Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday, 23 June 2026

ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਹੈੱਡ ਵਰਕਸ ਤੇ ਡੈਮ ਪੰਜਾਬ ਹਵਾਲੇ ਕੀਤੇ ਜਾਣ



ਮੋਗਾ: ਅੱਜ ਫਿਰਕੂ ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਕੇਂਦਰ ਸਰਕਾਰ ਦੇ ਫਾਸੀਵਾਦੀ ਹੱਲੇ ਖ਼ਿਲਾਫ਼ ਇਥੋਂ ਦੇ ਨਛੱਤਰ ਭਵਨ ਵਿਖੇ ਇਕੱਠੇ ਹੋ ਕੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ, ਲੈਨਿਨਵਾਦੀ (ਨਿਊ ਡੈਮੋਕਰੇਸੀ) ਦੇ ਆਗੂ ਚਮਕੌਰ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੀ ਚੋਣ ਉਪਰੰਤ ਭਾਜਪਾ ਪੰਜਾਬ ਜਿੱਤਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਨੇ ਚੋਣ ਜਿੱਤਣ ਉਪਰੰਤ ਪੱਛਮੀ ਬੰਗਾਲ ਵਿਚ ਮੁਸਲਮਾਨਾਂ ਲਈ ਸੜਕ ਕਿਨਾਰੇ ਨਮਾਜ਼ ਪੜ੍ਹਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਰ ਕੇ ਭਾਜਪਾ ਦੇ ਕਾਲੇ ਮਨਸੂਬਿਆਂ ਨੂੰ ਸਮਝਦੇ ਹੋਏ ਭਾਜਪਾ ਖ਼ਿਲਾਫ਼ ਪੰਜਾਬ ਦੇ ਜਮਹੂਰੀ ਮੁੱਦਿਆਂ ਉੱਪਰ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰ ਕੇ ਪੰਜਾਬ ਦਾ ਵੱਖਰਾ ਬੋਰਡ ਬਣਾਇਆ ਜਾਵੇ। ਪੰਜਾਬ ਦੇ ਹੈੱਡ ਵਰਕਸ ਉੱਪਰ ਪੰਜਾਬ ਦਾ ਕੰਟਰੋਲ ਹੋਵੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ - ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਹਵਾਲੇ ਕੀਤੇ ਜਾਣ, ਸਿੱਖਿਆ ਨੀਤੀ


ਬਣਾਉਣ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਦੀਆਂ ਯੂਨੀਵਰਸਿਟੀ ਦੇ ਵੀ.ਸੀ. ਲਾਉਣ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਸਭ ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਐਨ.ਆਈ.ਏ., ਯੂ.ਏ.ਪੀ.ਏ., ਗੜਬੜ ਗ੍ਰਸਤ ਕਾਨੂੰਨ, ਜ਼ਰੂਰੀ ਸੇਵਾਵਾਂ ਜਿਹੇ ਜ਼ਾਲਮ ਕਾਨੂੰਨ, ਲੇਬਰ ਕੋਡ, ਜੀ ਰਾਮ ਜੀ ਕਾਨੂੰਨ, ਬਿਜਲੀ ਬਿੱਲ, ਬੀਜ ਬਿੱਲ ਰੱਦ ਕੀਤੇ ਜਾਣ, ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕੀਤਾ ਜਾਵੇ ਤੇ ਸੀ.ਬੀ.ਆਈ. ਲਈ ਸੂਬੇ 'ਚ ਦਾਖ਼ਲ ਹੋਣ ਲਈ ਪੰਜਾਬ ਸਰਕਾਰ ਦੀ ਮਨਜ਼ੂਰੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਕਸ ਵਸੂਲਣ ਤੇ ਲਾਉਣ ਦਾ ਅਧਿਕਾਰ ਰਾਜਾਂ ਕੋਲ ਹੀ ਹੋਣਾ ਚਾਹੀਦਾ ਹੈ। ਬੀ.ਐਸ.ਐਫ. ਦਾ ਘੇਰਾ ਪੰਜਾਹ ਕਿੱਲੋਮੀਟਰ ਤੋਂ ਘਟਾ ਕੇ ਪੰਦਰਾਂ ਕਿੱਲੋਮੀਟਰ ਕੀਤਾ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਢੁੱਡੀਕੇ, ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਆਗੂ ਸੋਮਨਾਥ ਚੋਂਬੜ, ਵਿਸ਼ਵਾਨਾਥ ਜੈਨੀ, ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ, ਕਾਮਰੇਡ ਜਗਜੀਤ ਸਿੰਘ ਧੂੜਕੋਟ ਬਲਾਕ ਸਕੱਤਰ ਨਿਹਾਲ ਸਿੰਘ ਵਾਲਾ, ਕਾਮਰੇਡ ਸ਼ੇਰ ਸਿੰਘ ਸਰਪੰਚ ਬਲਾਕ ਸਕੱਤਰ ਮੋਗਾ-2, ਕਾਮਰੇਡ ਸਵਰਾਜ ਸਿੰਘ ਢੁੱਡੀਕੇ ਬਲਾਕ ਸਕੱਤਰ ਮੋਗਾ-1, ਕਾਮਰੇਡ ਗੁਰਮੀਤ ਸਿੰਘ ਬਲਾਕ ਸਕੱਤਰ ਬਾਘਾ ਪੁਰਾਣਾ, ਕਾਮਰੇਡ ਸਵਰਨ ਸਿੰਘ ਖੋਸਾ ਬਲਾਕ ਸਕੱਤਰ ਮੋਗਾ ਸ਼ਹਿਰੀ ਭਾਰਤੀ ਕਮਿਊਨਿਸਟ ਪਾਰਟੀ, ਕਾਮਰੇਡ ਜਗਦੀਸ਼ ਸਿੰਘ ਚਾਹਲ ਸੂਬਾ ਸਕੱਤਰ ਏਟਕ ਪੰਜਾਬ, ਕਾਮਰੇਡ ਗੁਰਮੇਲ ਸਿੰਘ ਸੂਬਾ ਆਗੂ ਪੈਨਸ਼ਨਰ ਯੂਨੀਅਨ, ਕਾਮਰੇਡ ਜਗਸੀਰ ਸਿੰਘ ਖੋਸਾ ਜਰਨਲ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਕਾਮਰੇਡ ਸੂਰਤ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਾਮਰੇਡ ਸਿਕੰਦਰ ਸਿੰਘ ਮਧੇਕੇ, ਕਾਮਰੇਡ ਮਹਿੰਦਰ ਸਿੰਘ ਧੂੜਕੋਟ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਕਾਮਰੇਡ ਗੁਰਦਿੱਤ ਸਿੰਘ ਦੀਨਾ, ਕਾਮਰੇਡ ਇੰਦਰਜੀਤ ਸਿੰਘ ਦੀਨਾ, ਕਾਮਰੇਡ ਜਗਵਿੰਦਰ ਸਿੰਘ ਕਾਕਾ, ਜਸਪ੍ਰੀਤ ਕੌਰ ਬੱਧਨੀ, ਬੋਹੜ ਸਿੰਘ ਬੁੱਟਰ ਸਾਰੇ ਆਗੂ ਸਰਬ ਭਾਰਤ ਨੌਜਵਾਨ ਸਭਾ ਮੋਗਾ, ਨਵਜੋਤ ਕੌਰ ਬਿਲਾਸਪੁਰ, ਨਵਕਿਰਨ ਕੌਰ ਬੱਧਨੀ ਆਗੂ ਏ.ਆਈ.ਐਸ.ਐਫ. ਮੋਗਾ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੰਗਾ ਵੈਰੋਕੇ ਨੇ ਨਿਭਾਈ।

ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਮਰੇਡਾਂ ਵੱਲੋਂ ਪ੍ਰਦਰਸ਼ਨ



ਕਪੂਰਥਲਾ: ਫਿਰਕੂ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਹੱਲੇ ਖਿਲਾਫ ਡੀ. ਸੀ. ਦਫਤਰ ਕਪੂਰਥਲਾ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੌਂਪਿਆ ਗਿਆ।


ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਰੋਜ਼ੀ-ਰੋਟੀ ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਦਾ ਵਿਰੋਧ ਕਰਦਿਆਂ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਚੋਣ ਉਪਰੋਤ ਭਾਜਪਾ ਪੰਜਾਬ ਜਿੱਤਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਨੇ ਚੋਣ ਜਿੱਤਣ ਉਪਰੰਤ ਪੱਛਮੀ ਬੰਗਾਲ ਵਿਚ ਮੁਸਲਮਾਨਾਂ ਲਈ ਸੜਕ ਕਿਨਾਰੇ ਨਰਾਜ ਪੜਣ 'ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਕਰ ਕੇ ਭਾਜਪਾ ਦੇ ਕਾਲੇ ਮਨਸੂਬਿਆਂ ਨੂੰ ਸਮਝਦੇ ਹੋਏ ਭਾਜਪਾ ਖਿਲਾਫ ਪੰਜਾਬ ਦੇ ਅਤੇ ਜਮਹੂਰੀ ਮੁੱਦਿਆਂ ਉਪਰ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ।


ਇਸ ਮੌਕੇ ਕਾਮਰੇਡ ਮੁਕੰਦ ਸਿੰਘ, ਬਲਵਿੰਦਰ ਸਿੰਘ ਭੁੱਲਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਹਰਬੰਸ ਸਿੰਘ ਮੱਟੂ, ਤਰਲੋਕ ਸਿੰਘ ਭਬਿਆਣਾ, ਅਮਰਜੀਤ ਸਿੰਘ ਜਵਾਲਾਪੁਰ, ਮਾਸਟਰ ਗੁਰਦੀਪ ਸਿੰਘ, ਤਰਸੇਮ ਸਿੰਘ ਬੰਨੇਮੱਲ, ਮਾਸਟਰ ਚਰਨ, ਪੀਰ ਮੁਹੰਮਦ, ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ, ਹਰਿੰਦਰ ਸਿੰਘ ਚੀਮਾ, ਬਲਕਾਰ ਸਿੰਘ ਸਾਬਕਾ ਸਰਪੰਚ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਬਾਬਾ ਸੁਰਿੰਦਰ ਗ਼ਦਰੀ, ਰਣਜੀਤ ਸਿੰਘ ਰਾਣਾ, ਉਮ ਪ੍ਰਕਾਸ਼, ਮਾਸਟਰ ਬਲਵੀਰ ਸਿੰਘ ਫਜਲਾਬਾਦ ਆਦਿ ਕਿਸਾਨ ਮਜ਼ਦੂਰ ਆਗੂ ਤੇ ਵਰਕਰ ਹਾਜ਼ਰ ਸਨ।

Monday, 22 June 2026

ਫਿਰਕੂ ਫਾਸ਼ੀਵਾਦੀ ਹੱਲੇ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਹਮਲੇ ਖ਼ਿਲਾਫ਼ ਖੱਬੀ ਪੱਖੀ ਧਿਰਾਂ ਵਲੋਂ ਰੋਸ ਮਾਰਚ



ਫ਼ਰੀਦਕੋਟ: ਫਿਰਕੂ ਫ਼ਾਸ਼ੀਵਾਦੀ ਹੱਲਿਆਂ ਵਿਰੋਧੀ ਫ਼ੋਰਮ ਵਲੋਂ ਪੰਜਾਬ ਭਰ ਵਿਚ ਫ਼ਾਸੀਵਾਦੀ ਬੀਜੇਪੀ ਆਰ.ਐਸ.ਐਸ. ਖ਼ਿਲਾਫ਼ ਰੋਸ ਮਾਰਚ ਕਰਨ ਦੇ ਸੱਦੇ ਤਹਿਤ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਕਰਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਧਰਨੇ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਇਨਕਲਾਬੀ ਸਿਆਸੀ ਪਾਰਟੀਆਂ ਵਲੋਂ ਲੋਕਾਂ ਨੂੰ ਜਥੇਬੰਦ ਹੋ ਕੇ ਫਾਸ਼ੀਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਆਰ.ਐਮ.ਪੀ. ਆਈ ਦੇ ਆਗੂ ਗੁਰਤੇਜ ਹਰੀਨੇਂ ਨੇ ਕਿਹਾ ਕਿ ਬੀਜੇਪੀ ਦੀ ਸੱਤਾ ਵਿਚ ਆਉਣ ਤੋਂ ਬਾਅਦ ਘੱਟ ਗਿਣਤੀਆਂ, ਔਰਤਾਂ, ਦਲਿਤਾਂ ਅਤੇ ਕਬਾਇਲੀ ਲੋਕਾਂ ਉਪਰ ਹਿੰਦੂਤਵੀ ਫਾਸੀਵਾਦ ਦੇ ਹਮਲੇ ਵਧੇ ਹਨ। ਆਰ.ਐਸ.ਐਸ. ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੂਪਕ ਪੱਖੋਂ ਹਿੰਦੂਤਵੀ ਹਕੂਮਤ ਹੈ ਪਰ ਤੱਤ ਰੂਪ ਵਿਚ ਕਾਰਪੋਰੇਟਾਂ ਦੀ ਸੇਵਾ ਕਰ ਰਹੀ ਹੈ।


ਕਾਰਪੋਰੇਟਾਂ ਦੀ ਸੇਵਾ ਵਿਚ ਲਗਾਤਾਰ ਲੋਕ ਵਿਰੋਧੀ ਨੀਤੀਆਂ ਥੋਪੀਆਂ ਜਾ ਰਹੀਆਂ ਹਨ। ਸੂਬਿਆਂ ਦੇ ਅਧਿਕਾਰਾਂ ਤੇ ਲਗਾਤਾਰ ਡਾਕੇ ਮਾਰੇ ਜਾ ਰਹੇ ਹਨ, ਪੰਜਾਬ ਦੇ ਪਾਣੀ, ਡੈਮ ਅਤੇ ਰਾਜਧਾਨੀ ਚੰਡੀਗੜ੍ਹ ਵਿਚੋਂ ਪੰਜਾਬ ਦਾ ਅਧਿਕਾਰ ਖਤਮ ਕੀਤਾ ਜਾ ਰਿਹਾ ਹੈ। ਸਾਮਰਾਜੀ ਤਾਕਤਾਂ ਅਧੀਨ ਫ੍ਰੀ ਟਰੇਡ ਸਮਝੌਤੇ ਕੀਤੇ ਜਾ ਰਹੇ ਹਨ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸਤਨਾਮ ਸਿੰਘ ਪੱਖੀ ਖੁਰਦ, ਕੁੱਲ ਹਿੰਦ ਕਿਸਾਨ ਯੂਨੀਅਨ ਦੇ ਆਗੂ ਸੁਖਜਿੰਦਰ ਸਿੰਘ ਤੂੰਬੜ ਭੰਨ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਵੀਰਇੰਦਰਜੀਤ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਕੰਟਰੋਲ ਕਰਨ ਲਈ ਡੈਮ ਸੇਫਟੀ ਐਕਟ ਲਿਆਂਦਾ ਗਿਆ ਹੈ ਅਤੇ ਪੰਜਾਬ ਪੁਨਰ ਗਠਨ ਐਕਟ ਦੀ ਧਾਰਾ 78, 79, 80 ਤਹਿਤ ਲਗਾਤਾਰ ਪੰਜਾਬ ਦੇ ਅਧਿਕਾਰਾਂ 'ਤੇ ਡਾਕੇ ਮਾਰੇ ਜਾ ਰਹੇ ਹਨ, ਕੇਂਦਰੀਕਰਨ ਦੀ ਨੀਤੀ ਨੂੰ ਰਾਹ ਦਿੰਦੀਆਂ ਇਹ ਧਾਰਾਵਾਂ ਰੱਦ ਹੋਣੀਆਂ ਚਾਹੀਦੀਆਂ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਗੰਧੜ, ਡੈਮੋਕ੍ਰੈਟਿਕ ਟੀਚਰਜ ਫਰੰਟ ਦੇ ਆਗੂ ਨਵਪ੍ਰੀਤ ਨਵੀ ਅਤੇ ਮਨਰੇਗਾ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਅਤੇ ਪੰਜਾਬ ਵਿਚ ਸਰਕਾਰਾਂ ਖਿਲਾਫ਼ ਲਿਖਣ ਬੋਲਣ ਵਾਲੇ ਰਾਜਨੀਤਿਕ ਕੈਦੀਆਂ, ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਉਪਰ ਹਮਲੇ ਵੱਧ ਗਏ ਹਨ ਅਤੇ ਲੋਕ ਵਿਰੋਧੀ ਸੀ ਏ ਏ, ਐਨਆਰਸੀ, ਮਜਦੂਰ ਵਿਰੋਧੀ ਕਿਰਤ ਕੋਡ, ਬਿਜਲੀ ਬਿੱਲ, ਬੀਜ ਬਿੱਲ, ਜੀ ਰਾਮ ਜੀ ਅਤੇ ਸਿੱਖਿਆ ਨੀਤੀ 2020 ਆਦਿ ਜੋ ਕਾਰਪੋਰੇਟਾਂ ਦੀ ਸੇਵਾ ਲਈ ਲਿਆਂਦੇ ਗਏ ਹਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕਾਂ ਨੂੰ ਸੰਘਰਸ਼ਾਂ ਦੇ ਪਿੜ ਮਘਾਉਂਣੇ ਚਾਹੀਦੇ ਹਨ।

ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ



ਸ੍ਰੀ ਮੁਕਤਸਰ ਸਾਹਿਬ: ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ 'ਚ ਤਿੰਨ ਖੱਬੇ ਪੱਖੀ ਪਾਰਟੀਆਂ ਅਤੇ ਜਨ ਸੰਗਠਨਾਂ ਵੱਲੋਂ ਸਾਂਝੇ ਤੌਰ 'ਤੇ ਇਕ ਵਿਸ਼ਾਲ ਕਨਵੈਂਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਹਰਜੀਤ ਸਿੰਘ ਮਦਰੱਸਾ ਅਤੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਕੀਤੀ। ਸੀਜਨ ਨੂੰ ਮੁੱਖ ਰੱਖਦਿਆ ਤਿੰਨੋ ਪਾਰਟੀਆਂ ਦੇ ਆਗੂ ਤੇ ਵਰਕਰ ਸ਼ਾਮਲ ਹੋਏ। ਇਹ ਕਨਵੈਂਸ਼ਨ ਪੰਜਾਬ ਭਰ 'ਚ ਪੰਜ ਖੱਬੇ ਪੱਖੀ ਪਾਰਟੀਆਂ ਵੱਲੋਂ ਬਣਾਏ ਗਏ ਫਿਰਕੂ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਪੰਜਾਬ ਭਰ 'ਚ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਲਗਾਤਾਰ ਮਹਿਗਾਈ ਅਤੇ ਨਿੱਜੀਕਰਨ, ਉਦਾਰੀਕਰਨ ਦੀਆਂ ਨੀਤੀਆਂ ਨੂੰ ਲਗਾਤਾਰ ਲਾਗੂ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ।


ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ, ਕਾਮਰੇਡ ਬੋਹੜ ਸਿੰਘ ਸੁਖਨਾ, ਕਾਮਰੇਡ ਹਰਲਾਭ ਸਿੰਘ ਦੂਹੇ ਵਾਲਾ ਭਾਰਤੀ ਕਮਿਊਨਿਸਟ ਪਾਰਟੀ, ਕਾਮਰੇਡ ਹਰਜੀਤ ਸਿੰਘ ਮਦਰਸਾ, ਕਾਮਰੇਡ ਜਗਜੀਤ ਸਿੰਘ ਜੱਸੇਆਣਾ ਆਰ. ਐੱਮ. ਪੀ. ਆਈ . ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਜਸਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਹਰਜਿੰਦਰ ਸਿੰਘ, ਪੀ. ਐੱਸ. ਯੂ. ਦੇ ਆਗੂ ਨੌ ਨਿਹਾਲ ਸਿੰਘ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।


ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਹੈ ਦੇਸ਼ ਵਿਰੋਧੀ ਹੈ ਅਤੇ ਨੀਟ ਦੇ ਪੇਪਰ ਲੀਕ ਕਰਨ ਦੀ ਮੁੱਖ ਦੋਸ਼ੀ ਹੈ।ਉਹਨਾਂ ਕਿਹਾ ਕਿ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਉਨ੍ਹਾਂ ਇਹ ਵੀ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਲਗਾਤਾਰ ਸੰਘਰਸ਼ ਜਾਰੀ ਰਹੇਗਾ।

ਗੁਰਦਾਸਪੁਰ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਪ੍ਰਦਰਸ਼ਨ ਕੀਤਾ



ਗੁਰਦਾਸਪੁਰ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਹਕੂਮਤ ਦੇ ਫਾਸ਼ੀ ਹਮਲਿਆਂ ਖਿਲਾਫ, ਸਿਆਸੀ ਬੰਦੀਆਂ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ, ਪਾਣੀ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਨ, ਯੂਏਪੀਏ, ਐੱਨਐੱਸਏ ਰੱਦ ਕਰਨ, ਮਗਨਰੇਗਾ ਬਹਾਲ ਕਰਨ, ਸਿੱਖਿਆ ਨੀਤੀ ਕੇਂਦਰ ਦੀ ਥਾਂ ਪੰਜਾਬ ਸਰਕਾਰ ਦੁਆਰਾ ਬਣਾਈ ਜਾਵੇ ਆਦਿ ਮੁੱਦਿਆਂ 'ਤੇ ਇਥੋਂ ਦੇ ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਰੋਸ ਰੈਲੀ ਕਰਨ ਉਪਰੰਤ ਲਾਇਬ੍ਰੇਰੀ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਲਬੀਰ ਸਿੰਘ ਕੱਤੋਵਾਲ ਨੇ ਨਿਭਾਈ।

ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਜੋਗਿੰਦਰ ਪਾਲ ਘੁਰਾਲਾ, ਹਰਜੀਤ ਸਿੰਘ ਕਾਹਲੋ, ਤਰਲੋਕ ਸਿੰਘ ਬਹਿਰਾਮਪੁਰ, ਸੁਭਾਸ਼ ਕੈਰੇ, ਹਰਚਰਨ ਸਿੰਘ ਔਜਲਾ, ਅਜੀਤ ਸਿੰਘ ਠੱਕਰਸੰਧੁ, ਦਲਬੀਰ ਮਸੀਹ ਭੋਲਾ, ਪ੍ਰੇਮ ਮਸੀਹ ਸੋਨਾ ਸੁਸ਼ੋਭਿਤ ਹੋਏ।

ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਕੁਮਾਰ ਪੰਡੋਰੀ, ਸ਼ਮਸ਼ੇਰ ਸਿੰਘ ਬਟਾਲਾ, ਅਸ਼ਵਨੀ ਲੱਖਣ ਕਲਾਂ, ਬਲਵਿੰਦਰ ਸਿੰਘ  ਉਧੀਪੁਰ , ਗੁਲਜ਼ਾਰ ਸਿੰਘ ਭੁੰਬਲੀ, ਅਮਰਜੀਤ ਸ਼ਾਸਤਰੀ, ਧਿਆਨ ਸਿੰਘ ਠਾਕੁਰ, ਬਲਬੀਰ ਸਿੰਘ ਮੱਲੀ, ਮੱਖਣ ਕੁਹਾੜ ਨੇ ਕਿਹਾ ਕਿ 2014 ਤੋਂ ਬਾਅਦ ਭਾਰਤ ਦਾ ਲੋਕਤੰਤਰੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੋਦੀ ਸਰਕਾਰ ਨੇ ਵੱਖਰੇ ਵੱਖਰੇ ਤਰੀਕਿਆਂ ਨਾਲ ਦੇਸ਼ ਇੱਕ ਤਾਨਾਸ਼ਾਹੀ ਵਿੱਚ ਬਦਲਣਾ ਸ਼ੁਰੂ ਕੀਤਾ ਹੈ ਜਿਸ ਤਹਿਤ ਬੋਲਣ ਲਿਖਣ ਦੀ ਆਜ਼ਾਦੀ ਉੱਪਰ ਕੁਹਾੜਾ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਫਾਸ਼ੀ ਹਮਲੇ ਦੋ ਫਰੰਟਾਂ ਉੱਪਰ ਹੋ ਰਹੇ ਹਨ ਇੱਕ ਲੋਕਾਂ ਦੇ ਸੱਭਿਆਚਾਰ ਧਰਮ ਅਤੇ ਸਮਾਜਿਕ ਕਦਰਾ ਕੀਮਤਾਂ ਉੱਪਰ ਜਦ ਕਿ ਦੂਸਰਾ ਹੱਲਾ ਆਰਥਿਕ ਫਰੰਟ ਉੱਪਰ ਬੋਲਿਆ ਗਿਆ ਹੈ। ਲੋਕਾਂ ਦੇ ਸੱਭਿਆਚਾਰ ਧਰਮ ਅਤੇ ਸਮਾਜਿਕ ਕਦਰਾਂ ਕੀਮਤਾਂ ਉੱਪਰ ਹੱਲਾ ਬੋਲਦਿਆਂ ਹੋਇਆ ਦੇਸ਼ ਦੀਆਂ ਵਿਲੱਖਣਤਾਵਾਂ ਨੂੰ ਖਤਮ ਕਰਕੇ ਇੱਕ ਦੇਸ਼ ਇੱਕ ਸੱਭਿਆਚਾਰ ਅਤੇ ਇੱਕ ਧਰਮ ਵਿੱਚ ਬਦਲਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਹੋ ਰਹੀਆਂ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੇ ਲੋਕਤੰਤਰ ਦੇ ਥਮ ਕਹੇ ਜਾਣ ਵਾਲੀਆਂ ਸੰਸਥਾਵਾਂ ਵੀ ਕੇਂਦਰ ਸਰਕਾਰ ਦਾ ਹੱਥ ਠੋਕਾ ਬਣ ਗਈਆ ਹਨ। ਉਹਨਾਂ ਕਿਹਾ ਆਰਥਿਕ ਫਰੰਟ ਉੱਪਰ ਹਮਲਾ ਬੋਲਦਿਆਂ ਕੇਂਦਰ ਸਰਕਾਰ ਨੇ ਦੇਸ਼ ਦਾ ਜਲ ਜੰਗਲ ਜਮੀਨ ਅਤੇ ਹੋਰ ਕੁਦਰਤੀ ਖਜ਼ਾਨੇ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਭਾਰਤੀ ਸੰਸਦ ਵਿੱਚ ਕਾਨੂੰਨ ਬਣਾਏ ਜਾ ਰਹੇ ਹਨ।

ਆਗੂਆਂ ਨੇ ਲੋਕਾਂ ਨੂੰ ਫਾਸ਼ੀ ਹੱਲੇ ਖਿਲਾਫ ਇਕੱਤਰ ਹੋਣ ਦਾ ਸੱਦਾ ਦਿੱਤਾ ਗਿਆ।

ਅੰਮ੍ਰਿਤਸਰ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਜ਼ੋਰਦਾਰ ਪ੍ਰਦਰਸ਼ਨ



ਅੰਮ੍ਰਿਤਸਰ: "ਫਾਸ਼ੀ ਹਮਲਿਆਂ ਵਿਰੋਧੀ ਫਰੰਟ" ਵਲੋਂ ਸੰਘ- ਬੀਜੇਪੀ ਦੇ ਫਿਰਕੂ ਫਾਸ਼ੀ ਏਜੰਡੇ ਨੂੰ  ਭਾਂਜ ਦੇਣ, ਦੇਸ਼ - ਵਿਦੇਸ਼ੀ ਕਾਰਪੋਰੇਟ ਦੇ ਹਿੱਤ ਪੂਰਦੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਰੱਦ ਕਰਵਾਉਣ, ਚਾਰ ਲੇਬਰ ਕੋਡ ਰੱਦ ਕਰਵਾਉਣ ਤੇ ਖੇਤੀ ਅਤੇ ਪ੍ਰਚੂਨ ਵਪਾਰ ਨੂੰ ਤਬਾਹ ਕਰਨ ਵਾਲੇ  ਵਿਦੇਸ਼ ਵਪਾਰ ਸਮਝੌਤੇ ਨੂੰ ਰੱਦ ਕਰਵਾਉਣ ਲਈ ਸੀਪੀਆਈ, ਆਰਐੱਮਪੀਆਈ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਸੈਕੜੇ ਕਾਰਕੁੰਨਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਵੱਲੋਂ ਅੱਜ ਇਥੇ ਕੰਪਨੀ ਬਾਗ ਵਿਖੇ ਸਾਥੀ ਨਰਿੰਦਰ ਬੱਲ, ਜਗਤਾਰ ਸਿੰਘ ਕਰਮਪੁਰਾ, ਸ਼ਮਸੇਰ ਸਿੰਘ ਹੇਰ ਅਤੇ ਸਤਨਾਮ ਸਿੰਘ ਝੰਡੇਰ ਦੀ ਪ੍ਰਧਾਨਗੀ ਹੈਠ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ।

ਉੱਪਰੋਕਤ ਇਕੱਠ ਨੂੰ ਸੰਬੋਧਨ ਕਰਦਿਆਂ  ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ, ਗੂਰਨਾਮ ਸਿੰਘ ਦਾਊਦ, ਕਾ, ਅਮਰਜੀਤ ਸਿੰਘ ਆਸਲ, ਲੱਖਬੀਰ ਸਿੰਘ ਨਿਜਾਮਪੁਰ, ਜਤਿੰਦਰ ਸਿੰਘ ਛੀਨਾ, ਸੁੱਖਦੇਵ ਸਿੰਘ ਸਹਿੰਸਰਾ, ਮੰਗਲ ਸਿੰਘ ਧਰਮਕੋਟ ਅਤੇ ਬਲਬੀਰ ਸਿੰਘ ਮੂਧਲ ਨੇ ਕਿਹਾ ਕਿ ਨਿੱਤ ਵੱਧ ਰਹੀ ਮਹਿੰਗਾਈ, ਬੇਰੁਜਗਾਰੀ ਤੇ ਵਿਆਪਿਕ ਫੈਲਿਆਂ ਭ੍ਰਿਸ਼ਟਾਚਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਸਿੱਟਾ ਹੈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਰਾਜ ਕਰ ਰਹੀ ਪਾਰਟੀ ਬੀਜੇਪੀ ਆਰਐੱਸਐੱਸ ਨੇ ਦੇਸ਼ ਦੇ ਸਾਰੇ ਜਮਹੂਰੀ ਅਦਾਰਿਆਂ ਅੰਦਰ ਕਬਜਾ ਕਰਕੇ ਜਮਹੂਰੀਅਤ ਨੂੰ ਖਤਰਾ ਖੜਾ ਕਰ ਦਿੱਤਾ ਹੈ ਅਤੇ ਦੇਸ਼ ਅੰਦਰ ਘੱਟ ਗਿਣਤੀਆਂ, ਬੁੱਧੀਜੀਵੀਆਂ ਅਤੇ ਸ਼ਹਿਰੀ ਅਜਾਦੀ ਦੇ ਹਿਮਾਇਤੀਆਂ ਨੂੰ ਬਿਨਾਂ ਮਕੁੱਦਮਾ ਚਲਾਏ ਜੇਲਾਂ ਅੰਦਰ ਬੰਦ ਕੀਤਾ ਹੋਇਆ ਹੈ।. ਇਸ ਲਈ ਅੱਜ ਲੋੜ ਹੈ ਕਿ ਸਮੂੰਹ ਧਰਮ ਨਿਰਪੱਖ, ਜਮਹੂਰੀ ਸ਼ਕਤੀਆਂ ਅਤੇ ਇਸ ਏਜੰਡੇ ਦੀਆਂ ਵਿਰੋਧੀ ਪਾਰਟੀਆਂ ਨੂੰ ਇੱਕਮੁੱਠ ਹੋ ਕਿ ਇਹਨਾਂ ਦੇ ਫਿਰਕੂ  ਫਾਸੀ ਹਮਲੇ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਅੱਜ ਲੋੜ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਇਆ ਜਾਵੇ। ਅਖੀਰ ਵਿੱਚ ਬੁਲਾਰਿਆਂ ਨੇ ਬੀਜੇਪੀ ਵੱਲੋਂ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਅੰਦਰ ਕਬਜਾ ਕਰਨ ਲਈ  ਸੁਰੂ ਕੀਤੀ ਗਈ ਮੁਹਿੰਮ ਨੂੰ ਕਦਾਚਿੱਤ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਕੱਠ ਅੰਦਰ ਜੋਰਦਾਰ ਆਵਾਜ਼ ਉਠਾਈ ਕਿ ਅਮਰੀਕਾ - ਇੰਜਰਾਈਲ ਜੰਗ ਬਾਜ ਜੁੰਡਲੀ ਥੱਲੇ ਲੱਗੀ ਮੋਦੀ ਸਰਕਾਰ ਨੂੰ  ਚੱਲਦਾ ਕੀਤਾ ਜਾਵੇ। ਇਸ ਸਮੇਂ ਬਲਦੇਵ ਸਿੰਘ ਸੈਦਪੁਰ, ਬਲਦੇਵ ਸਿੰਘ ਵੇਰਕਾ, ਮੰਗਲ ਸਿੰਘ ਖਜਾਲਾ, ਗੁਰਮੇਜ ਸਿੰਘ ਤਿੰਮੋਵਾਲ, ਰਵਿੰਦਰ ਸਿੰਘ ਛੱਜਲਵੱਡੀ ਆਦਿ ਹਾਜ਼ਰ ਸਨ।

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਮਾਨਸਾ ਵਿਖੇ ਸਾਂਝੀ ਰੈਲੀ ਅਤੇ ਵਿਖਾਵਾ



ਮਾਨਸਾ: ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ 'ਤੇ ਬੀਜੇਪੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਘਰੇਲੂ ਤੇ ਵਿਦੇਸ਼ ਨੀਤੀਆਂ ਖ਼ਿਲਾਫ਼ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਵਿਰੋਧ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਗੱਲ ਇਹ ਹੈ ਕਿ ਮਜ਼ਦੂਰਾਂ ਕਿਸਾਨਾਂ, ਨੌਜਵਾਨ ਅਤੇ ਛੋਟੇ ਦੁਕਾਨਦਾਰਾਂ ਦੀਆਂ ਮੰਗਾਂ ਉਠਾਉਣ ਦੇ ਨਾਲ ਨਾਲ ਕਮਿਉਨਿਸਟਾ ਧਿਰਾਂ ਨੇ ਪੰਜਾਬ ਦੀਆਂ ਦਹਾਕਿਆਂ ਤੋਂ ਲਟਕ ਰਹੀਆਂ ਸਮਸਿਆਵਾਂ ਅਤੇ ਬਿਨਾਂ ਕੇਸ ਚਲਾਏ ਜਾਂ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਮੂਹ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਵੀ ਇਸ ਵਿਖਾਵੇ ਦੌਰਾਨ ਜ਼ੋਰ ਨਾਲ ਉਠਾਈ।

    ਪੁਰਾਣੀ ਦਾਣਾ ਮੰਡੀ ਵਿਖੇ ਹੋਈ ਰੈਲੀ ਦੀ ਪ੍ਰਧਾਨਗੀ ਕਾਮਰੇਡ ਜਸਬੀਰ ਕੌਰ ਨੱਤ, ਅਮਰੀਕ ਸਿੰਘ ਫਫੜੇ ਅਤੇ ਰੂਪ ਸਿੰਘ ਢਿੱਲੋਂ ਨੇ ਕੀਤੀ ਅਤੇ ਸੰਚਾਲਨ ਸੁਰਿੰਦਰ ਪਾਲ ਸ਼ਰਮਾ ਨੇ। ਰੈਲੀ ਨੂੰ ਮੁੱਖ ਬੁਲਾਰਿਆਂ ਵਜੋਂ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਦੇ ਜ਼ਿਲ੍ਹਾ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਸੰਬੋਧਨ ਕੀਤਾ।

ਇਨ੍ਹਾਂ ਤੋਂ ਇਲਾਵਾ ਰੈਲੀ ਨੂੰ ਕੁਲਵਿੰਦਰ ਸਿੰਘ ਉੱਡਤ, ਗੁਰਨਾਮ ਸਿੰਘ ਭੀਖੀ, ਭਾਰਤ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਦਲਵਿੰਦਰ ਸਿੰਘ, ਪੀਐੱਸਯੂ ਆਗੂ ਅਰਵਿੰਦਰ ਕੌਰ ਅਤੇ ਕਾਮਰੇਡ ਆਤਮਾ ਰਾਮ ਸਰਦੂਲਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂਆਂ ਵਿੱਚ ਸੁਖਦਰਸ਼ਨ ਸਿੰਘ ਨੱਤ, ਰਤਨ ਭੋਲਾ, ਬੰਸੀ ਲਾਲ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਗੁਰਸੇਵਕ ਮਾਨ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਬਲਵਿੰਦਰ ਘਰਾਂਗਣਾ, ਧਰਮਪਾਲ ਨੀਟਾ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਸਿੰਘ ਘਰਾਂਗਣਾ, ਗੁਰਮੀਤ ਸਿੰਘ ਨੰਦਗੜ੍ਹ, ਹਰਭਗਵਾਨ ਭੀਖੀ, ਭੋਲਾ ਸਿੰਘ ਸਮਾਓਂ ਤੇ ਭਾਰਤ ਮੁਕਤੀ ਮੋਰਚਾ ਦੇ ਜਸਵੰਤ ਸਿੰਘ ਵੀ ਮੌਜੂਦ ਸਨ।

