਆਪ' ਸਰਕਾਰ ਦੀ ਕਰੜੀ ਨਿਖੇਧੀ ਕੀਤੀ ਹੈ। ਸਕੱਤਰੇਤ ਦੀ ਠੋਸ ਰਾਇ ਹੈ ਕਿ 'ਆਮ ਆਦਮੀ ਪਾਰਟੀ' ਦਾ ਥਿੰਕ ਟੈਂਕ ਅਤੇ ਪੰਜਾਬ ਸਰਕਾਰ ਨਾ ਕੇਵਲ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਹੂਬਹੂ ਅਮਲ ਕਰ ਰਹੇ ਹਨ, ਬਲਕਿ ਸੰਘ-ਭਾਜਪਾ ਦੀ ਜ਼ਹਿਰੀਲੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਤੇ ਭਾਜਪਾ ਚੁਣਾਵੀ ਜਿੱਤਾਂ ਸੁਨਿਸ਼ਚਤ ਕਰਨ 'ਚ ਵੀ ਗਲਤਾਨ ਹਨ।

ਮੋਦੀ-ਮਾਨ ਸਰਕਾਰਾਂ ਦੀ ਉਕਤ ਨੀਤੀ-ਪਹੁੰਚ  ਖਿਲਾਫ਼ ਭਵਿੱਖ 'ਚ ਵਿਸ਼ਾਲ ਸੰਘਰਸ਼ ਵਿੱਢਣ ਲਈ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਕਿਰਤੀ ਲੋਕਾਈ ਦੀ ਸਾਂਝ ਕਾਇਮ ਕਰਨ ਤੇ ਮਨੁੱਖੀ ਸਵੈਮਾਨ ਤੇ ਸੁਤੰਤਰਤਾ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਇਸ ਖਿੱਤੇ ਦੇ ਸਮੁੱਚੇ ਬੇਜੋੜ ਸ਼ਹੀਦਾਂ ਦੀ ਯਾਦ 'ਚ 22 ਦਸੰਬਰ, 2025 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪ੍ਰਭਾਵਸ਼ਾਲੀ ਸੂਬਾਈ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਹੈ।  

ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ ਜਿਵੇਂ ਚੰਡੀਗੜ੍ਹ ਪੰਜਾਬ ਨੂੰ ਸੌਂਪਣ, ਦਰਿਆਈ ਪਾਣੀਆਂ ਦੀ ਨਿਆਈਂ ਵੰਡ ਕਰਨ, ਪੰਜਾਬ ਤੇ ਗੁਆਂਢੀ ਸੂਬਿਆਂ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਨ ਆਦਿ ਤੇ ਪੰਜਾਬ 'ਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਸਰਕਾਰ ਅਧੀਨ ਲਿਆਉਣ ਲਈ ਚੱਲੀਆਂ ਖਤਰਨਾਕ ਚਾਲਾਂ ਵਿਰੁੱਧ ਸਮੂਹ ਪੰਜਾਬੀਆਂ ਦਾ ਸਰਬ ਸਾਂਝਾ ਘੋਲ ਵਿੱਢਣ ਲਈ ਨਵੇਂ ਸਾਲ ਦੇ ਪਹਿਲੇ ਮਹੀਨੇ , ਅੰਮ੍ਰਿਤਸਰ, ਮੁਹਾਲੀ, ਸੰਗਰੂਰ, ਜਲੰਧਰ, ਬਠਿੰਡਾ ਆਦਿ ਥਾਂਵਾਂ 'ਤੇ ਖੇਤਰੀ ਲੋਕ ਇਕੱਠ ਕੀਤੇ ਜਾਣਗੇ। ਇਕੱਠਾਂ ਦੌਰਾਨ ਸੰਘ-ਭਾਜਪਾ ਤੇ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਅਤੇ ਸੂਬਿਆਂ ਦੇ ਅਧਿਕਾਰ ਪੂਰੀ ਤਰ੍ਹਾਂ ਖੋਹ ਲੈਣ ਦੇ ਹੱਲਿਆਂ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ।

ਆਰੰਭ ਵਿਚ ਸਦੀਵੀਂ ਵਿਛੋੜਾ ਦੇ ਗਏ ਕਾਮਰੇਡ ਡਾਕਟਰ ਬਲਵਿੰਦਰ ਸਿੰਘ ਛੇਹਰਟਾ ਤੇ ਕਰਨੈਲ ਸਿੰਘ ਨੰਬਰਦਾਰ ਗੁਰਦਾਸਪੁਰ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Thursday, 6 November 2025

ਨਵਉਦਾਰਵਾਦੀ ਨੀਤੀਆਂ ਤੇ ਫਿਰਕੂ-ਫਾਸ਼ੀਵਾਦ ਖਿਲਾਫ਼ ਯੁੱਧ ਪ੍ਰਚੰਡ ਕਰਦੇ ਕੇਂਦਰੀ ਹੁਕਮਰਾਨਾਂ ਦੀਆਂ ਪੰਜਾਬ ਵਿਰੋਧੀ ਕੁਚਾਲਾਂ ਫੇਲ੍ਹ ਕਰਨ ਦਾ ਸੱਦਾ

 


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ’ਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਨੇ ਆਰ.ਐਸ.ਐਸ. ਦੀ ਅਗਵਾਈ ਵਾਲੇ ਫਿਰਕੂ-ਫਾਸ਼ੀ ਟੋਲਿਆਂ ਵਲੋਂ ਫਿਰਕੂ-ਜਾਤੀਵਾਦੀ ਵੰਡ ਤਿੱਖੀ ਕਰਨ ਲਈ ਮੁਸਲਮਾਨਾਂ, ਈਸਾਈਆਂ, ਦਲਿਤਾਂ ’ਤੇ ਢਾਹੇ ਜਾ ਰਹੇ ਅਕਹਿ ਤੇ ਅਸਹਿ ਜ਼ੁਲਮਾਂ ਅਤੇ ਮਨੂੰਵਾਦੀ ਮਾਨਸਿਕਤਾ ਅਧੀਨ ਔਰਤਾਂ ਖ਼ਿਲਾਫ਼ ਦਿਨੋ-ਦਿਨ ਵੱਧ ਰਹੇ ਸੰਗੀਨ ਅਪਰਾਧਾਂ ਵਿਰੁੱਧ, ਵਿਸ਼ਾਲ ਲੋਕ ਲਾਮਬੰਦੀ ਤੇ ਆਧਾਰਿਤ ਦੇਸ਼ ਵਿਆਪੀ ਸਿਆਸੀ-ਵਿਚਾਰਧਾਰਕ ਮੁਹਿੰਮ ਵਿੱਢੀ ਹੋਈ ਹੈ। ਮੁਹਿੰਮ ਦੌਰਾਨ ਜਨ ਸਮੂਹਾਂ ਨੂੰ ਦੇਸ਼ ਦੇ ਵਰਤਮਾਨ ਸੰਵਿਧਾਨ, ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਅਤੇ ਮਨੁੱਖੀ ਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਉੱਠਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਸਾਥੀ ਪਾਸਲਾ ਨੇ ਦੱਸਿਆ ਕਿ ਪਾਰਟੀ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ’ਤੇ, 23 ਮਾਰਚ 2026 ਨੂੰ ਕੌਮੀ ਰਾਜਧਾਨੀ ਦਿੱਲੀ ਵਿਖੇ ਵਿਸ਼ਾਲ ਇਕੱਠ ਤੇ ਮਾਰਚ ਕੀਤਾ ਜਾਵੇਗਾ। ਉਕਤ ਇਕੱਠ ਤੇ ਮਾਰਚ ਰਾਹੀਂ ਕਿਰਤੀ ਲੋਕਾਈ ਨੂੰ ਜੰਗਾਂ-ਯੁੱਧਾਂ ਰਾਹੀਂ ਮਾਨਵਤਾ ਦੇ ਖਾਤਮੇ ਦੀਆਂ ਸਾਮਰਾਜੀ ਸਾਜ਼ਿਸ਼ਾਂ, ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੇ ਦਾਬੇ, ਸੱਜ ਪਿਛਾਖੜ ਤੇ ਫਿਰਕੂ-ਫਾਸ਼ੀਵਾਦ ਦੇ ਵੰਡਵਾਦੀ ਮਨਸੂਬਿਆਂ ਅਤੇ ਲੋਕਾਈ ਨੂੰ ਕੰਗਾਲ ਕਰਕੇ ਲੋਟੂਆਂ ਦੇ ਢਿੱਡ ਭਰਨ ਭਰਨ ਵਾਲੇ ਨਵ-ਉਦਾਰਵਾਦੀ ਨੀਤੀ ਚੌਖਟੇ ਤੋਂ ਮੁਕਤੀ ਦਾ ਯੁੱਧ ਪ੍ਰਚੰਡ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ।

ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਰਾਜ ਕਮੇਟੀ ਨੇ 1917 ’ਚ ਰੂਸ ਅੰਦਰ ਸਫਲ ਹੋਈ ਅਕਤੂਬਰ ਕ੍ਰਾਂਤੀ ਦੀ ਵਰ੍ਹੇਗੰਢ 7 ਤੋਂ 14 ਨਵੰਬਰ ਤੱਕ ਪਿੰਡਾਂ, ਸ਼ਹਿਰਾਂ ਅੰਦਰ ਭਰਵੇਂ ਲੋਕ ਇਕੱਠ ਕਰਕੇ ਮਨਾਏ ਜਾਣ ਦਾ ਫੈਸਲਾ ਲਿਆ ਹੈ। ਉਕਤ ਇਕੱਠਾਂ ’ਚ ਕਿਰਤੀ ਲੋਕਾਈ ਨੂੰ ਅਜੋਕੇ ਹਾਲਾਤ ’ਚ ਇਨਕਲਾਬ ਦੀ ਸਾਰਥਿਕਤਾ ਤੋਂ ਜਾਣੂੰ ਕਰਵਾਉਂਦਿਆਂ ਲੋਟੂ ਰਾਜ ਪ੍ਰਬੰਧ ਦਾ ਖਾਤਮਾ ਕਰਕੇ ਸਾਂਝੀਵਾਲਤਾ ’ਤੇ ਆਧਾਰਿਤ ਸਮਾਜ ਦੀ ਕਾਇਮੀ ਲਈ ਜੂਝਣ ਦਾ ਪੈਗਾਮ ਦਿੱਤਾ ਜਾਵੇਗਾ।

ਰਾਜ ਕਮੇਟੀ, 28 ਨਵੰਬਰ ਤੋਂ 12 ਦਸੰਬਰ 2025 ਤੱਕ ਬੇਜ਼ਮੀਨੇ-ਸਾਧਨਹੀਣ ਕਿਰਤੀਆਂ, ਦਲਿਤਾਂ ਨਾਲ ਨੇੜਲਾ ਰਾਬਤਾ ਕਾਇਮ ਕਰਨ ਲਈ ਜਨ ਸੰਪਰਕ ਮੁਹਿੰਮ ਚਲਾਏਗੀ। ਮੁਹਿੰਮ ਦੌਰਾਨ, ਦੇਸ਼ ਦੇ ਅਜੋਕੇ ਸੰਵਿਧਾਨ ਨੂੰ ਖਾਰਜ ਕਰਕੇ ਸ਼ਾਸ਼ਨ ਪੱਧਤੀ ਵਜੋਂ ਮਨੂੰ ਸਿਮਰਤੀ ਦੀ ਪੁਨਰ ਸਥਾਪਤੀ ਦੀਆਂ ਆਰ.ਐਸ.ਐਸ., ਭਾਜਪਾ ਤੇ ਸੰਘੀ ਸੰਗਠਨਾਂ ਦੀਆਂ ਕੁਚਾਲਾਂ ਨੂੰ ਮਾਤ ਦੇਣ ਲਈ ਘੋਲ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ। ਮੁਹਿੰਮ ਦੌਰਾਨ ਸੂਬਾਈ ਜਥੇ ਪੰਜਾਬ ਦੇ 500 ਪਿੰਡਾਂ ’ਚ ਮਾਰਚ ਅਤੇ ਲਾਮਬੰਦੀ ਕਰਨਗੇ।

ਰਾਜ ਕਮੇਟੀ ਨੇ ‘ਪੰਜਾਬ ‘ਵਰਸਿਟੀ ਚੰਡੀਗੜ੍ਹ’ ਦਾ ਪ੍ਰਬੰਧ ਸੂਬੇ ਤੋਂ ਖੋਹਣ ਅਤੇ ਸੈਨੇਟ ਭੰਗ ਕਰਨ ਵਿਰੁੱਧ ਸਾਂਝਾ ਘੋਲ ਵਿੱਢਣ ਦਾ ਫੈਸਲਾ ਕੀਤਾ ਹੈ।

ਪਾਰਟੀ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਲਈ ਸਰਗਰਮ ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ ਸ਼ਰਾਰਤੀ ਅਨਸਰਾਂ ਤੇ ਕੱਟੜਪੰਥੀਆਂ, ਪੰਜਾਬ ਦੇ ਨਰੋਏ ਵਿਰਸੇ ਤੇ ਨਾਬਰੀ ਦੇ ਖਾਸੇ ਨੂੰ ਤਬਾਹ ਕਰਨ ’ਤੇ ਤੁਲੀ ਹਿੰਦੂਤਵੀ-ਸਨਾਤਨੀ ਬਿ੍ਰਗੇਡ ਅਤੇ ਸਿਆਸੀ ਸ਼ਹਿ ਨਾਲ ਚੱਲਣ ਵਾਲੇ ਨਸ਼ਾ ਕਾਰੋਬਾਰ, ਅਪਰਾਧਿਕ ਵਾਰਦਾਤਾਂ ਤੇ ਮਾਫੀਆ ਲੁੱਟ ਦੇ ਖਾਤਮੇ ਲਈ ਜ਼ੋਰਦਾਰ ਮੁਹਿੰਮ ਚਲਾਵੇਗੀ।

ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਪਾਰਟੀ ਦਾ ਸੁਨੇਹਾ ਲਈ 7 ਨਵੰਬਰ ਨੂੰ ਜਨਤਕ ਰੈਲੀ ਕੀਤੀ ਜਾਵੇਗੀ ਜਿਸ ਨੂੰ ਕਾਮਰੇਡ ਪਾਸਲਾ ਸੰਬੋਧਨ ਕਰਨਗੇ।

ਜਥੇਬੰਦਕ ਮਜ਼ਬੂਤੀ ਲਈ ਸਰਵ ਸਾਥੀ ਸ਼ਿਵ ਕੁਮਾਰ, ਰਘਬੀਰ ਸਿੰਘ ਬੈਨੀਪਾਲ, ਮੋਹਨ ਸਿੰਘ ਧਮਾਣਾ, ਦਰਸ਼ਨ ਨਾਹਰ, ਸਰਬਜੀਤ ਗਿੱਲ, ਧਰਮਿੰਦਰ ਮੁਕੇਰੀਆਂ ਸਕੱਤਰੇਤ ਦੇ ਇਨਵਾਇਟੀ ਮੈਂਬਰ ਲਏ ਗਏ।

ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਯੁੱਧ ਸਾਥੀਆਂ ਪ੍ਰਕਾਸ਼ ਸਿੰਘ ਕਾਹਨੂੰਵਾਨ, ਕਰਨੈਲ ਸਿੰਘ ਨਵਾਂ ਪਿੰਡ, ਰਣਬੀਰ ਜੈਨ ਸਰਦੂਲਗੜ੍ਹ ਅਤੇ ਹੋਰਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

Monday, 3 November 2025

ਚਾਰ ਨਵੰਬਰ ਦੀ ਮੀਟਿੰਗ ਦੌਰਾਨ ਯੂਨੀਵਰਸਿਟੀ ਦਾ ਪ੍ਰਬੰਧ ਖੋਹਣ ਖ਼ਿਲਾਫ਼ ਜ਼ੋਰਦਾਰ ਮੁਹਿੰਮ ਦਾ ਕੀਤਾ ਜਾਏਗਾ ਫ਼ੈਸਲਾ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ 'ਪੰਜਾਬ 'ਵਰਸਿਟੀ ਚੰਡੀਗੜ੍ਹ' ਦਾ ਪ੍ਰਬੰਧ ਸੂਬੇ ਤੋਂ ਖੋਹ ਕੇ ਕੇਂਦਰ ਦੇ ਹਵਾਲੇ ਕਰਨ ਦੇ ਮੋਦੀ ਸਰਕਾਰ ਦੇ ਸਾਜ਼ਿਸ਼ੀ ਕਦਮ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਅੱਜ ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਪ੍ਰਤੀ ਸੂਬੇ ਦੀ 'ਆਮ ਆਦਮੀ ਪਾਰਟੀ' ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਧਾਰੀ ਸ਼ੱਕੀ ਚੁੱਪ ਤੋਂ ਮੋਦੀ-ਮਾਨ ਸਰਕਾਰਾਂ ਦੀ ਸਾਜ਼ਿਸ਼ੀ ਮਿਲੀਭੁਗਤ ਸਪਸ਼ਟ ਉਜਾਗਰ ਹੁੰਦੀ ਹੈ। ਉਨ੍ਹਾਂ ਬੀਤੇ ਕਲ੍ਹ ਅਖ਼ਬਾਰਾਂ ਦੀ ਸਪਲਾਈ ਰੋਕਣ ਦੇ ਸੂਬਾ ਸਰਕਾਰ ਦੇ ਸਿਰੇ ਦੇ ਜਮਹੂਰੀਅਤ ਵਿਰੋਧੀ ਕਦਮ ਦੀ ਵੀ ਕਰੜੀ ਨਿੰਦਾ ਕੀਤੀ ਹੈ।

