ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਬਜੁਰਗ ਆਗੂ ਕਾਮਰੇਡ ਤੇਜਾ ਸਿੰਘ ਬੇਨੜਾ (ਸੰਗਰੂਰ) ਦੇ ਸਦੀਵੀਂ ਵਿਛੋੜੇ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 90 ਸਾਲ ਤੋਂ ਵਧੇਰੇ ਉਮਰ ਭੋਗਣ ਵਾਲੇ ਸਾਥੀ ਬੇਨੜਾ ਨੇ ਆਪਣੇ ਜੀਵਨ ਦਾ ਸੱਤ ਦਹਾਕੇ ਤੋਂ ਵਧੇਰੇ ਸਮਾਂ ਕਮਿਊਨਿਸਟ ਕਾਜ ਦੇ ਲੇਖੇ ਲਾਇਆ ਹੈ। ਆਪ ਸੀਪੀਐੱਮ ਪੰਜਾਬ ਅਤੇ ਆਰਐੱਮਪੀਆਈ ਦੇ ਉਸਰੱਈਆਂ ’ਚੋਂ ਸਨ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਹਰਕੰਵਲ ਸਿੰਘ, ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਪ੍ਰੋ ਜੈਪਾਲ ਸਿੰਘ, ਸੱਜਣ ਸਿੰਘ ਅਤੇ ਸੰਗਰੂਰ ਜ਼ਿਲ੍ਹਾ ਕਮੇਟੀ ਦੇ ਆਗੂਆਂ ਸਾਥੀ ਗੱਜਣ ਸਿੰਘ ਦੁੱਗਾਂ, ਊਧਮ ਸਿੰਘ ਸੰਤੋਖਪੁਰਾ, ਦੇਵ ਰਾਜ ਵਰਮਾ, ਸਰਬਜੀਤ ਸਿੰਘ ਵੜੈਚ, ਮੱਖਣ ਸਿੰਘ ਜਖੇਪਲ ਨੇ ਸਾਥੀ ਬੇਨੜਾ ਦੇ ਵਿਛੋੜੇ ਨੂੰ ਪਾਰਟੀ ਅਤੇ ਲਹਿਰ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਆਗੂਆਂ ਨੇ ਸਾਥੀ ਬੇਨੜਾ ਦੇ ਮਿਸਾਲੀ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਸੰਸਾਰ ਕਿਰਤੀ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਮੁਕਤੀ ਦਾ ਸੰਗਰਾਮ ਜਾਰੀ ਰੱਖਣ ਦਾ ਅਹਿਦ ਦ੍ਰਿੜ੍ਹਾਇਆ ਹੈ। ਸਾਥੀ ਨੇ ਆਪਣੇ ਵਿਛੜੇ ਜਰਨੈਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਦਾ ਦੁੱਖ ਵੰਡਾਇਆ ਹੈ।

No comments:
Post a Comment