   ਇੰਨਾਂ ਪਾਰਟੀਆਂ ਦੇ ਸੈਂਕੜੇ ਵਰਕਰਾਂ ਨੇ ਰੈਲੀ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਲਾਲ ਝੰਡਿਆਂ ਨਾਲ ਸਜਿਆ ਜੋਸ਼ੀਲਾ ਮੁਜ਼ਾਹਰਾ ਕੀਤਾ, ਜੋ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੱਕ ਪਹੁੰਚ ਕੇ ਸਮਾਪਤ ਹੋਇਆ।

   ਬਿਆਨ ਵਿੱਚ ਦਸਿਆ ਗਿਆ ਹੈ ਕਿ ਇਸ ਰੋਸ ਵਿਖਾਵੇ ਰਾਹੀਂ ਕਾਮਰੇਡਾਂ ਨੇ ਖੇਤੀ ਤੇ ਪ੍ਰਚੂਨ ਖੇਤਰ ਨੂੰ ਤਬਾਹ ਕਰਨ ਵਾਲੇ ਵਪਾਰ ਸਮਝੌਤੇ ਨੂੰ ਰੱਦ ਕਰਨ, ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਨੱਥ ਪਾਉਣ, ਪੇਪਰ ਲੀਕ ਰਾਹੀਂ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ਮੁੱਖ ਜ਼ਿੰਮੇਵਾਰ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਰਖਾਸਤ ਕਰਨ, ਸਾਰੀਆਂ ਖੇਤੀ ਜਿਣਸਾਂ ਦੀ ਐਮ ਐਸ ਪੀ ਉਤੇ ਖਰੀਦ ਦੀ ਗਾਰੰਟੀ ਕਰਨ, ਚਾਰ ਕਿਰਤ ਕੋਡਾਂ ਦੀ ਬਜਾਏ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕਰਨ, ਕੇਂਦਰ ਸਰਕਾਰ ਵੱਲੋਂ ਸੂਬਿਆਂ ਦੀ ਖੁਦਮੁਖਤਾਰੀ ਦੇ ਕੀਤੇ ਜਾ ਰਹੇ ਘਾਣ ਨੂੰ ਬੰਦ ਕਰਨ, ਦਰਿਆਈ ਪਾਣੀਆਂ ਦੀ ਵੰਡ ਰੀਪੇਅਰੀਅਨ ਅਸੂਲ ਦੀ ਅਧਾਰ 'ਤੇ ਕੀਤੇ ਜਾਣ, ਪੰਜਾਬੀ ਬੋਲੀ ਨੂੰ ਦੇਸ਼ ਵਿੱਚ ਬਣਦਾ ਸਥਾਨ ਦਿੱਤੇ ਜਾਣ, ਡੈਮਾਂ ਤੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਬਿਨਾਂ ਮੁਕੱਦਮਾ ਚਲਾਏ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਅਤੇ ਘੱਟੋ ਘੱਟ ਉਜਰਤ 26 ਹਜਾਰ ਰੁਪਏ ਮਹੀਨਾ ਅਤੇ ਕੰਮ ਦਿਹਾੜੀ  8 ਘੰਟੇ ਦੀ ਲਾਗੂ ਕੀਤੇ ਜਾਣ ਮੁੱਦੇ ਉਠਾਏ।

     ਫਰੰਟ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਵਿਦੇਸ਼ ਤੇ ਵਪਾਰ ਨੀਤੀ ਦੇ ਸੁਆਲ 'ਤੇ ਟਰੰਪ ਤੇ ਨੇਤਨਯਾਹੂ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕਣ ਅਤੇ ਗਾਜ਼ਾ ਪੱਟੀ ਤੇ ਇਰਾਨ ਵਿੱਚ ਕੀਤੇ ਹਜ਼ਾਰਾਂ ਬੇਕਸੂਰ ਬੱਚਿਆਂ ਤੇ ਬਜ਼ੁਰਗਾਂ ਦੇ ਘਾਣ ਬਾਰੇ ਨਿੰਦਾ ਦਾ ਇਕ ਸ਼ਬਦ ਤੱਕ ਨਾ ਬੋਲਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦਾ ਵਕਾਰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਐਸ ਆਈ ਆਰ ਰਾਹੀਂ ਵਿਰੋਧੀਆਂ ਦੀ ਲੱਖਾਂ ਵੋਟਾਂ ਕੱਟਣ ਅਤੇ ਈਵੀਐਮ ਅੰਦਰਲੀਆਂ ਹੇਰਾਫੇਰੀਆਂ ਰਾਹੀਂ ਚੋਣਾਂ ਜਿੱਤਣ ਵਾਲੀ ਇਹ ਫਿਰਕੂ ਤਾਨਾਸ਼ਾਹ ਤੇ ਮੁਕੰਮਲ ਕੇਂਦਰੀਕਰਨ ਦੀ ਪੈਰੋਕਾਰ ਇਹ ਪਾਰਟੀ ਹੁਣ ਪੰਜਾਬ ਨੂੰ ਅਪਣੇ ਚੁੰਗਲ ਵਿੱਚ ਫਸਾਉਣ ਲਈ ਗੋਂਦਾਂ ਗੁੰਦ ਰਹੀ ਹੈ, ਜਿਸ ਦਾ ਸਮੁੱਚੇ ਪੰਜਾਬੀਆਂ ਨੂੰ ਡੱਟ ਕੇ ਟਾਕਰਾ ਕਰਨਾ ਚਾਹੀਦਾ ਹੈ।

ਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਮੁੱਖ ਬਸ ਸਟੈਂਡ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਕੀਤਾ ਰੋਸ ਮਾਰਚ।



ਹੁਸ਼ਿਆਰਪੁਰ: ਅੱਜ ਫਾਸ਼ੀਵਾਦ ਵਿਰੋਧੀ ਫਰੰਟ ਪੰਜਾਬ ਵੱਲੋਂ ਦਿੱਤੇ ਸੱਦੇ 'ਤੇ ਜ਼ਿਲ੍ਹਾ ਪੱਧਰ ਤੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਖੱਬੀਆਂ ਪਾਰਟੀਆਂ ਵੱਲੋਂ ਇੱਕ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਝੰਡੇ, ਤਖਤੀਆਂ ਅਤੇ ਬੈਨਰ ਵੱਡੀ ਗਿਣਤੀ ਵਿੱਚ ਚੁੱਕੇ ਹੋਏ ਸਨ ਅਤੇ ਇਹਨਾਂ ਵੱਲੋਂ ਅਮਰੀਕਨ ਸਾਮਰਾਜ ਅਤੇ ਭਾਰਤ ਸਰਕਾਰ ਦੇ ਖਿਲਾਫ ਖੂਬ ਨਾਹਰੇਬਾਜੀ ਕੀਤੀ । ਇਸ ਰੈਲੀ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ , ਸੀਪੀਆਈ, ਸੀਪੀਆਈਐਮਐਲ ਲਿਬਰੇਸ਼ਨ, ਸੀਪੀਆਈਐਮਐਲ ਨਿਊ ਡੈਮੋਕਰੇਸੀ ਅਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਬੁਲਾਰਿਆਂ ਨੇ ਦੁਨੀਆ ਵਿੱਚ ਬਣ ਰਹੇ ਜੰਗੀ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ। ਉਨਾਂ ਨੇ ਗਜਾ ਅਤੇ ਲਿਬਨਾਨ ਵਿੱਚ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਦੇ ਕਤਲ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਸਾਮਰਾਜਵਾਦ ਬਿਲਕੁਲ ਪਾਗਲਾਂ ਵਾਲੀਆਂ ਹਰਕਤਾਂ ਕਰ ਰਿਹਾ ਹੈ ਅਤੇ ਦੁਨੀਆਂ ਨੂੰ ਬਰਬਾਦ ਕਰਨ ਦੇ ਵੱਲ ਵਧ ਰਿਹਾ ਹੈ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ  ਆਰਐਸਐਸ ਦੀਆਂ ਨੀਤੀਆਂ ਨੂੰ ਪੂਰੇ ਦੇਸ਼ ਵਿੱਚ ਪੂਰੇ ਜ਼ੋਰ ਨਾਲ ਲਾਗੂ ਕਰ ਰਹੀ ਹੈ। ਜਿਸ ਨਾਲ ਦੇਸ਼ ਦਾ ਤਾਣਾ ਬਾਣਾ ਬਿਖਰਨ ਕੰਢੇ ਪਹੁੰਚ ਰਿਹਾ ਹੈ। ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਕਾਰਨ ਦੇਸ਼ ਦੀ ਆਰਥਿਕ ਸਥਿਤੀ ਬਹੁਤ ਹੀ ਖਤਰਨਾਕ ਹੋ ਚੁੱਕੀ ਹੈ। ਦੇਸ਼ ਦੀ ਵਿਦੇਸ਼ ਨੀਤੀ ਦਾ ਵੀ ਦਿਵਾਲਾ ਨਿਕਲ ਚੁੱਕਿਆ ਹੈ। ਮੋਦੀ ਸਰਕਾਰ ਅਮਰੀਕਾ ਅੱਗੇ ਗੋਡੇ ਟੇਕ ਚੁੱਕੀ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਮਹਿੰਗਾਈ ਤੇ ਹੋਰ ਅਲਾਮਤਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ ਸਰਕਾਰ ਇਹਨਾਂ ਤੇ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਹੈ। ਨੀਟ ਦੇ ਪੇਪਰ ਦੇ ਲੀਕ ਹੋਣ ਅਤੇ ਇਸ ਤਰ੍ਹਾਂ ਦੇ ਹੋਰ ਪ੍ਰੀਖਿਆਵਾਂ ਵਿੱਚ ਹੇਰਾ ਫੇਰੀਆਂ ਤੇ ਗੜਬੜੀਆਂ ਦੇ ਕਾਰਨ ਨੌਜਵਾਨ ਹਤਾਸ਼ਾ ਦੀ ਹਾਲਤ ਵਿੱਚ ਹਨ। ਇਹਨਾਂ ਹਾਲਾਤਾਂ ਵਿੱਚ ਖੱਬੀਆਂ ਪਾਰਟੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਇਹਨਾਂ ਹਾਲਾਤਾਂ ਤੋਂ ਜਾਣੂ ਕਰਵਾਣ ਅਤੇ ਦੇਸ਼ ਦੀ ਹਾਲਤ ਨੂੰ ਸੁਧਾਰਨ ਦੇ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਤੇ ਲੋਕਾਂ ਦੀਆਂ ਮੁਸ਼ਕਲਾਂ, ਉਹਨਾਂ ਨੂੰ ਦੂਰ ਕਰਨ ਦੇ ਢੰਗ,ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਆਦਿ ਤੋਂ ਵੀ ਜਾਣੂ ਕਰਵਾਣ ।

ਅੱਜ ਦੀ ਰੈਲੀ ਦੀ ਪ੍ਰਧਾਨਗੀ ਸੀਪੀਆਈ ਤੇ ਆਗੂ ਕਾਮਰੇਡ ਜਸਵੀਰ ਸਿੰਘ ਭਾਮ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਕਾਮਰੇਡ ਗਿਆਨ ਸਿੰਘ ਗੁਪਤਾ, ਸੀਪੀਆਈਐਮਐਲ ਲਿਬਰੇਸ਼ਨ ਦੇ ਆਗੂ ਕਾਮਰੇਡ ਚਰਨਜੀਤ ਸਿੰਘ, ਸੀਪੀਆਈਐਮਐਲ ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਭੁਪਿੰਦਰ ਸਿੰਘ ਅਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਆਗੂ ਕਾਮਰੇਡ ਓਮ ਸਿੰਘ ਸਠਿਆਣਾ ਤੇ ਅਧਾਰਤ ਪ੍ਰਧਾਨਗੀ ਮੰਡਲ ਕੀਤੀ ਗਈ। ਰੈਲੀ ਨੂੰ ਪ੍ਰਧਾਨਗੀ ਮੰਡਲ ਦੇ ਆਗੂਆਂ ਤੋਂ ਇਲਾਵਾ ਕਾਮਰੇਡ ਓਂਕਾਰ ਸਿੰਘ, ਕਾਮਰੇਡ ਸਵਰਨ ਸਿੰਘ, ਕਾਮਰੇਡ ਸ਼ੇਰ ਜੰਗ ਬਹਾਦਰ, ਕਾਮਰੇਡ ਹਰਮੇਸ਼ ਸਿੰਘ ਢੇਸੀ, ਕਾਮਰੇਡ ਜਗਦੀਪ ਸਿੰਘ ਖੇੜਾ, ਕਾਮਰੇਡ ਕ੍ਰਿਸ਼ਨ ਗੋਪਾਲ, ਕਾਮਰੇਡ ਸਤੀਸ਼ ਰਾਣਾ, ਕਾਮਰੇਡ ਧਿਆਨ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਚਾਹਲ , ਕਾਮਰੇਡ ਮੁਕੇਸ਼ ਕੁਮਾਰ ਅਤੇ ਕਾਮਰੇਡ ਮਹਿੰਦਰ ਸਿੰਘ ਹੀਰ ਨੇ ਸੰਬੋਧਨ ਕੀਤਾ। ਅੱਜ ਦੀ ਰੈਲੀ ਦਾ ਮੰਚ ਸੰਚਾਲਨ ਕਾਮਰੇਡ ਕੁਲਭੂਸ਼ਨ ਕੁਮਾਰ ਵੱਲੋਂ ਕੀਤਾ ਗਿਆ।

ਫਾਸ਼ੀ ਹਮਲਿਆਂ ਦੇ ਵਿਰੋਧ ਵਿੱਚ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਅਤੇ ਮੁਜ਼ਾਹਰਾ



ਨਵਾਂਸ਼ਹਿਰ: ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਇਥੇ ਫ਼ਾਸ਼ੀਵਾਦ ਦੇ ਵਿਰੋਧ ਵਿੱਚ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਹਰਪਾਲ ਸਿੰਘ ਜਗਤਪੁਰ, ਕਮਲਜੀਤ ਸਨਾਵਾ ਅਤੇ ਦਸੌਂਦਾ ਸਿੰਘ ਰੁੜਕੀ ਨੇ ਕੀਤੀ। ਇਸ ਰੈਲੀ ਨੂੰ ਸੀ ਪੀ ਆਈ (ਐਮ ਐਲ) ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਆਰ ਐੱਮ ਪੀ ਆਈ ਦੇ ਆਗੂ ਕੁਲਦੀਪ ਸਿੰਘ ਦੌੜਕਾ, ਜਸਵੀਰ ਸਿੰਘ ਮੋਰੋਂ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ, ਨਿਰੰਜਣ ਦਾਸ ਮੇਹਲੀ ਅਤੇ ਪਰਭਾਕਰ ਤਿਵਾੜੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰੀ ਹੱਕਾਂ ਦੀ ਸਪੇਸ ਘੱਟਦੀ ਜਾ ਰਹੀ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਜਪਾ  -  ਆਰ ਐਸ ਐਸ ਸਰਕਾਰ ਵੱਲੋਂ ਦੇਸ਼ ਦੇ ਜਮਹੂਰੀ ਅਤੇ ਫੈਡਰਲ ਢਾਂਚੇ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਬੇਰੁਜ਼ਗਾਰੀ, ਮਹਿੰਗਾਈ ਸਿਖਰਾਂ ਛੂਹ ਰਹੀ ਹੈ। ਮੋਦੀ ਸਰਕਾਰ ਐਸ ਆਈ ਆਰ ਰਾਹੀਂ ਵੱਡੀ ਗਿਣਤੀ ਵਿੱਚ ਵੋਟਾਂ ਕੱਟਕੇ ਨਾਗਰਿਕਾਂ ਦਾ ਵੋਟ ਪਾਉਣ ਦਾ ਸੰਵਿਧਾਨਕ ਹੱਕ ਖੋਹ ਰਹੀ ਹੈ। ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਸੂਲ ਅਨੁਸਾਰ ਹੱਲ ਕਰਨ,ਪੰਜਾਬ ਦੇ ਹੈੱਡਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰਨ, ਦਰਿਆਈ ਪਾਣੀਆਂ ਅਤੇ ਡੈਮਾਂ ’ਚ ਕੇਂਦਰ ਦੀ ਦਖਲਅੰਦਾਜ਼ੀ ਖਤਮ ਕਰਕੇ ਇਨ੍ਹਾਂ ਨੂੰ ਸੂਬਿਆਂ ਦੇ ਅਧਿਕਾਰ ਖੇਤਰ ’ਚ ਲਿਆਉਣ, ਡੈਮ ਸੇਫਟੀ ਐਕਟ ਖਤਮ ਕਰਨ, ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ, ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ, ਕੇਂਦਰ ਸਰਕਾਰ ਵੱਲੋਂ ਠੋਸੀ ਜਾ ਰਹੀ ਸਿੱਖਿਆ ਨੀਤੀ 2020 ਰੱਦ ਕਰਨ, ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕਰਨ ਅਤੇ ਸੀ.ਬੀ.ਆਈ. ਦੇ ਰਾਜ ਵਿੱਚ ਆਉਣ ਲਈ ਰਾਜ ਸਰਕਾਰ ਦੀ ਮਨਜੂਰੀ ਲਾਜ਼ਮੀ ਕਰਨ, ਸਭ ਰਾਜਨੀਤਕ ਬੰਦੀਆਂ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਯੂ.ਏ.ਪੀ.ਏ., ਕੌਮੀ ਸੁਰੱਖਿਆ ਕਾਨੂੰਨ, ਗੜਬੜ ਗ੍ਰਸਤ ਖੇਤਰ ਕਾਨੂੰਨ, ਜਰੂਰੀ ਸੇਵਾਵਾਂ ਕਾਨੂੰਨ ਅਤੇ ਹੋਰ ਲੋਕ ਵਿਰੋਧੀ ਕਾਨੂੰਨ ਰੱਦ ਕਰਨ, ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕ ਰਜਿਸਟਰ ਅਤੇ ਜਨ ਸੰਖਿਆ ਰਜਿਸਟਰ ਰੱਦ ਕਰਨ, ਲੇਬਰ ਕੋਡ ਖਤਮ ਕਰਕੇ ਕਿਰਤ ਕਾਨੂੰਨ ਬਹਾਲ ਕਰਨ, ਜੀ ਰਾਮ ਜੀ ਕਾਨੂੰਨ, ਬਿਜਲੀ ਬਿੱਲ ਰੱਦ ਕਰਨ ਦੀ ਮੰਗ ਕੀਤੀ ।