ਆਗੂਆਂ ਨੇ ਐਲਾਨ ਕੀਤਾ ਹੈ ਕਿ ਰਾਜ ਕਮੇਟੀ ਦੀ ਭਲਕੇ ਤੋਂ ਸ਼ੁਰੂ ਹੋਣ ਵਾਲੀ ਦੋ ਦਿਨਾਂ ਮੀਟਿੰਗ ਵਿਚ ਗੰਭੀਰ ਵਿਚਾਰਾਂ ਕਰਕੇ ਉਕਤ ਹਮਲਿਆਂ ਅਤੇ ਕੇਂਦਰੀ ਸਰਕਾਰ ਦੀ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲੀ ਕੇਂਦਰੀ ਸਰਕਾਰ ਦੀ ਨੀਤੀ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਕੇਂਦਰੀ ਸਰਕਾਰ ਦੇ ਉਕਤ ਹਮਲੇ ਖਿਲਾਫ ਹਰ ਮੰਚ ਤੋਂ ਤਕੜੀ ਆਵਾਜ਼ ਬੁਲੰਦ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

Sunday, 12 October 2025

ਸੀਸੀਸੀ ਨੇ 15 ਅਕਤੂਬਰ ਨੂੰ ਪੁਤਲੇ ਫੂਕ ਮੁਜ਼ਾਹਰੇ ਕਰਨ ਦਾ ਫ਼ੈਸਲਾ

 


ਥਾਣੇ (ਮਹਾਰਾਸ਼ਟਰਾ)
: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ- ਯੂਨਾਇਟਡ (ਐੱਮਸੀਪੀਆਈ- ਯੂ) 'ਤੇ ਆਧਾਰਿਤ 'ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ' (ਸੀਸੀਸੀ) ਵਲੋਂ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖਿਲਾਫ਼ ਰੋਸ ਪ੍ਰਗਟਾਉਣ ਲਈ ਆਉਣ ਵਾਲੀ 15 ਅਕਤੂਬਰ ਨੂੰ ਪਿੰਡਾਂ/ ਸ਼ਹਿਰਾਂ ਅੰਦਰ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਹ ਫੈਸਲਾ ਗਣੇਸ਼ਾਪੁਰੀ, ਜ਼ਿਲ੍ਹਾ ਥਾਣੇ (ਮਹਾਰਾਸ਼ਟਰਾ) ਵਿਖੇ ਹੋਈ ਦੋਨਾਂ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ ਵਲੋਂ ਲਿਆ ਗਿਆ ਹੈ। 
 ਕਾਮਰੇਡ ਮੰਗਤ ਰਾਮ ਪਾਸਲਾ, ਜਨਰਲ ਸਕੱਤਰ ਆਰਐੱਮਪੀਆਈ ਤੇ ਕਾਮਰੇਡ ਐੱਮ ਅਸ਼ੋਕ ਓਮਕਾਰ, ਜਨਰਲ ਸਕੱਤਰ ਐੱਮਸੀਪੀਆਈ -ਯੂ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਉਕਤ ਜਾਣਕਾਰੀ ਦਿੱਤੀ ਹੈ। 
ਪਾਸਲਾ ਅਤੇ ਅਸ਼ੋਕ ਨੇ ਦੱਸਿਆ ਹੈ ਕਿ ਉਕਤ ਰੋਸ ਪ੍ਰਦਰਸ਼ਨਾਂ ਦੌਰਾਨ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਖਿਲਾਫ਼ ਦੇਸ਼ ਭਰ 'ਚ ਵਧ ਰਹੇ ਜ਼ੁਲਮਾਂ ਤੇ ਵਿਤਕਰਿਆਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਆਰਐੱਸਐੱਸ ਨਾਲ ਜੁੜੇ ਇਕ ਸ਼ਖਸ ਵਲੋਂ ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰ ਵਲੋਂ ਖ਼ੁਦਕਸ਼ੀ ਕਰਨ ਨੂੰ ਸਾਧਾਰਨ ਜ਼ੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ 'ਚ ਮਹਿਲਾ ਨਾਮਾਨਿਗਾਰ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਣਾ ਨਹੀਂ।
ਪਾਸਲਾ ਅਤੇ ਅਸ਼ੋਕ ਨੇ ਦੇਸ਼ ਵਾਸੀਆਂ ਨੂੰ ਉਕਤ ਸ਼ਾਵਨਵਾਦੀ ਵਿਚਾਰ ਚੌਖਟੇ ਖਿਲਾਫ ਡੱਟਵਾਂ ਪ੍ਰਤੀਰੋਧ ਉਸਾਰਨ ਦਾ ਸੱਦਾ ਦਿੱਤਾ ਹੈ।

Sunday, 22 June 2025

ਜੰਗ ਵਿਰੋਧੀ ਐਕਸ਼ਨ ਕਰਨ ਦਾ ਆਰਐੱਮਪੀਆਈ ਨੇ ਦਿੱਤਾ ਸੱਦਾ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਕੇਂਦਰੀ ਕਮੇਟੀ ਦੇ ਚੇਅਰਮੈਨ ਕਾਮਰੇਡ ਕੇ. ਗੰਗਾਧਰਨ ਅਤੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਅਮਰੀਕਾ ਵਲੋਂ ਈਰਾਨ 'ਤੇ ਕੀਤੇ ਗਏ ਭਿਆਨਕ ਜੰਗੀ ਹਮਲੇ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਨੇ ਆਪਣੀ ਇਸ ਅਨੈਤਿਕ ਤੇ ਭੜਕਾਊ ਕਾਰਵਾਈ ਨਾਲ ਨਾ ਕੇਵਲ ਸਮੁੱਚੇ ਏਸ਼ੀਆਈ ਮਹਾਂਦੀਪ ਨੂੰ ਜੰਗ ਦੀ ਭੱਠੀ 'ਚ ਝੋਕ ਦਿੱਤਾ ਹੈ, ਬਲਕਿ ਉਹ ਦਾ ਇਹ ਦਹਿਸ਼ਤੀ ਕਾਰਾ ਸੰਸਾਰ ਅਮਨ ਲਈ ਵੀ ਗੰਭੀਰ ਖਤਰੇ ਖੜ੍ਹੇ ਕਰਨ ਦਾ ਸਬਬ ਬਣੇਗਾ। 

