ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਸੀਪੀਐੱਮ ਪੰਜਾਬ ਦੇ ਸੰਸਥਾਪਕਾਂ ’ਚੋਂ ਇਕ ਅਤੇ ਨਾਮਵਰ ਕਿਸਾਨ ਘੁਲਾਟੀਏ ਕਾਮਰੇਡ ਅਰਸਾਲ ਸਿੰਘ ਸੰਧੂ (85) ਸਦੀਵੀਂ ਵਿਛੋੜੇ ਦੇ ਗਏ ਹਨ। ਉਹ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵੀ ਮੋਢੀਆਂ ’ਚੋਂ ਵੀ ਇਕ ਸਨ। ਸਾਥੀ ਸੰਧੂ ਨੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਵਜੋਂ ਸਰਹੱਦੀ ਪੱਟੀ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਦਰਪੇਸ਼ ਗੁੰਝਲਦਾਰ ਮੁਸ਼ਕਿਲਾਂ ਦੇ ਹੱਲ ਲਈ ਅਨੇਕਾਂ ਸ਼ਾਨਾਮੱਤੇ ਘੋਲਾਂ ਦੀ ਮਿਸਾਲੀ ਅਗਵਾਈ ਕੀਤੀ। ਆਪ ਪਹਿਲਾਂ ਸੀਪੀਐੱਮ ਪੰਜਾਬ ਅਤੇ ਪਿਛੋਂ ਆਰਐੱਮਪੀਆਈ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਤਰਨਤਾਰਨ ਸਾਹਿਬ ਜ਼ਿਲ੍ਹਾ ਕਮੇਟੀਆਂ ਦੇ ਸਤਿਕਾਰਤ ਮੈਂਬਰ ਰਹੇ ਹਨ। ਇਸ ਤੋਂ ਪਹਿਲਾਂ ਮੁਲਾਜ਼ਮ ਹੁੰਦਿਆਂ ਉਨ੍ਹਾਂ ਨੇ ਅਨੇਕਾਂ ਕਰਮਚਾਰੀ ਸੰਘਰਸ਼ਾਂ ਤੇ ਟਰੇਡ ਯੂਨੀਅਨ ਘੋਲਾਂ 'ਚ ਵੀ ਮਾਣ ਕਰਨਯੋਗ ਹਿੱਸਾ ਪਾਇਆ ਸੀ। ਸਾਥੀ ਅਰਸਾਲ ਸਿੰਘ ਆਪਣੀ ਖ਼ਰਾਬ ਸਿਹਤ ਅਤੇ ਵਡੇਰੀ ਉਮਰ ਦੇ ਬਾਵਜੂਦ ਅੰਤਲੇ ਸਾਹਾਂ ਤੱਕ ਕਿਰਤੀ ਸ਼੍ਰੇਣੀ ਦੀ ਲੁੱਟ-ਚੋਂਘ, ਜਬਰ-ਵਿਤਕਰੇ ਤੋਂ ਬੰਦ ਖਲਾਸੀ ਦੇ ਮਾਨਵਤਾਵਾਦੀ ਸੰਗਰਾਮ ’ਚ ਸਿਦਕਦਿਲੀ ਨਾਲ ਜੂਝਦੇ ਰਹੇ।
ਸਾਥੀ ਅਰਸਾਲ ਸਿੰਘ ਸੰਧੂ ਦੇ ਵਿਛੋੜੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਦਰਸ਼ਨ ਨਾਹਰ ਤੇ ਗੁਰਨਾਮ ਸਿੰਘ ਦਾਊਦ, ਅਦਾਰਾ 'ਸੰਗਰਾਮੀ ਲਹਿਰ' ਵਲੋਂ ਸਾਥੀ ਮਹੀਪਾਲ ਤੇ ਗੁਰਦਰਸ਼ਨ ਬੀਕਾ, ਪਾਰਟੀ ਦੇ ਤਰਨਤਾਰਨ ਜ਼ਿਲ੍ਹਾ ਕਮੇਟੀ ਦੇ ਆਗੂਆਂ ਮੁਖ਼ਤਾਰ ਸਿੰਘ ਮੱਲ੍ਹਾ, ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਜਗਤਾਰ ਸਿੰਘ ਉੱਪਲ, ਹਰਭਜਨ ਸਿੰਘ ਪੱਟੀ, ਜਸਵੀਰ ਸਿੰਘ ਵੈਰੋਵਾਲ ਪਸਸਫ ਤੇ ਜੀਟੀਯੂ ਵਲੋਂ ਸਾਥੀ ਸਤੀਸ਼ ਰਾਣਾ ਤੇ ਗੁਰਬਿੰਦਰ ਸਿੰਘ ਸਸਕੌਰ ਨੇ ਵਿਛੜੇ ਸਾਥੀ ਦੇ ਜੁਝਾਰੂ ਜੀਵਨ ਅਤੇ ਘਾਲਣਾਵਾਂ ਨੂੰ ਸੂਹੀ ਸਲਾਮ ਕਹਿੰਦਿਆਂ ਉਨ੍ਹਾਂ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਹਨ। ਆਗੂਆਂ ਨੇ ਸਾਥੀ ਦੇ ਪਰਿਵਾਰ ਨਾਲ ਵੀ ਡੂੰਘੀ ਹਮਦਰਦੀ ਪ੍ਰਗਟਾਈ ਹੈ।

No comments:
Post a Comment