           ਉਹਨਾਂ ਕਿਹਾ ਕਿ ਅਮਰੀਕਨ ਸਾਮਰਾਜ ਅਤੇ ਇਜ਼ਰਾਈਲ ਵਲੋਂ ਆਪਣੇ ਲੋਕ ਵਿਰੋਧੀ ਮਨਸੂਬਿਆਂ ਨੂੰ ਲੈਕੇ ਮੱਧ ਪੂਰਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਹੈ। ਗਾਜ਼ਾ ਨੂੰ ਖੰਡਰਾਂ ਵਿੱਚ ਬਦਲ ਦਿੱਤਾ ਹੈ ਅਤੇ ਇਰਾਨ ਅਤੇ ਲੈਬਨਾਨ ਵਿੱਚ ਭਾਰੀ ਤਬਾਹੀ ਕੀਤੀ ਹੈ। ਇੱਥੋਂ ਤਕ ਕਿ ਇਰਾਨ ਵਿੱਚ ਲੜਕੀਆਂ ਦੇ ਸਕੂਲ ਨੂੰ ਵੀ ਨਹੀਂ ਬਖਸ਼ਿਆ ਗਿਆ। ਪਰ ਮੋਦੀ ਸਰਕਾਰ ਨੇ ਇਸ ਵਿਰੁੱਧ ਕੋਈ ਸਪੱਸ਼ਟ ਅਤੇ ਸਹੀ ਸਟੈਂਡ ਨਹੀਂ ਲਿਆ। ਮੰਚ ਸੰਚਾਲਨ ਅਵਤਾਰ ਸਿੰਘ ਤਾਰੀ ਨੇ ਕੀਤਾ।

ਇਸ ਉਪਰੰਤ ਸ਼ਹਿਰ ਵਿੱਚ ਬੈਨਰ ਅਤੇ ਮੰਗਾਂ ਦੀਆਂ ਤਖਤੀਆਂ ਲੈ ਕੇ ਮੁਜ਼ਾਹਰਾ ਕੀਤਾ ਗਿਆ।

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦਾ ਸੱਦਾ: ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਡੱਟਣਾ ਹੋਵੇਗਾ



ਤਰਨ ਤਾਰਨ: ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸੂਬਾਈ ਸੱਦੇ 'ਤੇ ਚਾਰ ਕਮਿਊਨਿਸਟ ਪਾਰਟੀਆਂ ਵੱਲੋਂ ਸਥਾਨਕ ਗਾਂਧੀ ਪਾਰਕ ਵਿਖੇ ਵਿਸ਼ਾਲ ਕਨਵੈਨਸ਼ਨ ਦਲਜੀਤ ਸਿੰਘ ਦਿਆਲਪੁਰਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਮੇਹਰ ਸਿੰਘ ਚੁਤਾਲਾ ਤੇ ਬੋਹੜ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਕਨਵੈਨਸ਼ਨ ਵਿੱਚ ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਤਹਿਤ ਫਾਸ਼ੀਵਾਦੀ ਰੁਝਾਨ ਰਾਹੀਂ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਤੇ ਜ਼ੁਲਮ ਕਰਕੇ ਦੇਸ਼ ਵਿੱਚ ਫਿਰਕੂ ਸੰਕੀਰਨਤਾ ਨੂੰ ਵਧਾਇਆ ਜਾ ਰਿਹਾ ਹੈ।

ਇਸ ਮੌਕੇ ਇਹਨਾਂ ਕਮਿਊਨਿਸਟ ਪਾਰਟੀਆਂ ਦੇ ਆਗੂ ਕਾਮਰੇਡ ਪਰਗਟ ਸਿੰਘ ਜਾਮਾਰਾਏ, ਦਵਿੰਦਰ ਸੋਹਲ, ਨਛੱਤਰ ਸਿੰਘ ਪੰਨੂ ਤੇ ਬਲਬੀਰ ਸਿੰਘ ਝਾਮਕਾ, ਨਿਰਮਲ ਸਿੰਘ ਪੱਟੀ (ਅੰਬੇਡਕਰਵਾਦੀ) ਨੇ ਕਿਹਾ ਕਿ ਅੱਜ ਸਾਡੇ ਦੇਸ਼ ਦਾ ਮਜ਼ਦੂਰ, ਕਿਸਾਨ ਤੇ ਹੋਰ ਕਿਰਤੀ ਲੋਕ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਤੰਗਨਜ਼ਰੀ ਨੇ ਆਮ ਮਿਹਨਤਕਸ਼ ਲੋਕਾਂ ਨੂੰ ਤਰਸ ਦੇ ਪਾਤਰ ਬਣਾ ਦਿੱਤਾ ਹੈ। ਸਾਡੇ ਦੇਸ਼ ਆਮ ਮਜ਼ਦੂਰ ਤੋਂ ਲੈਕੇ ਦਰਮਿਆਨੇ ਤਬਕੇ ਤੱਕ ਸਭ ਲੋਕਾਂ ਨੂੰ ਬੁਰੀ ਤਰ੍ਹਾਂ ਕਰਜ਼ੇ ਦੇ ਜੰਜਾਲ ਵਿੱਚ ਫਸਾਇਆ ਹੈ।  ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਤਹਿਤ ਮਹਿੰਗਾ ਡੀਜ਼ਲ ਪੈਟਰੋਲ ਗੈਸ ਖਰੀਦ ਕੇ ਸਾਡੇ ਲੋਕਾਂ ਤੇ ਮਹਿੰਗਾਈ ਦਾ ਵੱਡਾ ਬੋਝ ਪਾ ਰਹੀ ਹੈ, ਜਦੋਂ ਕਿ ਇਰਾਨ ਰੂਸ ਤੋਂ ਸਸਤਾ ਤੇਲ ਖਰੀਦਿਆ ਜਾ ਸਕਦਾ ਹੈ। ਮਜ਼ਦੂਰਾਂ ਦੇ ਹੱਕ ਦੇ ਕਾਨੂੰਨ ਤੋੜ ਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਹਨ। ਕਿਸਾਨਾਂ ਨਾਲ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦੇ ਵਾਅਦੇ ਤੋਂ ਕੇਂਦਰ ਸਰਕਾਰ ਮੁਕਰ ਗਈ ਹੈ। ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਖਾਦਾਂ,ਬੀਜ ਤੇ ਕੀਟਨਾਸ਼ਕ ਮਹਿੰਗੇ ਕੀਤੇ ਜਾ ਰਹੇ ਹਨ। ਪੰਜਾਬ ਨਾਲ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਚੰਡੀਗੜ੍ਹ ਪੰਜਾਬ ਤੋਂ ਪੱਕੇ ਤੌਰ ਤੇ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਸਮੇਤ ਹੋਰ ਰਾਜਾਂ ਦੇ ਬਣਦੇ ਫੈਡਰਲ ਹੱਕ ਖੋਹੇ ਜਾ ਰਹੇ ਹਨ।  ਵਿਰੋਧੀ ਪਾਰਟੀਆਂ ਦੇ ਐਮ ਪੀ,ਐਮ ਐਲ ਏ ਖਰੀਦੇ ਤੇ ਈ ਡੀ ਰਾਹੀਂ ਡਰਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਬੀ ਜੇ ਪੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਘਰ ਭਰਦਿਆਂ ਆਮ ਮਿਹਨਤਕਸ਼ ਲੋਕਾਂ ਦਾ ਲਹੂ ਪੀ ਰਹੀ ਹੈ। 

          ਸਾਡੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਪਣਾ ਕੇ ਕਿਰਤੀਆਂ ਦੀ ਲੁੱਟ ਦੇ ਰਾਹ ਪਈ ਹੈ। ਹੱਕ ਮੰਗਦੇ ਲੋਕਾਂ ਤੇ ਖੁੱਲ੍ਹ ਕੇ ਪੁਲੀਸ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਮੌਕੇ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਰਾਜਿੰਦਰ ਪਾਲ ਕੌਰ, ਚਮਨ ਲਾਲ ਦਰਾਜਕੇ, ਮੁਖਤਾਰ ਸਿੰਘ ਮੱਲਾ, ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਧਰਮ ਸਿੰਘ ਪੱਟੀ ਨੇ ਵੀ ਆਪਣੇ ਵਿਚਾਰ ਰੱਖਦਿਆਂ ਕੇਂਦਰ ਦੀ ਫਾਸ਼ੀਵਾਦੀ ਅਤੇ ਲੋਕ ਵਿਰੋਧੀ ਨੀਤੀਆਂ ਵਾਲੀ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਨਾਮਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਕਨਵੈਨਸ਼ਨ ਦੀ ਸਮਾਪਤੀ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਮਾਰਚ ਕੀਤਾ ਗਿਆ।

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਪਠਾਨਕੋਟ ਵਿਖੇ ਕੀਤਾ ਪ੍ਰਦਰਸ਼ਨ



ਪਠਾਨਕੋਟ: ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀ ਅਗਵਾਈ ਹੇਠ ਆਰ ਐੱਸ ਐੱਸ ਦੀ ਫਿਰਕੂ ਸੋਚ ਤਹਿਤ ਦੇਸ਼ ਦੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਤੋੜਨ, ਦੇਸ਼ ਦੇ ਫੈਡਰਲ ਢਾਂਚੇ ਦੀ ਬਰਬਾਦੀ ਤੇ ਅਜ਼ਾਦ ਸੰਸਥਾਵਾਂ ਸੀ ਥੀ ਆਈ, ਇਨਕਮ ਟੈਕਸ ਵਿਭਾਗ, ਅਦਾਲਤਾਂ, ਉੱਚ ਸਿੱਖਿਆ ਅਦਾਰੇ, ਚੋਣ ਕਮਿਸ਼ਨ ਆਦਿ ਦੀ ਅਹਿਮੀਅਤ ਨੂੰ ਖੋਰਾ ਲਾਇਆ ਹੋਇਆ ਹੈ ਅਤੇ ਈ ਡੀ ਤੇ ਐਨ ਐਸ ਏ ਨੂੰ ਰਾਜਨੀਤਕ ਬਦਲਾ ਖੋਰੀ ਲਈ ਵਰਤਿਆ ਜਾ ਰਿਹਾ। ਭਾਰਤੀ ਲੋਕਤੰਤਰ ਦੀ ਬੁਨਿਆਦ ਸੰਵਿਧਾਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਦੀ ਬਜਾਏ ਰੂੜੀਵਾਦੀ ਗੈਰ ਬਰਾਬਰੀ ਦੇ ਦਸਤਾਵੇਜ ਮਨੂੰ ਸਮਰਿਤੀ ਨੂੰ ਲਾਗੂ ਕਰਨ ਲਈ ਘਿਨਾਉਣੇ ਕਾਂਡ ਕੀਤੇ ਜਾਣ ਦੇ ਖਿਲਾਫ ਫਾਸ਼ੀਵਾਦੀ ਹਮਲਿਆਂ ਵਿਰੁੱਧ ਫਰੰਟ ਵੱਲੋਂ ਸਾਰੇ ਪੰਜਾਬ ਅੰਦਰ ਮੁਜ਼ਾਹਰੇ ਕਰਨ ਦੇ ਸੱਦੇ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਖੇ ਫਰੰਟ ਵਲੋਂ ਬਾਲਮੀਕ ਚੌਂਕ ਪਠਾਨਕੋਟ ਨੇੜੇ ਕੰਪਲੈਕਸ ਵਿਚ ਸੀ ਪੀ ਆਈ, ਆਰ ਐਮ ਪੀ ਆਈ ਅਤੇ ਸੀ ਪੀ ਆਈ (ਐਮ ਐਲ) ਨਿਊਡੈਮੋਕਰੇਸੀ ਦੇ ਆਗੂਆਂ ਕਾਮਰੇਡ ਅਮਰੀਕ ਸਿੰਘ, ਬਲਵੰਤ ਸਿੰਘ ਘੋਹ ਅਤੇ ਕਮਲ ਕਿਸ਼ੋਰ ਦੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਅਤੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। 

            ਫਰੰਟ ਵਿੱਚ ਸ਼ਾਮਲ ਪਾਰਟੀਆਂ ਦੇ ਆਗੂ ਕਾਮਰੇਡ ਸ਼ਿਵ ਕੁਮਾਰ, ਪ੍ਰਕਾਸ਼ ਸਿੰਘ, ਮੁਖਤਿਆਰ ਸਿੰਘ ਅਤੇ ਇਕਬਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਫਾਸ਼ੀ ਹੱਮਲਿਆਂ ਦੇ ਨਾਲ ਨਾਲ ਮੋਦੀ ਸਰਕਾਰ ਵਲੋਂ ਅਮਰੀਕਨ ਸਾਮਰਾਜ ਦੇ ਦਿਸ਼ਾ-ਨਿਰਦੇਸ਼ ਹੇਠ ਕਾਰਪੋਰੇਟ ਪੱਖੀ ਆਰਥਿਕ ਵਿਕਾਸ ਨੇ ਘਰੇਲੂ ਸੰਅਤ ਤੇ ਖੇਤੀ ਖੇਤਰ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਅਮਰੀਕੀ ਇਕਤਰਫਾ ਵਪਾਰ ਸਮਝੌਤਾ ਦੇਸ਼ ਦੀ ਹੋਰ ਬਰਬਾਦੀ ਕਰੇਗਾ। ਤੇਲ ਗੈਸ ਕੀਮਤਾਂ ਦੇ ਵਾਧੇ ਨਾਲ ਕਾਲਾਬਜ਼ਾਰੀ ਨੇ ਲੋਕਾਂ ਦਾ ਜੀਣਾਂ ਦੁੱਭਰ ਕਰ ਛੱਡਿਆ ਹੈ। ਉਦਯੋਗਿਕ ਅਦਾਰਿਆਂ ਨੂੰ ਮਜਦੂਰਾਂ ਕੋਲੋਂ ਅੱਠ ਘੰਟੇ ਦੀ ਬਜਾਏ ਬਾਰਾਂ ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਕੇ ਗਰੀਬ ਦਿਹਾੜੀਦਾਰ ਕਾਮਿਆਂ ਨੂੰ ਭਾਜਪਾਈ ਫੈਦੇ ਦੱਸ ਰਹੇ ਹਨ। ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਅਬਾਦੀ ਦਾ ਵੱਡਾ ਹਿੱਸਾ ਤ੍ਰਾਹ-ਤ੍ਰਾਹ ਕਰ ਰਿਹਾ।

           ਪੰਜਾਬ ਦੀ ਭਗਵੰਤ ਮਾਨ ਸਰਕਾਰ ਪੱਕਾ ਰੁਜ਼ਗਾਰ ਮੰਗਦੇ ਨੌਜਵਾਨ ਲੜਕੇ ਲੜਕੀਆਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ, ਮੰਤਰੀ ਥਾਂ-ਥਾਂ ਰੈਲੀਆਂ ਕਰਕੇ ਸੌ ਪ੍ਰਤੀਸ਼ਤ ਵਾਅਦੇ ਪੂਰੇ ਕਰਨ ਦਾ ਢਿੰਡੋਰਾ ਪਿਟ ਰਹੇ ਹਨ। ਦਸ ਲੱਖ ਦੇ ਸੇਹਤ ਬੀਮਾ ਕਾਰਡ ਨੂੰ ਕੋਈ ਹਸਪਤਾਲ ਪੁਸ਼ ਨਹੀ ਰਿਹਾ ਤੇ ਇਹੋ ਹਾਲ ਸਿਖਿਆ ਕ੍ਰਾਂਤੀ ਦਾ ਹੈ। ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਮਾਲਾਮਾਲ ਜਰੂਰ ਹੋ ਰਹੇ ਹਨ। ਇਹ ਸੌ ਪ੍ਰਤੀਸ਼ਤ ਸੱਚ ਸਾਬਿਤ ਹੋਇਆ। ਮੋਦੀ ਭਾਰਤ ਨੂੰ ਟਰੰਪ ਦਾ ਗੁਲਾਮ ਅਤੇ ਭਗਵੰਤ ਮਾਨ ਪੰਜਾਬ ਨੂੰ ਭਾਜਪਾ ਤੇ ਆਰ ਐਸ ਐਸ ਦਾ ਗੁਲਾਮ ਜਰੂਰ ਬਣਾਉਣਗੇ।

           ਉਪਰੋਕਤ ਤੋਂ ਇਲਾਵਾ ਕਾਮਰੇਡ ਨਰਿੰਜਣ ਸਿੰਘ, ਬਲਦੇਵ ਰਾਜ ਭੋਆ, ਸਕੱਤਰ ਸਿੰਘ, ਰਣਯੋਧ ਸਿੰਘ, ਬਲਕਾਰ ਚੰਦ, ਰਾਮ ਬਿਲਾਸ, ਦੇਵ ਰਾਜ ਸੈਲੀ ਕੁਲੀਆਂ, ਬਾਲ ਕ੍ਰਿਸ਼ਨ, ਦਰਸ਼ਨ ਸਿੰਘ, ਬਲਵਿੰਦਰ ਕੁਮਾਰ ਅਤੇ ਹੋਰ  ਹਾਜ਼ਰ ਆਗੂਆਂ ਆਪਣੇ ਵਿਚਾਰ ਸਾਂਝੇ ਕੀਤੇ।



ਲੁਧਿਆਣਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਪੱਧਰੀ ਰੋਸ ਮੁਜਾਹਰੇ ਵਿਚ ਸੀ ਪੀ ਆਈ, ਆਰ ਐਮ ਪੀ ਆਈ, ਸੀ ਪੀ ਆਈ (ਐਮਐਲ ) ਲਿਬਰੇਸ਼ਨ, ਸੀ ਪੀ ਆਈ (ਐਮਐਲ) ਨਿਊ ਡੈਮੋਕਰੇਸੀ ਦੇ ਲੁਧਿਆਣਾ ਜ਼ਿਲ੍ਹੇ ਦੇ ਕਾਰਕੁੰਨ ਅਤੇ ਆਗੂ ਵੱਡੀ ਗਿਣਤੀ ਵਿੱਚ ਨਵੀਂ ਕਚਹਿਰੀ ਦੇ ਬਾਹਰ ਕੀਤੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। 


 ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਪੱਤਰਕਾਰਾਂ ਤੇ ਸਮਾਜ ਦੇ ਹੋਰ ਵੱਖ ਵੱਖ ਵਰਗ, ਜੋ ਆਪਣੀ ਹੱਕ ਸੱਚ ਦੀ ਲੜਾਈ ਲੜ ਰਹੇ ਹਨ, ਤੇ ਜ਼ੁਲਮ ਢਾਇਆ ਜਾ ਰਿਹਾ ਹੈ। ਬਹੁਤਿਆਂ ਨੂੰ ਅਰਬਨ ਨਕਸਲ ਕਹਿ ਕੇ ਬਿਨ੍ਹਾਂ ਮੁਕੱਦਮਾ ਚਲਾਇਆਂ ਸਾਲਾਂ ਬੱਧੀ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਨਿਆ ਪਾਲਿਕਾ ਸਮੇਤ ਸੰਵਿਧਾਨਕ ਤੌਰ ਤੇ ਕੰਮ ਕਰ ਰਹੀਆਂ ਸੰਸਥਾਵਾਂ ਦੀ ਖੁਦ ਮੁਖਤਾਰੀ ਨੂੰ ਖਤਮ ਕੀਤਾ ਜਾ ਰਿਹਾ ਹੈ। ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਲੋਕਾਂ ਵਿੱਚ ਫਿਰਕੂ ਤਨਾਵ ਪੈਦਾ ਕੀਤਾ ਜਾ ਰਿਹਾ ਹੈ।

ਮੋਦੀ ਸਰਕਾਰ ਦੇਸ਼ ਦੀ ਧਨ ਦੌਲਤ ਕਾਰਪੋਰੇਟ ਘਰਾਨਿਆਂ ਨੂੰ ਲੁਟਾ ਰਹੀ ਹੈ ਅਤੇ ਉਸਦਾ ਬੋਝ ਆਮ ਜਨਤਾ ਤੇ ਪਾ ਰਹੀ ਹੈ ਜਿਸ ਕਰਕੇ ਆਰਥਿਕ ਤੇ ਸਮਾਜਿਕ ਅਸਮਾਨਤਾ ਬੜੀ ਤੇਜ਼ੀ ਨਾਲ ਵੱਧ ਰਹੀ ਹੈ।


 ਭਾਰਤ ਦੀ ਵਿਦੇਸ਼ ਨੀਤੀ ਦਾ ਤੇ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਗਿਆ ਹੈ। ਅੱਜ ਅਸੀਂ ਅਮਰੀਕਾ ਤੇ ਇਜਰਾਇਲ ਵਰਗੀਆਂ ਹਮਲਾਵਰ ਸ਼ਕਤੀਆਂ ਨਾਲ ਖੜੇ ਹਾਂ। ਅਮਰੀਕਾ ਨਾਲ ਵਪਾਰਕ ਸਮਝੌਤਾ ਜਿਸਦਾ ਪੂਰਾ ਮਸੌਦਾ ਹਾਲੇ ਸਾਹਮਣੇ ਨਹੀਂ ਆਇਆ ਪਰ ਉਸਦੀ ਦਿਸ਼ਾ ਤੋਂ ਸਾਫ ਹੈ ਕਿ ਇਹ ਦੇਸ਼ ਨੂੰ ਅਮਰੀਕਾ ਦੇ ਗਹਿਣੇ ਰੱਖਣ ਦੀ ਚਾਲ ਹੈ। ਪਿਛਲੇ ਦਿਨੀਂ ਫਰਾਂਸ ਦੇ ਵਿੱਚ ਮੋਦੀ ਤੇ ਟਰੰਪ ਦੀ ਮੁਲਾਕਾਤ ਦੇ ਦੌਰਾਨ ਟਰੰਪ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਮੋਦੀ ਭਾਰਤ ਤੋਂ ਖਰਬਾਂ ਰੁਪਏ ਦਾ ਨਿਵੇਸ਼ ਅਮਰੀਕਾ ਵਿੱਚ ਲਿਆ ਰਿਹਾ ਹੈ। ਇੱਕ ਪਾਸੇ ਤਾਂ ਨਰਿੰਦਰ ਮੋਦੀ ਦੇਸ਼ ਵਿੱਚ ਆਰਥਿਕ ਸੰਕਟ ਦੀ ਗੱਲ ਕਰਕੇ ਮਹਿੰਗਾਈ ਦਾ ਬੋਝ ਆਮ ਲੋਕਾਂ ਤੇ ਪਾ ਰਹੇ ਹਨ ਪਰ ਦੂਜੇ ਪਾਸੇ ਭਾਰਤੀ ਧੰਨ ਵਿਦੇਸ਼ਾਂ ਵਿੱਚ ਨਿਵੇਸ਼ ਲਈ ਭਿਜਵਾ ਰਹੇ ਹਨ। ਜਿਸ ਢੰਗ ਦਾ ਵਿਹਾਰ ਮੋਦੀ ਨੇ ਟਰੰਪ ਨਾਲ ਮੀਟਿੰਗ ਵਿੱਚ ਕੀਤਾ ਉਸ ਨਾਲ ਦੁਨੀਆਂ ਦੇ ਵਿੱਚ ਭਾਰਤ ਦੀ ਸਾਖ ਨੂੰ ਬਹੁਤ ਧੱਕਾ ਵੱਜਿਆ ਹੈ


ਦੇਸ਼ ਨੂੰ ਇਹਨਾਂ ਸੰਕਟਾਂ ਵਿੱਚੋਂ ਕੱਢਣ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਤੇ ਮੋਦੀ ਸਰਕਾਰ ਦੇ ਫਾਸ਼ੀ ਹਮਲਿਆਂ ਦਾ ਵਿਰੋਧ ਕਰਨ ਲਈ ਇਸ ਫਰੰਟ ਨੂੰ ਹੋਰ ਵਿਸ਼ਾਲ ਕੀਤਾ ਜਾਏਗਾ।  ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸਮੂਹ ਪੰਜਾਬੀ ਆਰ ਐਸ ਐਸ- ਭਾਜਪਾ ਨੂੰ ਉਵੇਂ ਹੀ ਰੋਕਣਗੇ ਜਿਵੇਂ ਆਪਣੀ ਵਿਰਾਸਤ ਮੁਤਾਬਕ ਅਸੀਂ ਲੁਟੇਰਿਆਂ ਅਤੇ ਜਾਬਰਾਂ ਨੂੰ ਹਿੱਕ ਡਾਹ ਕੇ ਰੋਕਦੇ ਰਹੇ ਹਾਂ। ਦੁਨੀਆਂ ਦੀ ਕੋਈ ਵੀ ਤਾਕਤ ਪੰਜਾਬੀਆਂ ਦੇ ਆਪਸੀ ਭਾਈਚਾਰੇ ਦੇ ਸੱਭਿਆਚਾਰ ਨੂੰ ਤੋੜ ਨਹੀਂ ਸਕਦੀ।


ਆਗੂਆਂ ਨੇ ਮੰਗ ਕੀਤੀ ਕਿ ਨੀਟ ਦੇ ਪੇਪਰ ਵਿੱਚ ਹੋਈ ਘਪਲੇਬਾਜ਼ੀ ਲਈ ਜਿੰਮੇਵਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ ਅਤੇ ਦੋਸ਼ੀਆਂ ਤੇ ਮੁਕੱਦਮੇ ਚਲਾ ਕੇ ਜੇਲੀਂ ਡੱਕਿਆ ਜਾਏ ਜਿਨਾਂ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।

 ਅੱਜ ਦੇ ਇਸ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਾਥੀ ਰਮੇਸ਼ ਰਤਨ, ਡਾ ਰਜਿੰਦਰ ਪਾਲ ਸਿੰਘ ਔਲਖ, ਰਘਬੀਰ ਸਿੰਘ ਬੈਨੀਪਾਲ, ਪਰਮਜੀਤ ਸਿੰਘ, ਡਾਕਟਰ ਗੁਰਚਰਨ ਸਿੰਘ ਬੜਿੰਗ, ਸਾਧੂ ਸਿੰਘ ਅਤੇ ਅਵਤਾਰ ਸਿੰਘ ਰਸੂਲਪੁਰ ਸ਼ਾਮਿਲ ਸਨ। ਗੁਰਦੀਪ ਸਿੰਘ ਕਲਸੀ, ਕਾਮਰੇਡ ਕਰਤਾਰ ਰਾਮ ਰਾਏਕੋਟ, ਡਾ: ਗੁਲਜਾਰ ਸਿੰਘ ਪੰਧੇਰ, ਕਾਮਰੇਡ ਬਲਰਾਮ, ਗੁਰਮੇਲ ਸਿੰਘ ਮੈਲੜੇ, ਇੰਜ: ਬਲਵੀਰ ਸਿੰਘ ਮਾਨ, ਜੈ ਪ੍ਰਕਾਸ਼ ਨਰਾਇਣ ਆਪਣੇ ਸਾਥੀਆਂ ਦੇ ਜਥੇ ਨਾਲ ਸ਼ਾਮਿਲ ਹੋਏ। ਸਟੇਜ ਦਾ ਸੰਚਾਲਨ ਹਰਨੇਕ ਸਿੰਘ ਗੁੱਜਰਵਾਲ ਨੇ ਕੀਤਾ। ਚਮਕੌਰ ਸਿੰਘ ਨੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।


 ਅੰਤ ਵਿੱਚ ਇੱਕ ਮਾਰਚ ਦੀ ਸ਼ਕਲ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭਾਈ ਵਾਲਾ ਚੌਂਕ ਸਥਿਤ ਬੁੱਤ ਤੇ ਪਹੁੰਚ ਕੇ ਆਪਣੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਪ੍ਰਣ ਕੀਤਾ ਗਿਆ।

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਏਜੰਡੇ ਤੇ ਲੋਕ ਦੋਖੀ ਨੀਤੀਆਂ ਖਿਲਾਫ਼ ਜਲੰਧਰ ’ਚ ਰੋਹ ਭਰਪੂਰ ਮੁਜ਼ਾਹਰਾ



ਜਲੰਧਰ:  ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ’ਚ ਸ਼ਾਮਲ ਪਾਰਟੀਆਂ ਵਲੋਂ ਆਰ ਐੱਸ ਐੱਸ-ਭਾਜਪਾ ਦੀਆਂ ਫਿਰਕੂ-ਫਾਸ਼ੀਵਾਦੀ ਕੁਚਾਲਾਂ, ਸੰਘ ਪ੍ਰੀਵਾਰ ਦੇ ਖਰੂਦੀ ਟੋਲਿਆਂ ਵਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਵਿਰੁੱਧ ਅੱਜ ਇਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਨਵੈਨਸ਼ਨ ਕਰਨ ਉਪਰੰਤ ਸ਼ਹਿਰ ਅੰਦਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। 

ਇਸ ਮੌਕੇ ਆਗੂਆਂ ਨੇ ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਨ ਹੱਲ ਲੱਭੇ ਜਾਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਬਿਨਾਂ ਮੁਕੱਦਮਾ ਚਲਾਏ ਜ਼ੇਲ੍ਹਾਂ ’ਚ ਬੰਦ ਕੀਤੇ ਸਾਰੇ ਸਿਆਸੀ ਆਗੂ, ਮਨੁੱਖੀ ਅਧਿਕਾਰ ਕਾਰਕੁੰਨ, ਬੁੱਧੀਜੀਵੀ ਤੇ ਆਮ ਨਾਗਰਿਕ ਤੁਰੰਤ ਰਿਹਾ ਕੀਤੇ ਜਾਣ। ਇਕੱਠਾਂ ’ਚ ਸ਼ਾਮਲ ਕਾਰਕੁੰਨਾਂ ਦੇ ਹੱਥਾਂ ’ਚ ਲੋਕ ਮਸਲਿਆਂ ਨੂੰ ਉਭਾਰਦੀਆਂ ਤਖ਼ਤੀਆਂ ਅਤੇ ਲਾਲ ਝੰਡੇ ਫੜ੍ਹੇ ਹੋਏ ਸਨ। ਤਖ਼ਤੀਆਂ ਸਿਆਸੀ ਹਿੱਤਾਂ ਤੇ ਫਿਰਕੂ ਏਜੰਡੇ ਦੀ ਪੂਰਤੀ ਲਈ ਨਿਆਂ ਪਾਲਿਕਾ, ਚੋਣ ਕਮਿਸ਼ਨ, ਈ.ਡੀ., ਸੀ.ਬੀ.ਆਈ. ਤੇ ਇਨਕਮ ਟੈਕਸ ਵਿਭਾਗ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਲੋਕਾਂ ਦਾ ਧਿਆਨ ਕੇਂਦਿ੍ਰਤ ਕਰ ਰਹੀਆਂ ਸਨ। ਦੇਸ਼ ਦਾ ਸੰਵਿਧਾਨ ਬਦਲੇ ਬਗੈਰ ਹੀ ਮੋਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਖ਼ਿਲਾਫ ਮੁਜ਼ਾਹਰਾਕਾਰੀ ਜ਼ਬਰਦਸਤ ਨਾਅਰੇਬਾਜੀ ਕਰ ਰਹੇ ਸਨ।

ਅੱਜ ਦੀ ਕਨਵੈਨਸ਼ਨ ਨੂੰ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਐੱਮ ਐੱਲ ਨਿਊ ਡੈਮੋਕ੍ਰੇਸੀ ਦੇ ਸੂਬਾ ਆਗੂ ਅਜਮੇਰ ਸਿੰਘ ਸਮਰਾ, ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕੀਤਾ। 

ਬੁਲਾਰਿਆਂ ਨੇ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਸੰਕਟ ਦਾ ਭੰਨਿਆ ਸਾਮਰਾਜ ਜੰਗਾਂ ਲਾਉਣ ਤੋਂ ਬਾਜ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਪਿੱਠੂ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ ਤੇ ਡਿਪਲੋਮੈਸੀ ਨਾਲ ਸੰਸਾਰ ਦੀਆਂ ਨਜ਼ਰਾਂ ’ਚ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ।  ਦੇਸ਼ ਅੰਦਰ ਲੋਕ ਵਿਰੋਧੀ, ਜਮਹੂਰੀਅਤ ਵਿਰੋਧੀ, ਕਾਰਪੋਰੇਟ ਪ੍ਰਸਤ ਨੀਤੀਆਂ ਲਾਗੂ ਕਰ ਰਹੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਸਾਡੀ ਖੇਤੀ ਤੇ ਪ੍ਰਚੂਨ ਵਪਾਰ ਨੂੰ ਤਬਾਹ ਕਰ ਦੇਣਗੇ। ਦੂਜੇ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ-ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਂ ਮੋਦੀ ਸਰਕਾਰ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ ਹੱਕੀ ਘੋਲਾਂ ’ਤੇ ਜ਼ੁਲਮ ਢਾਹ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਲਈ ਵਿਸ਼ਣੂ ਗਣੇਸ਼ ਪਿੰਗਲੇ, ਬਾਬਾ ਸੋਹਣ ਸਿੰਘ ਭਕਨਾ, ਮੌਲਵੀ ਬਰਕਤ ਉਲ੍ਹਾ ਤੇ ਲਾਲਾ ਹਰਦਿਆਲ ਸਮੇਤ ਸਾਰੇ ਸ਼ਹੀਦ ਤੇ ਕ੍ਰਾਂਤੀਕਾਰੀ ਇਕੋ ਜਿਹੇ ਸਤਿਕਾਰ ਦੇ ਪਾਤਰ ਹਨ। ਲੇਕਿਨ ਦੇਸ਼ ਦੇ ਮੌਜੂਦਾ ਹੁਕਮਰਾਨਾਂ, ਜੋ ਸਾਮਰਾਜ ਦੇ ਜਨਮਜਾਤ ਏਜੰਟ ਹਨ, ਨੂੰ ਮੌਲਵੀ ਬਰਕਤ ਉਲਾ ਤੇ ਅਸ਼ਫਾਕ ਉਲ੍ਹਾ ਜਿਹੇ ਦੇਸ਼ ਭਗਤ ਖਾਸ ਤੌਰ ’ਤੇ ਚੁੰਭਦੇ ਹਨ। ਬੁਲਾਰਿਆਂ ਨੇ ਭੋਪਾਲ ਦੀ ਯੂਨੀਵਰਸਿਟੀ ਦਾ ਪੁਰਾਣਾ ਨਾਂ ਬਹਾਲ ਰੱਖਣ ਦੀ ਜ਼ੋਰਦਾਰ ਮੰਗ ਰੱਖੀ।

ਆਗੂਆਂ ਨੇ ਕਿਹਾ ਕਿ ਡੂੰਘੇ ਆਰਥਿਕ ਸੰਕਟ ’ਚ ਫਸਿਆ ਦੇਸ਼-ਦੁਨੀਆ ਦਾ ਪੂੰਜੀਵਾਦੀ ਨਿਜ਼ਾਮ ਜੰਗਾਂ ਛੇੜਣ ਰਾਹੀਂ ਬੇਕਸੂਰ ਲੋਕਾਂ ਦਾ ਘਾਣ ਕਰਕੇ ਮੰਦਵਾੜੇ ’ਚੋਂ ਨਿਕਲਣਾ ਚਾਹੁੰਦਾ ਹੈ। ਇਸੇ ਲਈ ਟਰੰਪ ਬਿਨਾਂ ਕਿਸੇ ਤਰਕ-ਦਲੀਲ ਦੇ ਦੂਜੇ ਦੇਸ਼ਾਂ ਦੇ ਕੁਦਰਤੀ ਸੋਮਿਆਂ ’ਤੇ ਕਬਜ਼ਾ ਕਰਨ ਲਈ ਫੌਜੀ ਹਮਲਿਆਂ ਤੇ ਆਰਥਿਕ ਨਾਕਾਬੰਦੀਆਂ ਦਾ ਸਹਾਰਾ ਲੈ ਰਿਹਾ ਹੈ। ਉਸ ਦੇ ਜੁੰਡੀਦਾਰ ਨਸਲਵਾਦੀ ਨੇਤਨਯਾਹੂ ਨੇ ਗਾਜ਼ਾ ਪੱਟੀ ਤੇ ਪੱਛਮੀ ਕਿਨਾਰੇ ’ਚ ਫ਼ਲਸਤੀਨੀਆਂ ਦੀ ਯੋਜਨਾਬੱਧ ਨਸਲਕੁਸ਼ੀ ਦੀ ਮੁਹਿੰਮ ਛੇੜੀ ਹੋਈ ਹੈ ਅਤੇ ਲਿਬਨਾਨ ਦੇ ਇਲਾਕਿਆਂ ’ਤੇ ਵੀ ਕਬਜ਼ਾ ਕਰਨਾ ਜਾਰੀ ਰੱਖ ਰਿਹਾ ਹੈ। ਨਿਆਂਪਸੰਦ ਪੰਜਾਬੀ ਮਾਨਵਤਾ ਦੇ ਕਤਲੇਆਮ ਦੇ ਸਖ਼ਤ ਵਿਰੋਧੀ ਹਨ।