ਗੰਗਾਧਰਨ ਅਤੇ ਪਾਸਲਾ ਨੇ ਕਿਹਾ ਹੈ ਕਿ ਸਾਰਾ ਸੰਸਾਰ ਇਹ ਜਾਣਦਾ ਹੈ ਕਿ ਇਜ਼ਰਾਇਲ, ਜਿਸ ਦੀ ਹਿਮਾਇਤ 'ਚ ਅਮਰੀਕਾ ਈਰਾਨ ਖਿਲਾਫ਼ ਨਿੱਤਰਿਆ ਹੈ, ਪ੍ਰਮਾਣੂ ਬੰਬ ਬਣਾ ਚੁਕਾ ਹੈ। ਇਹੋ ਨਹੀਂ ਇਜ਼ਰਾਇਲ, ਸੰਸਾਰ ਭਰ ਦੇ ਅਮਨ ਦੇ ਚਾਹਵਾਨ ਲੋਕਾਂ ਅਤੇ ਯੂਐੱਨਓ ਸਮੇਤ ਸਾਰੇ ਕੌਮਾਂਤਰੀ ਅਦਾਰਿਆਂ ਨੂੰ ਠੁੱਠ ਦਿਖਾ ਕੇ ਨਾ ਕੇਵਲ ਫਲਸਤੀਨੀਆਂ ਦਾ ਨਸਲਘਾਤ ਤੇ ਉਜਾੜ ਜਾਰੀ ਰੱਖ ਰਿਹਾ ਹੈ ਬਲਕਿ ਇਸ ਨੇ ਮੱਧ ਪੂਰਬ ਦੇ ਸਾਰੇ ਦੇਸ਼ ਜੰਗ ਦੀ ਭੱਠੀ ਵਿਚ ਝੋਕ ਦਿੱਤੇ ਹਨ। ਇਸ ਦੇ ਉਲਟ ਅਮਰੀਕਾ ਦਾ ਖੁਫੀਆ ਵਿਭਾਗ ਦੀ ਪ੍ਰਮੁੱਖ ਤੁਲਸੀ ਗਾਬਾਰਡ ਇਸੇ ਸਾਲ ਘੱਟੋ-ਘੱਟ ਤਿੰਨ ਵਾਰ ਕਹਿ ਚੁੱਕੀ ਹੈ ਕਿ ਈਰਾਨ ਨੇ ਨਾ ਪਰਮਾਣੂ ਬੰਬ ਬਣਾਇਆ ਹੈ ਤੇ ਨਾ ਹੀ ਇਹ ਬਣਾਉਣ ਦੇ ਕਾਬਲ ਹੈ।

ਆਈਏਈਏ (ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ) ਦਾ ਡਾਇਰੈਕਟਰ ਜਨਰਲ ਰਫਾਇਲ ਗ੍ਰੇਸੀ ਵੀ ਦੋ ਦਿਨ ਪਹਿਲਾਂ ਕਹਿ ਚੁੱਕਾ ਹੈ ਕਿ ਈਰਾਨ ਕੋਈ ਪ੍ਰਮਾਣੂ ਬੰਬ ਨਹੀਂ ਬਣਾ ਰਿਹਾ ਬਲਕਿ ਪ੍ਰਮਾਣੂ ਬਿਜਲੀ ਪੈਦਾਵਾਰ ਦੇ ਆਪਣੇ ਸਾਰੇ ਅਦਾਰਿਆਂ ਦੀ ਜਾਂਚ-ਪੜਤਾਲ 'ਚ ਹਰ ਪੱਖੋਂ ਸਹਿਯੋਗ ਦੇ ਰਿਹਾ ਹੈ। 

ਈਰਾਨ, 'ਪ੍ਰਮਾਣੂ ਪ੍ਰਸਾਰ ਰੋਕਣ ਵਾਲੀ ਕੌਮਾਂਤਰੀ ਸੰਧੀ'(ਐਨਪੀਟੀ) 'ਤੇ ਵੀ ਦਸਤਖ਼ਤ ਕਰ ਚੁਕਾ ਹੈ ਅਤੇ ਯੂਐੱਨਓ ਦੇ ਪੰਜ ਸਥਾਈ ਮੈਂਬਰਾਂ ਰੂਸ, ਚੀਨ, ਫਰਾਂਸ, ਬ੍ਰਿਟੇਨ, ਅਮਰੀਕਾ ਨਾਲ ਹੋਏ ਸਮਝੌਤੇ 'ਜੇਸੀਪੀਓਏ' 'ਚ ਕਦੀ ਵੀ ਪ੍ਰਮਾਣੂ ਬੰਬ ਨਾ ਬਣਾਉਣ ਦੀ ਗਰੰਟੀ ਦੇ ਚੁੱਕਾ ਹੈ।

ਸਾਥੀ ਪਾਸਲਾ ਅਤੇ ਗੰਗਾਧਰਨ ਨੇ ਭਾਰਤ ਸਰਕਾਰ ਤੋਂ ਅਮਰੀਕਾ ਦੀ ਇਸ ਦਾਦਾਗਿਰੀ ਖਿਲਾਫ ਡੱਟਵਾਂ ਅਸੂਲੀ ਸਟੈਂਡ ਲੈਣ ਦੀ ਮੰਗ ਕਰਦਿਆਂ ਦੇਸ਼ ਵਾਸੀਆਂ ਨੂੰ ਜੰਗਬਾਜ਼ ਜੁੰਡਲੀ ਖਿਲਾਫ ਸ਼ਕਤੀਸ਼ਾਲੀ ਅਮਨ ਲਹਿਰ ਖੜ੍ਹੀ ਕਰਨ ਦੀ ਅਪੀਲ ਕੀਤੀ ਹੈ। 

ਉਨ੍ਹਾਂ ਪਾਰਟੀ ਇਕਾਈਆਂ ਨੂੰ ਜੰਗ ਵਿਰੋਧੀ ਐਕਸ਼ਨ ਜਥੇਬੰਦ ਕਰਨ ਅਤੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਸਾੜੇ ਜਾਣ ਦਾ ਸੱਦਾ ਦਿੱਤਾ ਹੈ।

Thursday, 8 May 2025

ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਬਲਕਿ ਹੋਰ ਨਵੇਂ ਮਸਲਿਆਂ ਨੂੰ ਦਿੰਦੀ ਜਨਮ



ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ ਨਿਮਨ ਲਿਖਤ ਬਿਆਨ ਜਾਰੀ ਕੀਤਾ ਹੈ।
“ਲੰਘੀ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਵਾਪਰੀ ਦੁਖਦਾਈ ਘਟਨਾ, ਜਿਸ ’ਚ ਆਤੰਕਵਾਦੀਆਂ ਨੇ ਦੇਸ਼ ਦੇ ਵੱਖੋ-ਵੱਖ ਪ੍ਰਾਂਤਾਂ ’ਚੋਂ ਆਏ 26 ਬੇਗੁਨਾਹ ਸੈਲਾਨੀਆਂ ਅਤੇ ਸੈਲਾਨੀਆਂ ਦੀ ਰਾਖੀ ਲਈ ਨਿੱਤਰੇ ਇਕ ਕਸ਼ਮੀਰੀ ਜਾਂਬਾਜ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਜਵਾਬ ’ਚ ਭਾਰਤੀ ਸੈਨਾ ਨੇ ਦੇਸ਼ ਦੀ ਕੇਂਦਰੀ ਸਰਕਾਰ ਦੇ ਹੁਕਮਾਂ ਤਹਿਤ ਜਵਾਬੀ ਕਾਰਵਾਈ ਕੀਤੀ ਹੈ। ਇਸ ਬਾਰੇ ਜਾਰੀ ਸਰਕਾਰੀ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਭਾਰਤੀ ਫੌਜਾਂ ਨੇ ਸਾਂਝੀ ਕਾਰਵਾਈ ਕਰਦਿਆਂ ‘ਸੁਨਿਸ਼ਚਿਤ ਤੇ ਸੀਮਤ ਨਿਸ਼ਾਨਿਆਂ’ ਤੇ ਹਮਲੇ ਕਰਕੇ ਪਾਕਿਸਤਾਨ ਵਿਚਲੇ ਅੱਤਵਾਦੀਆਂ ਦੇ 9 ਟਿਕਾਣੇ ਤਬਾਹ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ’ਚ 80 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਅਪ੍ਰੇਸ਼ਨ ਦੌਰਾਨ ਪਾਕਿਸਤਾਨ ਦੇ ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।’’ ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਾਕਿ ’ਚ ਚਲ ਰਹੇ ਦਹਿਸ਼ਤਗਰਦਾਂ ਦੇ ਕੈਂਪ ਪਾਕਿਸਤਾਨ ਦੀ ਆਈ.ਐਸ.ਆਈ. ਤੇ ਅਮਰੀਕਾ ਦੀ ਖੁਫ਼ੀਆ ਏਜੰਸੀ ਸੀ.ਆਈ.ਏ. ਦੀ ਪੂਰਨ ਸਹਾਇਤਾ ਨਾਲ ਚੱਲ ਰਹੇ ਹਨ।
ਕੇਂਦਰੀ ਕਮੇਟੀ ਦੀ ਰਾਇ ਹੈ ਕਿ ਇਸ ਕਾਰਵਾਈ ਨਾਲ ਉਨ੍ਹਾਂ ਭਾਰਤੀ ਪਰਿਵਾਰਾਂ ਨੂੰ ਕੁਝ ਮਾਨਸਿਕ ਰਾਹਤ ਜ਼ਰੂਰ ਮਿਲੀ ਹੋਵੇਗੀ, ਜਿਨ੍ਹਾਂ ਨੇ ਆਪਣਿਆਂ ਨੂੰ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਮਰਦੇ ਦੇਖਿਆ ਹੈ। ਭਾਰਤ ਦੇ ਆਮ ਲੋਕਾਂ, ਜਿਹੜੇ ਹਰ ਕਿਸਮ ਦੇ ਆਤੰਕਵਾਦ ਤੇ ਫਿਰਕੂ ਨਫ਼ਰਤੀ ਪ੍ਰਚਾਰ ਦੇ ਸਖ਼ਤ ਵਿਰੋਧੀ ਹਨ, ਨੂੰ ਵੀ ਇਸ ਨਾਲ ਕੁੱਝ ਤਸੱਲੀ ਜ਼ਰੂਰ ਮਿਲੀ ਹੋਵੇਗੀ। ਇਸ ਕਾਰਵਾਈ ਨਾਲ ਆਤੰਕਵਾਦੀ ਜਰਵਾਣਿਆਂ ਤੇ ਉਨ੍ਹਾਂ ਦੇ ਪਾਕਿਸਤਾਨ ਵਿਚਲੇ ਆਕਾਵਾਂ ਨੂੰ ਵੀ ਢੁਕਵਾਂ ਸਬਕ ਮਿਲਿਆ ਹੋਵੇਗਾ ਤਾਂ ਜੋ ਉਹ ਭਵਿੱਖ ’ਚ ਪਹਿਲਗਾਮ ਵਰਗੀ ਹੋਰ ਕਿਸੇ ਦਹਿਸ਼ਤਗਰਦੀ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਤੌਬਾ ਕਰਨ।
ਬਿਆਨ ਰਾਹੀਂ ਅੱਗੇ ਕਿਹਾ ਗਿਆ ਹੈ ਕਿ ਇਸ ਖਿੱਤੇ ਦੇ ਲੋਕਾਂ ਤੇ ਸਮੁੱਚੇ ਸੰਸਾਰ ਲਈ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਪਹਿਲਗਾਮ ਦੀ ਹੌਲਨਾਕ ਵਾਰਦਾਤ ਅਤੇ ਭਾਰਤੀ ਫੌਜੀ ਦੀ ਜਵਾਬੀ ਕਾਰਵਾਈ ਤੋਂ ਪਿਛੋਂ ਭਾਰਤ-ਪਾਕਿਸਤਾਨ ਦਰਮਿਆਨ ਖੁੱਲ੍ਹੀ ਜੰਗ ਛਿੜਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਪਹਿਲਗਾਮ ਦੀ ਵਾਰਦਾਤ ਕਰਨ ਪਿੱਛੇ ਅਸਲ ’ਚ ਆਤੰਕਵਾਦੀਆਂ ਦੀ ਇੱਛਾ ਵੀ ਇਹੋ ਸੀ। ਉਹ ਚਾਹੁੰਦੇ ਸਨ ਕਿ ਇਸ ਸਮੂਹਿਕ ਕਤਲੇਆਮ ਦੇ ਪ੍ਰਤੀਕ੍ਰਮ ਵਜੋਂ ਭਾਰਤ ਅੰਦਰ ਹਿੰਦੂ-ਮੁਸਲਮਾਨ ਫਿਰਕਿਆਂ ਵਿਚਕਾਰ ਫਿਰਕੂ ਵੰਡ ਹੋਰ ਤਿੱਖੀ ਹੋ ਜਾਵੇ ਤਾਂ ਜੋ ਇਸ ਖਿੱਤੇ ਅੰਦਰ ਜੰਗ ਦੇ ਲਾਂਬੂੰ ਲਗਾਉਣੇ ਆਸਾਨ ਹੋ ਜਾਣ। ਬੇਸ਼ਕ ਇਸ ਗੱਲੋਂ ਤਾਂ ਤਸੱਲੀ ਹੈ ਕਿ ਭਾਰਤ ਦੇ ਭਾਰੀ ਬਹੁ ਗਿਣਤੀ ਲੋਕਾਂ, ਸਮੂਹ ਰਾਜਸੀ ਧਿਰਾਂ ਤੇ ਨਾਗਰਿਕ ਸਮਾਜ ਨੇ ਦਹਿਸ਼ਤਗਰਦਾਂ ਦੀ ਇਸ ਬੁਜ਼ਦਿਲਾਨਾ ਕਾਰਵਾਈ ਦਾ ਡਟਵਾਂ ਵਿਰੋਧ ਕਰਦਿਆਂ ਇੱਕਮੁੱਠਤਾ ਦਾ ਸਬੂਤ ਦਿੱਤਾ ਹੈ। ਪ੍ਰੰਤੂ ਭਾਰਤ ਵਿਚਲੇ ਗੈਰ ਜ਼ਿੰਮੇਵਾਰ ਤੇ ਭੜਕਾਊ ਸੱਜੇ ਪੱਖੀ ਤੱਤਾਂ ਨੇ, ਇਸ ਵਾਰਦਾਤ ਤੋਂ ਪਿਛੋਂ ਜਿਵੇਂ ਸਮੁੱਚੇ ਮੁਸਲਮਾਨ ਭਾਈਚਾਰੇ ਵਿਰੁੱਧ ਜ਼ਹਿਰ ਉਗਲਿਆ ਹੈ, ਉਸ ਨੇ ਆਤੰਕਵਾਦੀਆਂ ਦੇ ਕੋਝੇ ਮਨਸੂਬਿਆਂ ਨੂੰ ਹੀ ਅੱਗੇ ਤੋਰਨ ਦਾ ਕੰਮ ਕੀਤਾ ਹੈ।
ਆਪਣੇ ਪਤੀ ਨੂੰ ਸ਼ਹੀਦ ਹੁੰਦਿਆਂ ਦੇਖਣ ਵਾਲੀ, ਮਾਨਵੀ ਸੋਚ ਦੀ ਧਾਰਨੀ, ਮਾਣਮੱਤੀ ਬੇਟੀ ਹਿਮਾਂਸ਼ੀ ਨਰਵਾਲ ਨੇ ਜਿੱਥੇ ਆਪਣੇ ਪਤੀ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਸੀ, ਉੱਥੇ ਨਾਲ ਹੀ ਉਸਨੇ ਮੁਸਲਮਾਨਾਂ ਤੇ ਕਸ਼ਮੀਰੀਆਂ ਵਿਰੁੱਧ ਜ਼ਹਿਰੀਲਾ ਪ੍ਰਚਾਰ  ਬੰਦ ਕਰਨ ਤੇ ਅਮਨ ਕਾਇਮ ਰੱਖਣ ਤੇ  ਦੀ ਵੀ ਅਪੀਲ ਕੀਤੀ ਸੀ। ਇਸ ਤੋਂ ਬੁਖਲਾ ਕੇ ਜਿਸ ਤਰ੍ਹਾਂ ਦੇ ਗੰਦੇ ਤੇ ਅਖਲਾਕ ਤੋਂ ਕੋਰੇ ਸ਼ਬਦਾਂ ਨਾਲ ਹਿਮਾਂਸ਼ੀ ਵਿਰੁੱਧ ਅਪੱਤੀਜਨਕ ਪ੍ਰਚਾਰ ਕੀਤਾ ਗਿਆ, ਉਹ ਡਾਢਾ ਸ਼ਰਮਨਾਕ ਤੇ ਨਿੰਦਣਯੋਗ ਹੈ।
ਸਾਥੀ ਪਾਸਲਾ ਨੇ, ਦੋਨਾਂ ਦੇਸ਼ਾਂ ਦਰਮਿਆਨ ਮਤਭੇਦਾਂ ਤੇ ਅੱਤਵਾਦ ਨਾਲ ਜੁੜੇ ਮੁੱਦਿਆਂ ਨੂੰ ਡਿਪਲੋਮੈਟਿਕ ਢੰਗ ਨਾਲ ਮਿਲ-ਬੈਠ ਕੇ ਸੁਲਝਾਉਣ ਦੀ ਅਪੀਲ ਕਰਦਿਆਂ ਦੋਨੋਂ ਗੁਆਂਢੀ ਦੇਸ਼ਾਂ ਦਰਮਿਆਨ ਫੌਜੀ ਟਕਰਾਅ ਜਾਂ ਹਮਲਾ ਹਰ ਕੀਮਤ ’ਤੇ ਟਾਲਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਬਲਕਿ ਹੋਰ ਨਵੇਂ ਮਸਲਿਆਂ ਨੂੰ ਜਨਮ ਦਿੰਦੀ ਹੈ।
ਸਾਥੀ ਪਾਸਲਾ ਨੇ ਭਾਰਤ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਰੰਗ ਦੇ ਆਤੰਕਵਾਦੀਆਂ ਤੇ ਨਫਰਤੀ, ਭੜਕਾਊ ਭਾਸ਼ਣ ਦੇਣ ਵਾਲੇ ਫਿਰਕੂ ਤੱਤਾਂ ਤੋਂ ਸਾਵਧਾਨ ਰਹਿ ਕੇ ‘ਜੰਗ ਨਹੀਂ-ਅਮਨ ਚਾਹੀਦਾ ਹੈ’’ ਦੇ ਸੁਨੇਹੇ ਨੂੰ ਭਾਰਤੀ ਫਿਜ਼ਾ ’ਚ ਬਿਖੇਰਨ ਲਈ ਅੱਗੇ ਆਉਣ।
ਆਰ.ਐਮ.ਪੀ.ਆਈ.,  ਮੋਦੀ ਸਰਕਾਰ ਨੂੰ ਵੀ ਸੁਚੇਤ ਕਰਨਾ ਚਾਹੁੰਦੀ ਹੈ ਕਿ ਉਹ ਮੌਜੂਦਾ ਮਹੌਲ ਦਾ ਲਾਹਾ ਲੈ ਕੇ ਲੋਕਾਂ ਦੀ ਲਿਖਣ-ਬੋਲਣ ਦੀ ਆਜ਼ਾਦੀ ’ਤੇ ਪਾਬੰਦੀਆਂ ਲਾਉਣ ਦਾ ਸਿਲਸਿਲਾ ਬੰਦ ਕਰੇ। ਵੱਖੋ-ਵੱਖ ਧਰਮਾਂ, ਜਾਤੀਆਂ ਨਾਲ ਸਬੰਧਤ ਦੇਸ਼ ਵਾਸੀਆਂ ਅਤੇ ਦੇਸ਼ ਹਿਤਾਂ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਤੇ ਬੁੱਧੀਜੀਵੀਆਂ ਉਪਰ ਸਰਕਾਰ ਤੇ ਸਵਾਰਥੀ ਤੱਤਾਂ ਵੱਲੋਂ ਕੀਤੇ ਜਾ ਹਮਲਿਆਂ ’ਚੋਂ ਦੇਸ਼ ਭਗਤੀ ਦੀ ਨਹੀਂ, ਬਲਕਿ ਤਾਨਾਸ਼ਾਹੀ ਰੁਝਾਨਾਂ ਅਤੇ ਦੇਸ਼ ਨੂੰ ਫਿਰਕੂ ਲੀਹਾਂ ’ਤੇ ਵੰਡ ਕੇ ਕਮਜ਼ੋਰ ਕਰਨ ਦੀ ਸਾਜ਼ਿਸ਼ ਦੀ ਬੂ ਆਉਂਦੀ ਹੈ। 