ਬੁਲਾਰਿਆਂ ਨੇ ਪੇਪਰ ਲੀਕ ਖ਼ਿਲਾਫ ਜਾਰੀ ਘੋਲ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ, ਪੰਜਾਬੀ ਬੋਲੀ ਨੂੰ ਪੰਜਾਬ ਤੇ ਦੇਸ਼ ’ਚ ਬਣਦਾ ਸਥਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਨ, ਰਾਜਧਾਨੀ ਚੰਡੀਗੜ੍ਹ ਤੇ ਡੈਮਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਕੰਮ ਦਿਹਾੜੀ ਸਖ਼ਤੀ ਨਾਲ 8 ਘੰਟੇ ਲਾਗੂ ਕਰਨ, ਕਿਰਤ ਕੋਡ ਰੱਦ ਕਰਨ ਤੇ ਕਿਰਤ ਕਾਨੂੰਨ ਬਹਾਲ ਕਰਨ, ਮਨਰੇਗਾ ਐਕਟ ਬਹਾਲ ਕਰਨ, ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ, ਸਾਰੀਆਂ ਖੇਤੀ ਜਿਣਸਾਂ ਦੀ ਐਮਐਸਪੀ ਤੇ ਗਾਰੰਟੀ ਸ਼ੁਦਾ ਖਰੀਦ ਕਰਨ ਆਦਿ ਮੰਗਾਂ ਵੀ ਉਭਾਰੀਆਂ।

ਫਰੰਟ ਦੇ ਸੂਬਾਈ ਸੱਦੇ ਦੀ ਕੜੀ ਵਜੋਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲਾ ਹਾਲ ਵਿਖੇ ਫ਼ਰੰਟ ਦੇ ਜ਼ਿਲ੍ਹਾ ਆਗੂ ਦਰਸ਼ਨ ਨਾਹਰ, ਹੰਸ ਰਾਜ ਪੱਬਵਾਂ, ਹਰਜਿੰਦਰ ਸਿੰਘ ਮੌਜੀ ਨੇ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ। ਜ਼ਿਲ੍ਹਾ ਪੱਧਰੀ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ, ਰਸ਼ਪਾਲ ਕੈਲੈ, ਸਰਬਜੀਤ ਮੁਠੱਡਾ ਆਦਿ ਨੇ ਵੀ ਸੰਬੋਧਨ ਕੀਤਾ।

ਮਗਰੋਂ ਪ੍ਰੈੱਸ ਕਲੱਬ ਤੱਕ ਰੋਹ ਭਰਪੂਰ ਮੁਜ਼ਹਾਰਾ ਵੀ ਕੀਤਾ ਗਿਆ।

Wednesday, 10 June 2026

22 ਜੂਨ ਨੂੰ ਸਾਰੇ ਜ਼ਿਲ੍ਹਿਆਂ 'ਚ ਜ਼ੋਰਦਾਰ ਮੁਜ਼ਹਾਰੇ ਕਰਨ ਦਾ ਦਿੱਤਾ ਸੱਦਾ



ਜਲੰਧਰ: "ਸੰਘ ਪਰਿਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਮ ਲੋਕਾਂ, ਖਾਸ ਕਰਕੇ ਕਿਰਤੀ ਵਸੋਂ ਦੀ ਰੋਜ਼ੀ-ਰੋਟੀ 'ਤੇ ਕੀਤੇ ਜਾ ਰਹੇ ਮਾਰੂ ਹੱਲਿਆਂ ਵਿਰੁੱਧ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵਲੋਂ  22 ਜੂਨ ਨੂੰ ਪ੍ਰਾਂਤ ਦੇ ਸਾਰੇ ਜ਼ਿਲ੍ਹਿਆਂ 'ਚ ਭਰਵੇਂ ਜਨਤਕ ਇਕੱਠ ਕਰਕੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਜਾਣਗੇ।" ਇਹ ਫੈਸਲਾ ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਹੋਈ 'ਫਰੰਟ' ਦੀ ਸੂਬਾਈ ਮੀਟਿੰਗ ਵਲੋਂ ਲਿਆ ਗਿਆ ਹੈ।

ਇਸ ਮੀਟਿੰਗ ਚ ਆਰ.ਐੱਮ.ਪੀ.ਆਈ. ਵਲੋਂ ਸਰਵ ਸਾਥੀ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ ਤੇ ਮਹੀਪਾਲ, ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕ੍ਰੇਸੀ ਵਲੋਂ ਸਾਥੀ ਅਜਮੇਰ ਸਿੰਘ ਸਮਰਾ, ਸੀ.ਪੀ.ਆਈ. (ਐਮ.ਐਲ.) ਲਿਬ੍ਰੇਸ਼ਨ ਵਲੋਂ ਸਾਥੀ ਸੁਖਦਰਸ਼ਨ ਨੱਤ ਤੇ ਬਲਵੀਰ ਸਿੰਘ ਝਾਮਕਾ, ਐਮ.ਸੀ.ਪੀ.ਆਈ.-ਯੂ. ਵਲੋਂ ਸਾਥੀ ਕਿਰਨਜੀਤ ਸਿੰਘ ਸੇਖੋਂ ਨੇ ਹਿੱਸਾ ਲਿਆ। ਆਗੂਆਂ ਨੇ ਅਜੋਕੇ ਚਿੰਤਾਜਨਕ ਰਾਜਸੀ ਹਾਲਾਤ ਬਾਰੇ ਨਿੱਗਰ ਵਿਚਾਰ ਰੱਖੇ।

ਮੀਟਿੰਗ ਨੇ ਮੋਦੀ ਸਰਕਾਰ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ. ਜਾਂ ਸੰਘ) ਵਲੋਂ ਫਿਰਕੂ ਤੇ ਜਾਤੀਵਾਦੀ ਵੰਡ ਤਿੱਖੀ ਕਰਨ ਲਈ ਦੇਸ਼ ਭਰ 'ਚ  ਮੁਸਲਮਾਨ ਤੇ ਈਸਾਈ ਘੱਟ ਗਿਣਤੀ ਵਸੋਂ ਅਤੇ ਦਲਿਤਾਂ ਦੇ ਕੀਤੇ ਜਾ ਰਹੇ ਘਿਨੌਣੇ ਕਤਲਾਂ, ਇਨ੍ਹਾਂ ਖਿਲਾਫ ਕੀਤੇ ਜਾ ਰਹੇ ਵਿਉਂਤਬੱਧ ਨਫਰਤੀ ਕੂੜ ਪ੍ਰਚਾਰ ਅਤੇ ਸਮਾਜਿਕ ਜਬਰ ਤੇ ਵਿਤਕਰੇ ਦਾ ਗੰਭੀਰ ਨੋਟਿਸ ਲਿਆ ਹੈ। ਮੀਟਿੰਗ ਨੇ ਇਹ ਵੀ ਨੋਟ ਕੀਤਾ ਹੈ ਕਿ ਵੇਲਾ ਵਿਹਾ ਚੁੱਕੀ ਮਨੂੰਵਾਦੀ ਸ਼ਾਸ਼ਨ ਪੱਧਤੀ ਲਾਗੂ ਕਰਨ ਲਈ ਸੰਘ ਪ੍ਰੀਵਾਰ ਦੇ ਗੁਰਗੇ ਔਰਤਾਂ ਖ਼ਿਲਾਫ਼ ਦੇਸ਼ ਭਰ 'ਚ ਹੌਲਨਾਕ ਜ਼ੁਲਮ ਕਮਾ ਰਹੇ ਹਨ।

ਮੀਟਿੰਗ ਦੀ ਠੋਸ ਰਾਇ ਹੈ ਕਿ ਸੰਘ-ਭਾਜਪਾ ਅਤੇ ਮੋਦੀ ਸਰਕਾਰ ਸਭਨਾਂ ਦੇ ਸਾਂਝੇ ਉਦਾਰ ਭਾਰਤ ਨੂੰ ਧਰਮ ਅਧਾਰਤ, ਕੱਟੜ-ਪਿਛਾਖੜੀ, ਗੈਰ ਲੋਕਰਾਜੀ ਰਾਸ਼ਟਰ 'ਚ ਤਬਦੀਲ ਕਰਨਾ ਚਾਹੁੰਦੇ ਹਨ। ਆਪਣੇ ਇਸ ਮਕਸਦ ਲਈ ਇਨ੍ਹਾਂ ਖਰੂਦੀ ਟੋਲਿਆਂ ਵਲੋਂ ਦੇਸ਼ ਦੇ ਮੌਜੂਦਾ ਸੰਵਿਧਾਨ, ਭਾਰਤ ਦੇ ਲੋਕਰਾਜੀ, ਧਰਮ ਨਿਰਪੱਖ, ਫੈਡਰਲ ਢਾਂਚੇ ਅਤੇ ਸੰਵਿਧਾਨਕ ਤੇ ਜਮਹੂਰੀ ਸੰਸਥਾਵਾਂ ਦਾ ਗਿਣ-ਮਿਥ ਕੇ ਘਾਣ ਕੀਤਾ ਜਾ ਰਿਹਾ ਹੈ।

ਮੀਟਿੰਗ ਨੇ ਉਕਤ ਅਮਾਨਵੀ, ਪਿੱਛਲਖੁਰੀ ਵਰਤਾਰੇ ਖਿਲਾਫ ਵਿਆਪਕ ਲੋਕ ਲਾਮਬੰਦੀ 'ਤੇ ਅਧਾਰਤ ਤਿੱਖੇ-ਬੱਝਵੇਂ ਘੋਲ ਵਿੱਢਣ ਦੀ ਠੋਸ ਯੋਜਨਾਬੰਦੀ ਉਲੀਕੀ ਹੈ। ਮੀਟਿੰਗ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਆਰ.ਐੱਸ.ਐੱਸ. ਤੇ ਭਾਜਪਾ ਦੀਆਂ ਪੰਜਾਬ ਦੀ ਸੱਤਾ 'ਤੇ ਕਬਜਾ ਜਮਾਉਣ ਦੀਆਂ ਕੁਚਾਲਾਂ ਨੂੰ ਭਾਂਜ ਦੇਣ ਲਈ ਸਿਆਸੀ ਤੇ ਜਨਤਕ ਘੋਲ ਹੋਰ ਪ੍ਰਚੰਡ ਕੀਤੇ ਜਾਣਗੇ।

Sunday, 7 June 2026

कम्युनिस्ट नेताओं ने लोगों के हक में राजनीतिक विकल्प बनाने के लिए एक जैसी सोच वाली सभी ताकतों को पूरी तरह हटाने का ऐलान किया



लुधियाना: "मोदी के फासीवादी राज में डेमोक्रेसी की परिभाषा बदल गई है। पहले जहां देश के वोटर सरकारें चुनते थे, वहीं अब सरकार मनमाने SIR के ज़रिए वोटरों को चुन रही है कि कौन वोट देगा और कौन नहीं।" यह बात यहां अंबेडकर भवन में SIR के मुद्दे पर बुलाई गई बड़ी 'पीपुल्स हियरिंग कन्वेंशन' को संबोधित करते हुए बोलने वालों ने कही। लाल और नीले झंडों से सजा अंबेडकर भवन सामाजिक बदलाव के लिए लड़ रही ताकतों की एकता का एक अनोखा नज़ारा पेश कर रहा था। चिलचिलाती गर्मी के बावजूद, लुधियाना शहर समेत पंजाब के सभी जिलों से एक्टिव पॉलिटिकल एक्टिविस्ट, मज़दूर-किसान, महिलाएं और युवा बड़ी संख्या में इस पीपल्स हियरिंग का हिस्सा बनने पहुंचे थे।


कन्वेंशन की अध्यक्षता कामरेड रुलदू सिंह मानसा और कामरेड रतन सिंह रंधावा ने की। कन्वेंशन की शुरुआत दुनिया के अलग-अलग हिस्सों में विस्तारवादी, साम्राज्यवादी और नस्लवादी युद्धों और हमलों में मारे गए सभी बेगुनाह लोगों और दिल्ली होटल अग्नि कांड में मारे गए लोगों को श्रद्धांजलि देने के साथ हुई। CPI (ML) लिबरेशन के जनरल सेक्रेटरी कामरेड दीपांकर भट्टाचार्य और रिवोल्यूशनरी मार्क्सिस्ट पार्टी ऑफ़ इंडिया (RMPI) के जनरल सेक्रेटरी कामरेड मंगत राम पासला मुख्य वक्ता थे। जाने-माने अंबेडकरवादी विचारक एडवोकेट SL विरदी, RMPI के स्टेट सेक्रेटरी कामरेड परगट सिंह जमाराई, लिबरेशन के सीनियर स्टेट लीडर कामरेड सुखदर्शन सिंह नट, 'सामाजिक संघर्ष पार्टी' की नेशनल प्रेसिडेंट हरविंदर कौर, 'भारत मुक्ति मोर्चा' के स्टेट जनरल सेक्रेटरी दलविंदर सिंह ने भी अपने विचार रखे।


प्रोफेसर जय पाल सिंह ने स्टेज का संचालन किया और कामरेड चित्तरंजन ने आए हुए नेताओं और लोगों का स्वागत किया।


अपने भाषण में कामरेड दीपांकर भट्टाचार्य ने कहा कि बिहार और पश्चिम बंगाल के बाद SIR के दायरे में आने वाला अगला राज्य पंजाब होगा। ऊपर बताए गए दोनों राज्यों में SIR के ज़रिए लाखों लोगों के नाम वोटर लिस्ट से हटाए गए हैं। इस साज़िश को नाकाम करने के लिए पंजाबियों को जागरूक और संगठित होना होगा। बिहार और पश्चिम बंगाल का अनुभव हमें बताता है कि वोटर लिस्ट से नाम हटाना उन कामों की सीरीज़ का पहला कदम है जो किसी नागरिक को उसके संवैधानिक अधिकारों से दूर रखते हैं। जबकि, ऐसे लोगों के घर, दुकानें वगैरह बुलडोज़र से गिराए जा रहे हैं, जिससे उनकी रोज़ी-रोटी छिन रही है। इतना ही नहीं, वोटर लिस्ट से हटाए गए लोगों को राशन और दूसरी भलाई की स्कीमों से भी दूर रखा जा रहा है। ऊपर बताई गई पॉलिसी-पंथ का सबसे अमानवीय पहलू यह है कि लोगों को टॉर्चर सेंटर (डिटेंशन कैंप) में बंद किया जा रहा है। लेकिन पंजाब के बहादुर लोग इस तानाशाही पॉलिसी-अप्रोच और बुलडोज़र राज को ज़रूर रोकेंगे। उन्होंने कहा कि पंजाब ने करीब साढ़े चार साल पहले ऐतिहासिक किसान आंदोलन के संदर्भ में विधानसभा चुनाव का सामना किया था। उस समय पंजाब के लोगों ने 'आम आदमी पार्टी' को राज्य के किसानों, मज़दूरों और बेरोज़गार युवाओं की मांगों और मुद्दों को हल करने का एक शानदार मौका दिया था। लेकिन 'आप' सरकार अपने चुनावी वादे पूरे करने में बुरी तरह फेल हो गई है। जबकि मोदी सरकार पिछले दरवाज़े से कॉर्पोरेट के हक में खेती के कानून लाने में लगी हुई है। कानून बदलकर FCI को अडानी ग्रुप को सौंपा जा रहा है और अमेरिका को देश के खेती के सेक्टर और रिटेल मार्केट पर कब्ज़ा करने की खुली छूट दी जा रही है। 20,000 रुपये महीने की कम से कम सैलरी मांगने वाले इंडस्ट्रियल वर्कर्स को पूरे भारत में झूठे केस में एंटी-नेशनल बताकर जेल भेजा जा रहा है। बार-बार पेपर लीक होने की वजह से केंद्रीय शिक्षा मंत्री का इस्तीफा मांगने वाले स्टूडेंट्स को न्यायपालिका कॉकरोच, पैरासाइट और संस्थाओं पर हमला करने वाला बता रही है। अपनी लड़ाकू परंपराओं को निभाते हुए, पंजाब को सभी पीड़ित किसानों, मजदूरों और बेरोजगार युवाओं के हक के लिए और 'एक देश, एक चुनाव' जैसे गुमराह करने वाले नारों के खिलाफ खड़ा होना चाहिए और डेमोक्रेसी, फेडरल स्ट्रक्चर, सेक्युलरिज्म और अलग-अलग तरह की एकता के सिद्धांतों के लिए खड़ा होना चाहिए।

कम्युनिस्ट नेताओं ने लोगों के हक में राजनीतिक विकल्प बनाने के लिए एक जैसी सोच वाली सभी ताकतों को पूरी तरह हटाने का ऐलान किया


लुधियाना: "मोदी के फासीवादी राज में डेमोक्रेसी की परिभाषा बदल गई है। पहले जहां देश के वोटर सरकारें चुनते थे, वहीं अब सरकार मनमाने SIR के ज़रिए वोटरों को चुन रही है कि कौन वोट देगा और कौन नहीं।" यह बात यहां अंबेडकर भवन में SIR के मुद्दे पर बुलाई गई बड़ी 'पीपुल्स हियरिंग कन्वेंशन' को संबोधित करते हुए बोलने वालों ने कही। लाल और नीले झंडों से सजा अंबेडकर भवन सामाजिक बदलाव के लिए लड़ रही ताकतों की एकता का एक अनोखा नज़ारा पेश कर रहा था। चिलचिलाती गर्मी के बावजूद, लुधियाना शहर समेत पंजाब के सभी जिलों से एक्टिव पॉलिटिकल एक्टिविस्ट, मज़दूर-किसान, महिलाएं और युवा बड़ी संख्या में इस पीपल्स हियरिंग का हिस्सा बनने पहुंचे थे।


कन्वेंशन की अध्यक्षता कामरेड रुलदू सिंह मानसा और कामरेड रतन सिंह रंधावा ने की। कन्वेंशन की शुरुआत दुनिया के अलग-अलग हिस्सों में विस्तारवादी, साम्राज्यवादी और नस्लवादी युद्धों और हमलों में मारे गए सभी बेगुनाह लोगों और दिल्ली होटल अग्नि कांड में मारे गए लोगों को श्रद्धांजलि देने के साथ हुई। CPI (ML) लिबरेशन के जनरल सेक्रेटरी कामरेड दीपांकर भट्टाचार्य और रिवोल्यूशनरी मार्क्सिस्ट पार्टी ऑफ़ इंडिया (RMPI) के जनरल सेक्रेटरी कामरेड मंगत राम पासला मुख्य वक्ता थे। जाने-माने अंबेडकरवादी विचारक एडवोकेट SL विरदी, RMPI के स्टेट सेक्रेटरी कामरेड परगट सिंह जमाराई, लिबरेशन के सीनियर स्टेट लीडर कामरेड सुखदर्शन सिंह नट, 'सामाजिक संघर्ष पार्टी' की नेशनल प्रेसिडेंट हरविंदर कौर, 'भारत मुक्ति मोर्चा' के स्टेट जनरल सेक्रेटरी दलविंदर सिंह ने भी अपने विचार रखे।


प्रोफेसर जय पाल सिंह ने स्टेज का संचालन किया और कामरेड चित्तरंजन ने आए हुए नेताओं और लोगों का स्वागत किया।


अपने भाषण में कामरेड दीपांकर भट्टाचार्य ने कहा कि बिहार और पश्चिम बंगाल के बाद SIR के दायरे में आने वाला अगला राज्य पंजाब होगा। ऊपर बताए गए दोनों राज्यों में SIR के ज़रिए लाखों लोगों के नाम वोटर लिस्ट से हटाए गए हैं। इस साज़िश को नाकाम करने के लिए पंजाबियों को जागरूक और संगठित होना होगा। बिहार और पश्चिम बंगाल का अनुभव हमें बताता है कि वोटर लिस्ट से नाम हटाना उन कामों की सीरीज़ का पहला कदम है जो किसी नागरिक को उसके संवैधानिक अधिकारों से दूर रखते हैं। जबकि, ऐसे लोगों के घर, दुकानें वगैरह बुलडोज़र से गिराए जा रहे हैं, जिससे उनकी रोज़ी-रोटी छिन रही है। इतना ही नहीं, वोटर लिस्ट से हटाए गए लोगों को राशन और दूसरी भलाई की स्कीमों से भी दूर रखा जा रहा है। ऊपर बताई गई पॉलिसी-पंथ का सबसे अमानवीय पहलू यह है कि लोगों को टॉर्चर सेंटर (डिटेंशन कैंप) में बंद किया जा रहा है। लेकिन पंजाब के बहादुर लोग इस तानाशाही पॉलिसी-अप्रोच और बुलडोज़र राज को ज़रूर रोकेंगे। उन्होंने कहा कि पंजाब ने करीब साढ़े चार साल पहले ऐतिहासिक किसान आंदोलन के संदर्भ में विधानसभा चुनाव का सामना किया था। उस समय पंजाब के लोगों ने 'आम आदमी पार्टी' को राज्य के किसानों, मज़दूरों और बेरोज़गार युवाओं की मांगों और मुद्दों को हल करने का एक शानदार मौका दिया था। लेकिन 'आप' सरकार अपने चुनावी वादे पूरे करने में बुरी तरह फेल हो गई है। जबकि मोदी सरकार पिछले दरवाज़े से कॉर्पोरेट के हक में खेती के कानून लाने में लगी हुई है। कानून बदलकर FCI को अडानी ग्रुप को सौंपा जा रहा है और अमेरिका को देश के खेती के सेक्टर और रिटेल मार्केट पर कब्ज़ा करने की खुली छूट दी जा रही है। 20,000 रुपये महीने की कम से कम सैलरी मांगने वाले इंडस्ट्रियल वर्कर्स को पूरे भारत में झूठे केस में एंटी-नेशनल बताकर जेल भेजा जा रहा है। बार-बार पेपर लीक होने की वजह से केंद्रीय शिक्षा मंत्री का इस्तीफा मांगने वाले स्टूडेंट्स को न्यायपालिका कॉकरोच, पैरासाइट और संस्थाओं पर हमला करने वाला बता रही है। अपनी लड़ाकू परंपराओं को निभाते हुए, पंजाब को सभी पीड़ित किसानों, मजदूरों और बेरोजगार युवाओं के हक के लिए और 'एक देश, एक चुनाव' जैसे गुमराह करने वाले नारों के खिलाफ खड़ा होना चाहिए और डेमोक्रेसी, फेडरल स्ट्रक्चर, सेक्युलरिज्म और अलग-अलग तरह की एकता के सिद्धांतों के लिए खड़ा होना चाहिए।

ਕਮਿਉਨਿਸਟ ਆਗੂਆਂ ਨੇ ਕੀਤਾ ਲੋਕ ਹਿੱਤੂ ਸਿਆਸੀ ਬਦਲ ਵਿਕਸਤ ਕਰਨ ਲਈ ਸਾਰੀਆਂ ਹਮਖਿਆਲ ਸ਼ਕਤੀਆਂ ਨੂੰ ਲਾਮਬੰਦ ਕਰਨ ਹਿਤ ਪੂਰਾ ਟਿੱਲ ਲਾਉਣ ਦਾ ਐਲਾਨ


 

ਲੁਧਿਆਣਾ: "ਮੋਦੀ ਦੇ ਫਾਸ਼ੀਵਾਦੀ ਰਾਜ ਅੰਦਰ ਲੋਕਤੰਤਰ ਦੀ ਪ੍ਰੀਭਾਸ਼ਾ ਬਦਲ ਦਿੱਤੀ ਗਈ ਹੈ। ਪਹਿਲਾਂ ਜਿੱਥੇ ਦੇਸ਼ ਦੇ ਵੋਟਰ ਸਰਕਾਰਾਂ ਚੁਣਦੇ ਸਨ, ਉਥੇ ਹੁਣ ਮਨਮਾਨੇ ਐਸ.ਆਈ.ਆਰ. ਦੇ ਜ਼ਰੀਏ ਸਰਕਾਰ ਵੋਟਰਾਂ ਨੂੰ ਚੁਣ ਰਹੀ ਹੈ ਕਿ ਕੌਣ ਵੋਟ ਪਾ ਸਕੇਗਾ ਤੇ ਕੌਣ ਨਹੀਂ।" ਇਹ ਗੱਲ ਇਥੋਂ ਦੇ ਅੰਬੇਡਕਰ ਭਵਨ ਵਿਖੇ ਐਸ.ਆਈ.ਆਰ. ਦੇ ਮੁੱਦੇ ਉਤੇ ਬੁਲਾਈ ਗਈ ਵਿਸ਼ਾਲ 'ਲੋਕ ਸੁਣਵਾਈ ਕਨਵੈਨਸ਼ਨ' ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਹੀ। ਲਾਲ ਤੇ ਨੀਲੇ ਝੰਡਿਆਂ ਨਾਲ ਸਜਿਆ ਅੰਬੇਡਕਰ ਭਵਨ ਸਮਾਜਿਕ ਪਰਿਵਰਤਨ ਲਈ ਜੂਝ ਰਹੀਆਂ ਤਾਕਤਾਂ ਦੀ ਸਾਂਝ ਦਾ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ਸਖ਼ਤ ਗਰਮੀ ਦੇ ਬਾਵਜੂਦ ਲੁਧਿਆਣਾ ਸ਼ਹਿਰ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਸਰਗਰਮ ਸਿਆਸੀ ਕਾਰਕੁੰਨ, ਮਜ਼ਦੂਰ-ਕਿਸਾਨ, ਔਰਤਾਂ ਤੇ ਨੌਜਵਾਨ  ਇਸ ਲੋਕ ਸੁਣਵਾਈ ਦਾ ਹਿੱਸਾ ਬਣਨ ਲਈ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ।


ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਰੁਲਦੂ ਸਿੰਘ ਮਾਨਸਾ ਤੇ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਕਨਵੈਨਸ਼ਨ ਦਾ ਆਰੰਭ ਸੰਸਾਰ ਦੇ ਵੱਖ ਵੱਖ ਭਾਗਾਂ ਵਿੱਚ ਪਸਾਰਵਾਦੀ ਸਾਮਰਾਜੀ ਤੇ ਨਸਲਵਾਦੀ ਜੰਗਾਂ ਤੇ ਹਮਲਿਆਂ ਵਿੱਚ ਮਾਰੇ ਗਏ ਸਮੂਹ ਨਿਰਦੋਸ਼ ਲੋਕਾਂ ਅਤੇ ਦਿੱਲੀ ਹੋਟਲ ਅਗਨੀ ਕਾਂਡ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਸਾਥੀ ਦੀਪਾਂਕਰ ਭੱਟਾਚਾਰੀਆ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਸਨ। ਉੱਘੇ ਅੰਬੇਦਕਰੀ ਚਿੰਤਕ ਐਡਵੋਕੇਟ ਐਸ.ਐਲ. ਵਿਰਦੀ, ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਲਿਬਰੇਸ਼ਨ ਦੇ ਸੀਨੀਅਰ ਸੂਬਾਈ ਆਗੂ ਸਾਥੀ ਸੁਖਦਰਸ਼ਨ ਸਿੰਘ ਨੱਤ, 'ਸਮਾਜਿਕ ਸੰਘਰਸ਼ ਪਾਰਟੀ' ਦੀ ਕੌਮੀ ਪ੍ਰਧਾਨ ਹਰਵਿੰਦਰ ਕੌਰ, 'ਭਾਰਤ ਮੁਕਤੀ ਮੋਰਚਾ' ਦੇ ਸੂਬਾ ਜਨਰਲ ਸਕੱਤਰ ਦਲਵਿੰਦਰ ਸਿੰਘ ਨੇ ਵੀ ਵਿਚਾਰ ਰੱਖੇ।

ਮੰਚ ਸੰਚਾਲਨ ਪ੍ਰੋਫ਼ੈਸਰ ਜੈ ਪਾਲ ਸਿੰਘ ਨੇ ਕੀਤਾ ਅਤੇ ਪਹੁੰਚੇ ਆਗੂਆਂ ਤੇ ਲੋਕਾਂ ਦਾ ਸੁਆਗਤ ਕਾਮਰੇਡ ਚਿਤਰੰਜਨ ਨੇ ਕੀਤਾ।


ਅਪਣੇ ਸੰਬੋਧਨ ਰਾਹੀਂ ਸਾਥੀ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਬਿਹਾਰ ਤੇ ਪੱਛਮੀ ਬੰਗਾਲ ਤੋਂ ਪਿੱਛੋਂ ਐਸ.ਆਈ.ਆਰ. ਦੀ ਮਾਰ ਹੇਠ ਆਉਣ ਵਾਲਾ ਅਗਲਾ ਸੂਬਾ ਹੁਣ ਪੰਜਾਬ ਹੋਵੇਗਾ। ਉਕਤ ਦੋਹਾਂ ਸੂਬਿਆਂ 'ਚ ਐਸ.ਆਈ.ਆਰ. ਦੇ ਜ਼ਰੀਏ ਲੱਖਾਂ ਲੋਕਾਂ ਦੇ ਨਾਂ ਵੋਟਰ ਸੂਚੀਆਂ ਚੋਂ ਕੱਢ ਦਿੱਤੇ ਗਏ ਹਨ। ਪੰਜਾਬੀਆਂ ਨੂੰ ਜਾਗਰੂਕ ਤੇ ਜਥੇਬੰਦ ਹੋ ਕੇ ਇਹ ਛਡਯੰਤਰ ਨਾਕਾਮ ਕਰਨਾ ਹੋਵੇਗਾ। ਬਿਹਾਰ ਤੇ ਪੱਛਮੀ ਬੰਗਾਲ ਦਾ ਤਜ਼ਰਬਾ ਸਾਨੂੰ ਦੱਸਦਾ ਹੈ ਕਿ ਚੋਣ ਸੂਚੀਆਂ ਚੋਂ ਨਾਮ ਕੱਟਣਾ ਕਿਸੇ ਨਾਗਰਿਕ ਨੂੰ ਉਸ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਕਰਨ ਵਾਲੀਆਂ ਕਾਰਵਾਈਆਂ ਦੀ ਲੜੀ ਦਾ ਪਹਿਲਾ ਕਦਮ ਹੈ। ਜਦਕਿ ਬੁਲਡੋਜ਼ਰ ਜਰੀਏ ਅਜਿਹੇ ਲੋਕਾਂ ਦੇ ਘਰਾਂ-ਦੁਕਾਨਾਂ ਆਦਿ ਨੂੰ ਮਲੀਆਮੇਟ ਕਰਕੇ ਲੋਕਾਂ ਦੇ ਰੋਜ਼ੀ-ਰੋਟੀ ਦੇ ਵਸੀਲੇ ਖੋਹੇ ਜਾ ਰਹੇ ਹਨ। ਇਹੋ ਨਹੀਂ ਵੋਟਰ ਸੂਚੀ ਤੋਂ ਬਾਹਰ ਕੱਢੇ ਲੋਕਾਂ ਨੂੰ ਰਾਸ਼ਨ ਤੇ ਹੋਰ ਭਲਾਈ ਯੋਜਨਾਵਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਉਕਤ ਨੀਤੀ-ਪੈਂਤੜੇ ਦਾ ਸਭ ਤੋਂ ਅਮਾਨਵੀ ਪੱਖ ਇਹ ਹੈ ਕਿ ਲੋਕਾਂ ਨੂੰ ਤਸੀਹਾ ਕੇਂਦਰਾਂ (ਡਿਟੈਨਸ਼ਨ ਕੈਂਪਾਂ) 'ਚ ਬੰਦ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੀ ਬਹਾਦਰ ਜਨਤਾ ਇਸ ਤਾਨਾਸ਼ਾਹੀ ਨੀਤੀ-ਪਹੁੰਚ ਤੇ ਬੁਲਡੋਜ਼ਰ ਰਾਜ ਨੂੰ ਯਕੀਨਨ ਠੱਲ੍ਹ ਪਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਸਾਢੇ ਕੁ ਚਾਰ ਸਾਲ ਪਹਿਲਾਂ ਇਤਿਹਾਸਕ ਕਿਸਾਨ ਅੰਦੋਲਨ ਦੇ ਪ੍ਰਸੰਗ 'ਚ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕੀਤਾ ਸੀ। ਪੰਜਾਬ ਦੀ ਜਨਤਾ ਨੇ ਉਦੋਂ ਸੂਬੇ ਦੇ ਕਿਸਾਨਾਂ-ਮਜ਼ਦੂਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਮੰਗਾਂ-ਮਸਲੇ ਹੱਲ ਕਰਨ ਦਾ 'ਆਮ ਆਦਮੀ ਪਾਰਟੀ' ਨੂੰ ਸ਼ਾਨਦਾਰ ਮੌਕਾ ਦਿੱਤਾ ਸੀ। ਪਰ 'ਆਪ' ਸਰਕਾਰ ਆਪਣੇ ਚੋਣ ਵਾਅਦੇ ਪੂਰਾ ਕਰਨ ਪੱਖੋਂ ਬੁਰੀ ਤਰ੍ਹਾਂ ਅਸਫਲ ਰਹੀ ਹੈ। ਜਦੋਂ ਕਿ ਮੋਦੀ ਸਰਕਾਰ ਚੋਰ ਦਰਵਾਜ਼ੇ ਰਾਹੀਂ ਮੁੜ ਕੇ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਲਿਆਉਣ 'ਚ ਜੁੱਟੀ ਹੋਈ ਹੈ। ਕਾਨੂੰਨ ਬਦਲ ਕੇ ਐਫ.ਸੀ.ਆਈ. ਨੂੰ ਅਡਾਨੀ ਗਰੁੱਪ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਨੂੰ ਦੇਸ਼ ਦੇ ਖੇਤੀ ਖੇਤਰ ਤੇ ਪ੍ਰਚੂਨ ਬਾਜ਼ਾਰ ਉੱਤੇ ਕਬਜ਼ਾ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ। ਪੂਰੇ ਭਾਰਤ 'ਚ ਘੱਟੋ-ਘੱਟ 20 ਹਜ਼ਾਰ ਰੁਪਏ ਮਾਸਿਕ ਮਜ਼ਦੂਰੀ ਦੀ ਮੰਗ ਕਰ ਰਹੇ ਸਨਅਤੀ ਮਜ਼ਦੂਰਾਂ ਨੂੰ ਦੇਸ਼ ਵਿਰੋਧੀ ਐਲਾਨ ਕੇ ਝੂਠੇ ਕੇਸਾਂ ਅਧੀਨ ਜੇਲ੍ਹੀਂ ਬੰਦ ਕੀਤਾ ਜਾ ਰਿਹਾ ਹੈ। ਵਾਰ-ਵਾਰ ਪੇਪਰ ਲੀਕ ਹੋਣ ਬਦਲੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਨਿਆਂ ਪਾਲਿਕਾ ਤੱਕ ਵਲੋਂ ਕਾਕਰੋਚ, ਪਰਜੀਵੀ ਤੇ ਸੰਸਥਾਵਾਂ ਤੇ ਹਮਲੇ ਕਰਨ ਵਾਲੇ ਦੱਸਿਆ ਜਾ ਰਿਹਾ ਹੈ। ਅਪਣੀਆਂ ਜੁਝਾਰੂ ਰਵਾਇਤਾਂ 'ਤੇ ਪਹਿਰਾ ਦਿੰਦਿਆਂ ਪੰਜਾਬ ਨੂੰ ਸਮੂਹ ਪੀੜ੍ਹਤ ਕਿਸਾਨਾਂ-ਮਜ਼ਦੂਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਅਤੇ 'ਇਕ ਦੇਸ਼ ਇਕ ਚੋਣ' ਵਰਗੇ ਭਰਮਾਊ ਨਾਹਰਿਆਂ ਖਿਲਾਫ ਡੱਟਦਿਆਂ ਲੋਕਤੰਤਰ, ਫੈਡਰਲ ਢਾਂਚੇ, ਧਰਮ ਨਿਰਪੱਖਤਾ ਤੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਦੇ ਪੱਖ 'ਚ ਖੜ੍ਹੇ ਹੋਣਾ ਚਾਹੀਦਾ ਹੈ।

Wednesday, 3 June 2026

ਲੋਕ ਰਾਜ ਦੀ ਬੁਨਿਆਦ ਚੋਣ ਪ੍ਰਣਾਲੀ ਨੂੰ ਬੇਅਰਥ ਬਣਾਉਣ ਵਾਲੇ ਐੱਸ ਆਈ ਆਰ ਦਾ ਡਟਵਾਂ ਵਿਰੋਧ ਕਰੋ : ਪਾਸਲਾ


 