Tuesday, 28 January 2025

ਫਿਰਕੂ ਫਾਸ਼ੀਵਾਦੀ ਕਾਰਪੋਰੇਟ ਤਾਕਤਾਂ ਨੂੰ ਹਰਾਓ ਅਤੇ ਲੋਕਾਂ ਦਾ ਬਦਲ ਬਣਾਓ

 


ਇਰਨਾਕੁਲਮ: ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ (ਸੀ.ਸੀ.ਸੀ.) ਨੇ 26 ਅਤੇ 27 ਜਨਵਰੀ ਨੂੰ ਵਾਈਐਮਸੀਏ, ਅਲੂਵਾ ਵਿਖੇ ਹੋਈ ਆਪਣੀ ਦੋ ਦਿਨਾਂ ਸਾਂਝੀ ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਸਾਰੀਆਂ ਖੱਬੇ-ਪੱਖੀ, ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇੱਕਜੁੱਟ ਹੋਣ ਅਤੇ 'ਫਿਰਕੂ ਫਾਸ਼ੀਵਾਦੀ ਕਾਰਪੋਰੇਟ ਤਾਕਤਾਂ ਨੂੰ ਹਰਾਉਣ ਅਤੇ ਲੋਕਾਂ ਦਾ ਵਿਕਲਪ ਬਣਾਉਣ' ਲਈ ਕੰਮ ਕਰਨ ਦਾ ਸੱਦਾ ਦੇਣ ਦਾ ਫੈਸਲਾ ਕੀਤਾ। ਇਹ ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਸੀ.ਸੀ.ਸੀ. ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਐਮ.ਸੀ.ਪੀ.ਆਈ.(ਯੂ) ਅਤੇ ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ.) ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਹੈ।

ਮੀਟਿੰਗ ਚ ਨੋਟ ਕੀਤਾ ਗਿਆ ਕਿ ਯੂਕਰੇਨ ਅਤੇ ਫਲਸਤੀਨ ਵਿੱਚ ਜੰਗ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਵਧਦੀਆਂ ਭੋਜਨ ਅਤੇ ਬਾਲਣ ਦੀਆਂ ਕੀਮਤਾਂ ਅਤੇ ਉੱਚ ਮਹਿੰਗਾਈ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰ ਰਹੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦਰਾਂ ਨੇ ਉਜਰਤਾਂ ਦੇ ਵਾਧੇ ਨੂੰ ਪਛਾੜ ਦਿੱਤਾ ਹੈ ਅਤੇ ਰਹਿਣ-ਸਹਿਣ ਦੀ ਲਾਗਤ ਸੰਕਟ ਪੈਦਾ ਕਰ ਦਿੱਤਾ ਹੈ। ਇਸਨੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਬੁਰਾ ਪ੍ਰਭਾਵ ਪਾਇਆ ਹੈ, ਖਾਸ ਕਰਕੇ ਸਮਾਜ ਦੇ ਸਭ ਤੋਂ ਗਰੀਬ ਵਰਗਾਂ ਦੇ ਲੋਕਾਂ ਦੀ। ਮਨੁੱਖਤਾ ਦੇ ਸਾਹਮਣੇ ਚੋਣ ਬਰਬਰਤਾ ਅਤੇ ਸਮਾਜਵਾਦ ਵਿਚਕਾਰ ਸੀ। ਪੂੰਜੀਵਾਦ ਦੀ ਬਰਬਰਤਾ ਇਸ ਸਮੇਂ ਪਹਿਲਾਂ ਕਦੇ ਨਾ ਦੇਖੀ ਗਈ ਜਿੰਨੀ ਸਪੱਸ਼ਟ ਹੈ ਅਤੇ ਇਸਦੀ ਸਭ ਤੋਂ ਦਿਲ ਦਹਿਲਾ ਦੇਣ ਵਾਲੀ, ਸਭ ਤੋਂ ਜ਼ਾਲਮ ਉਦਾਹਰਣ ਫਲਸਤੀਨੀਆਂ ਦੀ ਨਸਲਕੁਸ਼ੀ ਹੈ ਜੋ ਇਸ ਸਮੇਂ ਸਾਰੇ ਉੱਨਤ ਪੂੰਜੀਵਾਦੀ ਦੇਸ਼ਾਂ ਦੇ ਸਾਂਝੇ ਆਸ਼ੀਰਵਾਦ ਨਾਲ ਹੋ ਰਹੀ ਹੈ। ਮੀਟਿੰਗ ਵਿੱਚ ਇਸ ਨੇ ਦੇਸ਼ ਭਰ ਵਿੱਚ ਇਸ ਸਾਮਰਾਜਵਾਦੀ ਯੁੱਧ ਵਿਰੁੱਧ ਇੱਕ ਜਨਤਕ ਮੁਹਿੰਮ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਦੀ ਸੱਤਾ ਵਿੱਚ ਵਾਪਸੀ ਦੁਨੀਆ ਵਿੱਚ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵਧਾ ਰਹੀ ਹੈ। ਪੈਰਿਸ ਜਲਵਾਯੂ ਸਮਝੌਤੇ ਅਤੇ ਡਬਲਯੂਟੀਓ ਤੋਂ ਪਿੱਛੇ ਹਟਣ ਦਾ ਉਸਦਾ ਐਲਾਨ, ਪ੍ਰਵਾਸੀਆਂ ਵਿਰੁੱਧ ਉਸਦਾ ਸਖ਼ਤ ਕਦਮ, ਹਮਾਸ ਨੂੰ ਕੁਚਲਣ ਦਾ ਉਸਦਾ ਐਲਾਨ ਅਤੇ ਉਸਦੇ ਉੱਚੇ ਟੈਰਿਫ ਇਹ ਸਭ ਦੁਨੀਆ ਵਿੱਚ ਟਕਰਾਵਾਂ ਨੂੰ ਵਧਾ ਦੇਣਗੇ।

ਕੇਰਲ ਵਿੱਚ ਐੱਲਡੀਐੱਫ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਰਹੀ ਹੈ। ਕਾਰਨ ਇਹ ਹੈ ਕਿ ਇਹ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਪਾਲਣਾ ਕਰ ਰਹੀ ਹੈ ਅਤੇ ਧਰਮ ਨਿਰਪੱਖਤਾ ਨੂੰ ਤਿਆਗ ਰਹੀ ਹੈ ਅਤੇ ਸੰਸਦੀ ਰਾਜਨੀਤੀ ਨੂੰ ਅਧੀਨ ਕਰ ਰਹੀ ਹੈ ਅਤੇ ਫਿਰਕੂ ਤੁਸ਼ਟੀਕਰਨ ਨੂੰ ਸਵੀਕਾਰ ਕਰ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸੀਪੀਆਈਐਮ ਅਤੇ ਸੀਪੀਆਈ ਸੰਸਦੀ ਚੋਣਾਂ ਵਿੱਚ ਹਾਰ ਤੋਂ ਸਬਕ ਸਿੱਖਣਗੇ ਅਤੇ ਖੱਬੇ ਪੱਖੀ ਏਕਤਾ ਵਿੱਚ ਆਉਣਗੇ। ਮੀਟਿੰਗ ਵਿੱਚ ਸੰਘ ਪਰਿਵਾਰ ਦੀਆਂ ਤਾਕਤਾਂ ਦੁਆਰਾ ਉਠਾਏ ਜਾ ਰਹੇ ਨਵ-ਉਦਾਰਵਾਦ ਅਤੇ ਅਸਪਸ਼ਟ, ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਮਨੂਵਾਦ ਅਤੇ ਸਨਾਤਨ ਧਰਮ ਦੇ ਵਿਰੁੱਧ ਜਨਤਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ, ਜੋ ਕਿ ਧਰਮ ਨਿਰਪੱਖਤਾ, ਸੰਘਵਾਦ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਲਈ ਖ਼ਤਰਾ ਹੈ ਅਤੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਮਹਿੰਗਾਈ, ਜਨਤਕ ਜਾਇਦਾਦਾਂ ਦਾ ਨਿੱਜੀਕਰਨ, ਕਿਸਾਨਾਂ ਅਤੇ ਮਜ਼ਦੂਰ ਵਰਗ ਦੇ ਮੁੱਦਿਆਂ ਆਦਿ ਵਰਗੇ ਲੋਕਾਂ ਦੇ ਜੀਵਨ-ਨਿਰਬਾਹ ਦੇ ਮੁੱਦਿਆਂ ਨੂੰ ਉਭਾਰ ਰਿਹਾ ਹੈ। ਮੀਟਿੰਗ ਵਿੱਚ ਵਿਸ਼ਵੀਕਰਨ ਅਤੇ ਫਿਰਕੂ-ਫਾਸ਼ੀਵਾਦ ਵਿਰੁੱਧ ਪ੍ਰਸਿੱਧ ਅੰਦੋਲਨਾਂ ਲਈ ਜ਼ਮੀਨ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸਨੂੰ ਖੱਬੇ ਅਤੇ ਸੱਚੇ ਲੋਕਤੰਤਰੀ ਤਾਕਤਾਂ ਦਾ ਮੋਰਚਾ ਹੋਣਾ ਚਾਹੀਦਾ ਹੈ ਅਤੇ ਸਵੈ-ਨਿਰਭਰਤਾ ਅਤੇ ਲੋਕਤੰਤਰ ਲਈ ਸੰਘਰਸ਼ ਦਾ ਇੱਕ ਸੱਚਾ ਪ੍ਰੋਗਰਾਮ ਲਾਗੂ ਕਰਨਾ ਚਾਹੀਦਾ ਹੈ।

ਖੱਬੇ-ਪੱਖੀਆਂ ਸਾਹਮਣੇ ਚੁਣੌਤੀਆਂ ਦੀ ਵਿਸ਼ਾਲਤਾ ਖੱਬੇ-ਪੱਖੀ ਏਕਤਾ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕਰਦੀ ਹੈ। ਮੀਟਿੰਗ ਵਿੱਚ ਸਾਰੀਆਂ ਖੱਬੇ ਅਤੇ ਜਮਹੂਰੀ ਤਾਕਤਾਂ ਨੂੰ ਇਕਜੁੱਟ ਕਰਨ ਅਤੇ ਦੇਸ਼ ਭਰ ਵਿੱਚ ਰਾਜਨੀਤਿਕ ਸ਼ਕਤੀਆਂ ਅਤੇ ਸਮਾਜਿਕ ਅੰਦੋਲਨਾਂ ਦਾ ਇੱਕ ਵਿਸ਼ਾਲ ਮੰਚ ਬਣਾਉਣ ਲਈ ਪਹਿਲ ਕਰਨ ਦਾ ਫੈਸਲਾ ਕੀਤਾ ਗਿਆ ਜੋ ਵਿਸ਼ਵੀਕਰਨ, ਫਿਰਕੂ ਫਾਸ਼ੀਵਾਦ ਅਤੇ ਸਮਾਜਿਕ ਨਿਆਂ ਵਿਰੁੱਧ ਜਨਤਕ ਵਿਰੋਧ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਸੰਗਠਿਤ ਖੱਬੇ-ਪੱਖੀ ਸਾਰੀਆਂ ਖੱਬੀਆਂ ਪਾਰਟੀਆਂ ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਢੁਕਵਾਂ ਜਵਾਬ ਦੇ ਸਕਦੀਆਂ ਹਨ ਜੇਕਰ ਉਹ ਆਪਣੀਆਂ ਬੁਨਿਆਦੀ ਤਰਜੀਹਾਂ ਨੂੰ ਸਿੱਧਾ ਕਰ ਲੈਣ।

ਇਸ ਕੰਮ ਦਾ ਇੱਕ ਹਿੱਸਾ ਅਸੀਂ 23 ਮਾਰਚ ਨੂੰ ਭਗਤ ਸਿੰਘ ਸ਼ਹੀਦੀ ਦਿਵਸ ਨੂੰ ਸਾਮਰਾਜਵਾਦ ਵਿਰੋਧੀ ਦਿਵਸ ਵਜੋਂ ਅਤੇ 14 ਅਪ੍ਰੈਲ ਨੂੰ ਅੰਬੇਡਕਰ ਦੇ ਜਨਮ ਦਿਨ ਨੂੰ ਸੰਵਿਧਾਨ ਬਚਾਓ, ਭਾਰਤ ਬਚਾਓ ਅਤੇ ਸਮਾਜਿਕ ਨਿਆਂ ਦਿਵਸ ਵਜੋਂ ਮਨਾਉਂਦੇ ਹਾਂ। ਅਸੀਂ ਮਾਰਕਸ ਅਤੇ ਲੈਨਿਨ ਨੂੰ ਮਨਾਉਣ ਅਤੇ ਸਮਾਜਵਾਦ ਲਈ ਲੜਨ ਦਾ ਫੈਸਲਾ ਕੀਤਾ। ਸਾਡੀ ਏਕੀਕਰਨ ਪ੍ਰਕਿਰਿਆ ਦੇ ਹਿੱਸੇ ਵਜੋਂ, ਅਸੀਂ ਸਾਰੇ ਭਾਰਤ ਪੱਧਰ 'ਤੇ ਦੋਵਾਂ ਪਾਰਟੀਆਂ ਦੇ ਕਿਸਾਨ, ਨੌਜਵਾਨ ਅਤੇ ਸੱਭਿਆਚਾਰਕ ਸੰਗਠਨਾਂ ਨੂੰ ਇੱਕਜੁੱਟ ਕਰਨ ਦਾ ਫੈਸਲਾ ਕੀਤਾ। ਇਸ ਦੀਆਂ ਮੀਟਿੰਗਾਂ ਅਪ੍ਰੈਲ ਮਹੀਨੇ ਦੌਰਾਨ ਚੰਡੀਗੜ੍ਹ, ਜਲੰਧਰ ਅਤੇ ਕੋਟਾ (ਰਾਜਸਥਾਨ) ਵਿਖੇ ਆਯੋਜਿਤ ਕੀਤੀਆਂ ਜਾਣਗੀਆਂ। ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਸਮੂਹਿਕ ਕੰਮ ਵਿਸ਼ਵੀਕਰਨ, ਫਿਰਕੂ-ਫਾਸ਼ੀਵਾਦ ਵਿਰੁੱਧ ਅਤੇ ਸਮਾਜਿਕ ਨਿਆਂ ਲਈ ਪ੍ਰਸਿੱਧ ਅੰਦੋਲਨਾਂ ਲਈ ਜ਼ਮੀਨ ਤਿਆਰ ਕਰਨ ਦਾ ਫੈਸਲਾ ਕਰ ਸਕਦੇ ਹਨ।

ਇਸ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਕੇ. ਗੰਗਾਧਰਨ ਅਤੇ ਕਾਮਰੇਡ ਕੇ. ਗੰਗਾਧਰਨ ਨੇ ਕੀਤੀ। ਕਿਰਨਜੀਤ ਸਿੰਘ ਸੇਖੋਂ, ਐਮ. ਸ੍ਰੀਕੁਮਾਰ, ਹਰੀਹਰਨ ਅਤੇ ਸੀ.ਸੀ.ਸੀ. ਦੇ ਆਲ ਇੰਡੀਆ ਕਨਵੀਨਰ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਐਮ.ਸੀ.ਪੀ.ਆਈ.(ਯੂ) ਦੇ ਜਨਰਲ ਸਕੱਤਰ ਕਾਮਰੇਡ ਅਸ਼ੋਕ ਓਮਕਾਰ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।

सांप्रदायिक फासीवादी कॉरपोरेट ताकतों को परास्त करें और लोगों के लिए विकल्प बनाएं

 


एर्नाकुलम: "कम्युनिस्ट समन्वय समिति" (सी.सी.सी.) ने 26 और 27 जनवरी को वाईएमसीए, अलुवा में आयोजित अपनी दो दिवसीय संयुक्त केंद्रीय समिति की बैठक में सभी वामपंथी, लोकतांत्रिक और धर्मनिरपेक्ष ताकतों को एकजुट होने और सांप्रदायिक फासीवादी कॉरपोरेट ताकतों को परास्त करने और लोगों के लिए विकल्प बनाने के लिए काम करने का आह्वान किया। इस कम्युनिस्ट समन्वय समिति (सी.सी.सी.) का गठन मार्क्सवादी कम्युनिस्ट पार्टी ऑफ इंडिया (यूनाइटेड) एमसीपीआई (यू) और क्रांतिकारी मार्क्सवादी पार्टी ऑफ इंडिया (आरएमपीआई) द्वारा संयुक्त रूप से किया गया है।

बैठक में यह बात सामने आई कि यूक्रेन और फिलिस्तीन में युद्ध ने पूरी दुनिया को प्रभावित किया। खाद्य और ईंधन की बढ़ती कीमतें और उच्च मुद्रास्फीति लाखों लोगों के जीवन को प्रभावित कर रही हैं। कई देशों में तेजी से बढ़ती मुद्रास्फीति की दर ने मजदूरी की वृद्धि को पीछे छोड़ दिया है और जीवन यापन की लागत में संकट पैदा कर दिया है। इसने लोगों के स्वास्थ्य और कल्याण पर प्रतिकूल प्रभाव डाला है, खासकर समाज के सबसे गरीब तबके के लोगों पर। मानवता के सामने विकल्प बर्बरता और समाजवाद, पूंजीवाद की बर्बरता इस समय पहले कभी नहीं देखी गई और इसका सबसे हृदय विदारक, सबसे अविश्वसनीय रूप से क्रूर उदाहरण फिलीस्तीनियों का नरसंहार है जो वर्तमान में सभी उन्नत पूंजीवादी देशों के संयुक्त आशीर्वाद से हो रहा है। बैठक में पूरे देश में इस साम्राज्यवादी युद्ध के खिलाफ एक व्यापक अभियान चलाने का निर्णय लिया गया है। ट्रम्प के सत्ता में वापस आने से दुनिया में ये सभी समस्याएं बढ़ रही हैं। पेरिस जलवायु समझौते और डब्ल्यूएचओ से हटने की उनकी घोषणा, अप्रवासियों के खिलाफ उनका सख्त कदम, हमास को कुचलने की उनकी घोषणा और उनके उच्च टैरिफ सभी दुनिया में संघर्षों को बढ़ाएंगे।

केरल में एलडीएफ सरकार लोगों की उम्मीदों पर खरा नहीं उतर पा रही है। इसका कारण यह है कि वह केंद्र सरकार की आर्थिक नीतियों का अनुसरण कर रही है और धर्मनिरपेक्षता को त्याग रही है और संसदीय राजनीति को अपने अधीन कर रही है और सांप्रदायिक तुष्टिकरण को स्वीकार कर रही है। हमें उम्मीद है कि सीपीआईएम और सीपीआई संसदीय चुनावों में हार से सबक लेंगे और वामपंथी एकता में आएंगे। बैठक में संघ परिवार की ताकतों द्वारा खड़ी की जा रही नव उदारवाद और मनुवाद तथा सनातन धर्म की सांप्रदायिक फासीवादी विचारधारा के खिलाफ व्यापक जन अभियान चलाने का निर्णय लिया गया, जो धर्मनिरपेक्षता, संघवाद और संवैधानिक मूल्यों के लिए खतरा है तथा लोगों की आजीविका से जुड़े मुद्दों जैसे गरीबी, बेरोजगारी, महंगाई, मूल्य वृद्धि, सार्वजनिक संपत्तियों का निजीकरण, किसान और मजदूर वर्ग के मुद्दे आदि को उठाया गया।

बैठक में वैश्वीकरण और सांप्रदायिक-फासीवाद के खिलाफ लोकप्रिय आंदोलनों की जमीन तैयार करने का भी निर्णय लिया गया। इसे वामपंथी और वास्तविक लोकतांत्रिक ताकतों का मोर्चा बनाना होगा तथा आत्मनिर्भरता और लोकतंत्र के लिए संघर्ष का वास्तविक कार्यक्रम लागू करना होगा। वामपंथ के सामने चुनौतियों की व्यापकता भी वामपंथी एकता को मजबूत करने की जरूरत को रेखांकित करती है। बैठक में सभी वामपंथी और लोकतांत्रिक ताकतों को एकजुट करने और देश भर में राजनीतिक ताकतों और सामाजिक आंदोलनों का एक व्यापक मंच बनाने की पहल करने का निर्णय लिया गया, जो वैश्वीकरण, सांप्रदायिक फासीवाद और सामाजिक न्याय के खिलाफ बड़े पैमाने पर विरोध प्रदर्शनों में सक्रिय रूप से शामिल हों। संगठित वामपंथ की सभी वामपंथी पार्टियाँ आज की चुनौतियों का सामना करने के लिए उचित जवाब दे सकती हैं, बशर्ते वे अपनी बुनियादी प्राथमिकताओं को ठीक से समझ लें।

इस कार्य के तहत हम 23 मार्च को भगत सिंह शहीद दिवस को साम्राज्यवाद विरोधी दिवस के रूप में और 14 अप्रैल को अंबेडकर जयंती को संविधान बचाओ, भारत बचाओ और सामाजिक न्याय दिवस के रूप में आयोजित करते हैं। हमने मार्क्स और लेनिन को याद करने और समाजवाद के लिए लड़ने का भी फैसला किया है। अपनी एकीकरण प्रक्रिया के हिस्से के रूप में, हमने भारत के सभी स्तरों पर दोनों पार्टियों के किसानों, युवाओं और सांस्कृतिक संगठनों को एकीकृत करने का फैसला किया है। इसकी बैठकें अप्रैल महीने में चंडीगढ़, जालंधर और कोटा (राजस्थान) में आयोजित की जाएंगी। हमें उम्मीद है कि इस प्रकार के सामूहिक कार्य वैश्वीकरण, सांप्रदायिक-फासीवाद के खिलाफ और सामाजिक न्याय के लिए लोकप्रिय आंदोलनों की जमीन तैयार करने का फैसला कर सकते हैं। बैठक की अध्यक्षता कॉमरेड के. गंगाधरन और कॉमरेड किरनजीत सिंह सेखों, एम. श्रीकुमार, हरिहरन और सीसीसी के अखिल भारतीय संयोजक, आरएमपीआई के महासचिव कामरेड मंगत राम पासला और एमसीपीआई (यू) के महासचिव कामरेड अशोक ओंकार ने विचार-विमर्श में भाग लिया।