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੁਨੀਆ ਭਰ ਦੇ ਲੋਕਾਂ, ਖਾਸ ਕਰਕੇ ਕਿਰਤੀ ਜਮਾਤ ਨੂੰ, ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਨਵੇਂ ਸਿਰਿਓਂ ਨਵ-ਬਸਤੀਵਾਦੀ ਗੁਲਾਮੀ ਦੇ ਜੂਲੇ ’ਚ ਫਸਾਉਣ ਦੀਆਂ ਸਾਮਰਾਜੀ ਸਾਜ਼ਿਸ਼ਾਂ, ਖਾਸ ਕਰਕੇ ਅਮਰੀਕਾ ਦੇ ਸਨਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ। ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਪਾਸਲਾ ਨੇ ਅੱਗੇ ਕਿਹਾ ਹੈ ਕਿ ਸਾਮਰਾਜੀ ਦੇਸ਼, ਖਾਸ ਕਰਕੇ ਅਮਰੀਕਾ, ਆਪਣੇ ਅੰਦਰੂਨੀ ਸੰਕਟ ਦਾ ਭਾਰ ਸੰਸਾਰਕ ਦੱਖਣ ਦੇ ਦੇਸ਼ਾਂ ਸਿਰ ਲੱਦਣ ਲਈ ਇਨ੍ਹਾਂ ਦੇਸ਼ਾਂ ਅੰਦਰ ਗੜਬੜ ਕਰਾਉਣ ਤੇ ਤਖਤਾ ਪਲਟਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੱਧ ਪੂਰਬ ਤੇ ਫਲਸਤੀਨ ਸਮੇਤ ਸੰਸਾਰ ਭਰ ’ਚ ਜਾਰੀ ਜੰਗਾਂ, ਤਰੱਕੀ ਕਰ ਰਹੇ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹੜੱਪਣ ਤੇ ਹਥਿਆਰਾਂ ਦੀ ਵਿਕਰੀ ਰਾਹੀਂ ਅਥਾਹ ਮੁਨਾਫੇ ਕਮਾਉਣ ਦੀ ਸਾਮਰਾਜੀ ਹਵਸ ਦਾ ਨਤੀਜਾ ਹਨ।  ਸਾਥੀ ਪਾਸਲਾ ਨੇ ਅਮਰੀਕਾ ਵਲੋਂ ਕਿਊਬਾ ’ਤੇ ਕੀਤੇ ਜਾਣ ਵਾਲੇ ਸੰਭਾਵਤ ਫੌਜੀ ਹਮਲੇ ਅਤੇ ਇਸ ਸਮਾਜਵਾਦੀ ਦੇਸ਼ ਸਿਰ ਅਮੀਰ ਦੇਸ਼ਾਂ ਵਲੋਂ ਮੜ੍ਹੀਆਂ ਗਲ ਘੋਟੂ ਪਾਬੰਦੀਆਂ ਖਿਲਾਫ਼ ਤਕੜੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ।

ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਮੀਟਿੰਗ ਵਲੋਂ ਆਰਐਮਪੀਆਈ ਤੇ ਸੀ.ਪੀ.ਆਈ.( ਐੱਮ.ਐੱਲ.) ਲਿਬ੍ਰੇਸ਼ਨ ਵਲੋਂ ਆਉਂਦੀ 7 ਜੂਨ ਨੂੰ ਲੁਧਿਆਣਾ ਦੇ ‘ਅੰਬੇਦਕਰ ਭਵਨ’ ਵਿਖੇ ਆਯੋਜਿਤ ਕੀਤੀ ਜਾ ਰਹੀ ‘ਜਨਤਕ ਸੁਣਵਾਈ’ ’ਚ ਸੂਬੇ ਭਰ ਚੋਂ ਸੈਂਕੜੇ ਆਗੂਆਂ ਦੀ ਸ਼ਿਰਕਤ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਦੇਸ਼ ਦੀ ਮੁੱਖ ਚੋਣ ਕਮਿਸ਼ਨਰ ਨੂੰ ਮੋਹਰਾ ਬਣਾ ਕੇ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਬੇਅਰਥ ਬਣਾਉਣ ਲਈ ਕੀਤੇ ਜਾ ਰਹੇ ਗੈਰ ਸੰਵਿਧਾਨਕ ਐਸਆਈਆਰ, ਮੋਦੀ ਸਰਕਾਰ ਦੀਆਂ ਨੀਤੀਆਂ ਸਦਕਾ ਲੋਕਰਾਜ ਨੂੰ ਵੱਜ ਰਹੀਆਂ ਗੰਭੀਰ ਪਛਾੜਾਂ ਤੇ ਲੋਕਾਂ ਦੀ ਰੋਜ਼ੀ-ਰੋਟੀ ਤੇ ਕੀਤੇ ਜਾ ਰਹੇ ਹਮਲਿਆਂ, ਮੱਧ-ਪੂਰਬ ’ਚ ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ ’ਚ ਭਾਰਤ ਦੀ ਨਖਿੱਧ ਭੂਮਿਕਾ ਸਦਕਾ ਭਾਰਤੀ ਵਸੋਂ ਨੂੰ ਦਰਪੇਸ਼ ਮਹਿੰਗਾਈ-ਬੇਰੁਜ਼ਗਾਰੀ ਆਦਿ ਦੁਸ਼ਵਾਰੀਆਂ ਅਤੇ ਫਿਰਕੂ-ਫਾਸ਼ੀਵਾਦੀਆਂ ਦੀਆਂ ਦੇਸ਼ ਵਿਰੋਧੀ, ਫੁੱਟ ਪਾਊ ਕੁਚਾਲਾਂ ਖਿਲਾਫ ਆਯੋਜਿਤ ਕੀਤੀ ਜਾ ਰਹੀ ਉਕਤ ਜਨਤਕ ਸੁਣਵਾਈ ’ਚ ਸਮਤਾ ਸਮਾਜ ਪਾਰਟੀ ਅਤੇ ਅੰਬੇਦਕਰੀ ਸੋਚ ਨੂੰ ਪ੍ਰਣਾਏ ਮਿਸ਼ਨਰੀ ਕਾਰਕੁੰਨ ਵੀ ਸ਼ਾਮਲ ਹੋਣਗੇ।

ਮੀਟਿੰਗ ਵਲੋਂ, ਆਉਂਦੀ 22 ਜੂਨ ਨੂੰ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦੇ ਸੱਦੇ ਤਹਿਤ ਆਰ.ਐਸ.ਐਸ. ਦੇ ਫਿਰਕੂ ਫਾਸ਼ੀ ਏਜੰਡੇ, ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਅਤੇ ਪੰਜਾਬ ਦੇ ਦਹਾਕਿਆਂ ਤੋਂ ਲੰਬਿਤ ਮਸਲਿਆਂ ਦੇ ਹੱਲ ਲਈ ਜਿਲ੍ਹਾ ਕੇਂਦਰਾਂ ’ਤੇ ਕੀਤੇ ਜਾ ਰਹੇ ਰੈਲੀ-ਮੁਜ਼ਾਹਰਿਆਂ ’ਚ ਹਰ ਥਾਂ ਭਰਵੀਂ ਸ਼ਮੂਲੀਅਤ ਕਰਵਾਉਣ ਦੀ ਠੋਸ ਯੋਜਨਾਬੰਦੀ ਉਲੀਕੀ ਗਈ ਹੈ।

ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਸੁਤੰਤਰਤਾ ਸੰਗਰਾਮ, ਖਾਸ ਕਰਕੇ ਗ਼ਦਰ ਤਹਿਰੀਕ ਦੇ ਉੱਘੇ ਖੋਜੀ ਇਤਿਹਾਸਕਾਰ ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ, ਪਾਰਟੀ ਦੀ ਨਵਾਂ ਸ਼ਹਿਰ ਜਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਬਿਮਲ ਕਿਸ਼ੋਰ ਦੇ ਨੌਜਵਾਨ ਸਪੁੱਤਰ ਸਤੀਸ਼ ਕੁਮਾਰ ਅਤੇ ਉੱਘੇ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ ਦੇ ਪਿਤਾ ਜੀ, ਹਰਭਜਨ ਸਰਗੁੰਦੀ ਦੀ ਪਤਨੀ  ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Thursday, 16 April 2026

Massive convention and protest march against US-Israeli unjust war against Iran


 

Jalandhar: CPI, Revolutionary Marxist Party of India (RMPI), CPI (ML) New Democracy, CPI (ML) Liberation, MCPI (U) organized an impressive anti-war convention at 'Desh Bhagat Yadgar Jalandhar'. This joint provincial convention, called to oppose the unjust war waged against Iran by the US-Israel warlords, was presided over by Sarva Sathi Rattan Singh Randhawa, Ajmer Singh Samra, Prithipal Singh Marimegha, Ruldu Singh Mansa, Naranjan Singh Safipur. Sathi Kulwinder Singh Waraich performed the duties of the stage manager.

All the friends Mangat Ram Pasla, Nirmal Dhaliwal, Darshan Khatkar, Sukhdarshan Natt, Jagtar Singh Janal addressed the gathering.

The speakers said that in violation of all international laws and treaties, the aggressive Trump and his nefarious accomplice Netanyahu have waged the said war out of greed to grab the oil and gas reserves and other precious natural and human resources of the countries of the entire Middle East region, including Iran, and to fulfill their expansionist plans. This war, which has claimed the lives of thousands of innocent people, including innocent children and women, has destroyed the economies of the entire world, has posed serious threats to world peace, and ordinary people around the world are suffering from severe shortages of essential goods, inflation and black marketing. They strongly demanded that the murderers of innocents, war criminals Trump and Netanyahu be given strict, exemplary punishments. The speakers strongly praised the protests being held by millions of ordinary people in countries around the world, including Israel and the US, against the war-mongering conspiracies of Trump-Netanyahu, and strongly appealed to the Indian people, especially the working class, to become a strong part of the aforementioned global mobilization.

He said that to end the ruthless exploitation of the natural and human resources and working people of countries around the world, especially the newly independent developing countries, and to liberate the world from deadly wars, and to create a world free from the most deadly enemy of humanity, imperialism, in every corner of the globe, it has become the first and most important need of the present era to wage a fiercer and fiercer people's war. In this direction, peace-loving people and justice-loving parties will have to intensify their efforts to establish a permanent ceasefire between Iran and Israel-America and world peace. The speakers have highly praised the people of Iran for building strong popular resistance against war and warmongers. They also strongly condemned the Modi government, which, instead of supporting India in every difficult moment, has stood with the aggressors, diminishing the country's self-respect and isolating India from the world community. The speakers have fully supported all the demands made by Iran, including compensation for its losses during the war, for a ceasefire.

The speakers have emphasized that every country in the world, including Iran, has the full right to protect its independence and sovereignty and that the people of the respective country will decide what kind of rule and government there will be. In this matter, Trump or any other cynical dictator like him cannot force any country, nor should any foreigner have the right to interfere in the internal affairs of another country.

In a separate resolution, the workers, who are fighting for a reasonable demand for an increase in minimum wages at centers like Noida, Manesar, etc., have been strongly condemned by the Modi-Yogi governments for their oppression and have demanded that the minimum wages be determined according to current needs, that the four labor codes be repealed, that the repealed labor laws be restored, and that the arrested workers be immediately released.

Condemning the termination of Punjab's permanent membership from the Bhakra-Beas Management Board, there has also been a demand for the withdrawal of the notification issued by the central government in this regard.

At the end, a passionate march was also held, carrying red flags and placards depicting the horrors of war.

अमेरिका और इज़राइल द्वारा ईरान के खिलाफ़ किए जा रहे अन्यायपूर्ण युद्ध के विरोध में विशाल सम्मेलन और विरोध मार्च का आयोजन किया



जालंधर: सीपीआई, क्रांतिकारी मार्क्सवादी पार्टी ऑफ इंडिया (आरएमपीआई), सीपीआई (एमएल) न्यू डेमोक्रेसी, सीपीआई (एमएल) लिबरेशन और एमसीपीआई (यू) ने 'देश भगत यादगार जालंधर' में एक प्रभावशाली युद्ध-विरोधी सम्मेलन का आयोजन किया। अमेरिका-इजराइल के युद्ध सरदारों द्वारा ईरान के खिलाफ छेड़े गए अन्यायपूर्ण युद्ध का विरोध करने के लिए बुलाए गए इस संयुक्त प्रांतीय सम्मेलन की अध्यक्षता सर्व साथी रतन सिंह रंधावा, अजमेर सिंह समरा, पृथ्वीपाल सिंह मरिमेघा, रुलदू सिंह मनसा और नारंजन सिंह सफीपुर ने की। साथी कुलविंदर सिंह वराइच ने मंच प्रबंधक की भूमिका निभाई।

सभा को सभी साथियों मंगत राम पासला, निर्मल धालीवाल, दर्शन खटकड़, सुखदर्शन नट, जगतार सिंह जनाल ने संबोधित किया।

वक्ताओं ने कहा कि सभी अंतरराष्ट्रीय कानूनों और संधियों का उल्लंघन करते हुए, आक्रामक ट्रंप और उनके कुटिल साथी नेतन्याहू ने ईरान सहित पूरे मध्य पूर्व क्षेत्र के देशों के तेल और गैस भंडार तथा अन्य बहुमूल्य प्राकृतिक और मानवीय संसाधनों पर कब्जा करने और अपनी विस्तारवादी योजनाओं को पूरा करने के लालच में उक्त युद्ध छेड़ा है। इस युद्ध में हजारों निर्दोष लोगों, जिनमें निर्दोष बच्चे और महिलाएं भी शामिल हैं, की जान गई है, इसने पूरी दुनिया की अर्थव्यवस्थाओं को तबाह कर दिया है, विश्व शांति के लिए गंभीर खतरा पैदा कर दिया है, और दुनिया भर के आम लोग आवश्यक वस्तुओं की गंभीर कमी, मुद्रास्फीति और कालाबाजारी से जूझ रहे हैं। उन्होंने मांग की कि निर्दोषों के हत्यारों, युद्ध अपराधियों ट्रंप और नेतन्याहू को कड़ी और अनुकरणीय सजा दी जाए। वक्ताओं ने ट्रंप-नेतन्याहू की युद्ध भड़काने वाली साजिशों के खिलाफ इजरायल और अमेरिका सहित दुनिया भर के देशों में लाखों आम लोगों द्वारा किए जा रहे विरोध प्रदर्शनों की जमकर सराहना की और भारतीय जनता, विशेष रूप से श्रमिक वर्ग से, उपर्युक्त वैश्विक आंदोलन में एक मजबूत भागीदार बनने की अपील की।

उन्होंने कहा कि विश्वभर के देशों, विशेषकर नव स्वतंत्र विकासशील देशों के प्राकृतिक और मानवीय संसाधनों तथा मेहनतकश लोगों के निर्मम शोषण को समाप्त करने, विश्व को घातक युद्धों से मुक्त करने और मानवता के सबसे घातक शत्रु, साम्राज्यवाद से विश्व को हर कोने से मुक्त करने के लिए, वर्तमान युग की सबसे पहली और सबसे महत्वपूर्ण आवश्यकता है कि एक उग्र जनयुद्ध छेड़ा जाए। इस दिशा में, शांतिप्रिय जनता और न्यायप्रिय दलों को ईरान और इज़राइल-अमेरिका के बीच स्थायी युद्धविराम और विश्व शांति स्थापित करने के लिए अपने प्रयासों को तेज करना होगा। वक्ताओं ने युद्ध और युद्ध भड़काने वालों के खिलाफ मजबूत जन प्रतिरोध बनाने के लिए ईरान की जनता की अत्यधिक प्रशंसा की। उन्होंने मोदी सरकार की भी कड़ी निंदा की, जिसने हर मुश्किल घड़ी में भारत का साथ देने के बजाय, आक्रमणकारियों का साथ दिया है, जिससे देश का आत्मसम्मान कम हुआ है और भारत विश्व समुदाय से अलग-थलग पड़ गया है। वक्ताओं ने युद्ध में हुए नुकसान के मुआवजे और युद्धविराम सहित ईरान द्वारा की गई सभी मांगों का पूर्ण समर्थन किया।

वक्ताओं ने इस बात पर जोर दिया है कि ईरान सहित विश्व के प्रत्येक देश को अपनी स्वतंत्रता और संप्रभुता की रक्षा करने का पूरा अधिकार है और संबंधित देश की जनता ही यह तय करेगी कि वहां किस प्रकार का शासन और सरकार होगी। इस मामले में, ट्रंप या उनके जैसे किसी भी अन्य निरंकुश तानाशाह को किसी भी देश पर दबाव डालने का अधिकार नहीं है, और न ही किसी विदेशी को किसी अन्य देश के आंतरिक मामलों में हस्तक्षेप करने का अधिकार होना चाहिए।

एक अलग प्रस्ताव में, नोएडा, मानेसर आदि केंद्रों पर न्यूनतम मजदूरी में वृद्धि की उचित मांग के लिए संघर्ष कर रहे श्रमिकों की मोदी-योगी सरकारों द्वारा उनके उत्पीड़न के लिए कड़ी निंदा की गई है और मांग की गई है कि न्यूनतम मजदूरी वर्तमान जरूरतों के अनुसार निर्धारित की जाए, चारों श्रम संहिताएं निरस्त की जाएं, निरस्त श्रम कानूनों को बहाल किया जाए और गिरफ्तार श्रमिकों को तत्काल रिहा किया जाए।

भाखरा-ब्यास प्रबंधन बोर्ड से पंजाब की स्थायी सदस्यता समाप्त किए जाने की निंदा करते हुए, केंद्र सरकार द्वारा इस संबंध में जारी अधिसूचना को वापस लेने की भी मांग की गई है।

अंत में, लाल झंडे और युद्ध की भयावहता को दर्शाने वाले पोस्टर लिए हुए एक भावपूर्ण जुलूस भी निकाला गया।

ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ ਖਿਲਾਫ ਕੀਤੀ ਗਈ ਭਰਵੀਂ ਕਨਵੈਨਸ਼ਨ ਤੇ ਰੋਸ ਮਾਰਚ



ਜਲੰਧਰ: ਸੀ.ਪੀ.ਆਈ., ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.), ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਐੱਮ.ਸੀ.ਪੀ.ਆਈ. (ਯੂ) ਵੱਲੋਂ ‘ਦੇਸ਼ ਭਗਤ ਯਾਦਗਾਰ ਜਲੰਧਰ’ ਵਿਖੇ ਪ੍ਰਭਾਵਸ਼ਾਲੀ ਜੰਗ ਵਿਰੋਧੀ ਕਨਵੈਨਸ਼ਨ ਕੀਤੀ ਗਈ। ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਈਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੱਦੀ ਗਈ ਇਸ ਸਾਂਝੀ ਸੂਬਾਈ ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸਾਥੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫੀਪੁਰ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਅਦਾ ਕੀਤੇ।

ਸਰਵ ਸਾਥੀ ਮੰਗਤ ਰਾਮ ਪਾਸਲਾ, ਨਿਰਮਲ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਧਾੜਵੀ ਟਰੰਪ ਤੇ ਉਸ ਦੇ ਨਾਪਾਕ ਜੁੰਡੀਦਾਰ ਨੇਤਨਯਾਹੂ ਨੇ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਦੀ ਲਾਲਸਾ ਅਧੀਨ ਤੇ ਆਪਣੇ ਪਸਾਰਵਾਦੀ ਮਨਸੂਬੇ ਪੂਰੇ ਕਰਨ ਲਈ ਛੇੜੀ ਹੈ।  ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ ਹਨ, ਸੰਸਾਰ ਅਮਨ ਲਈ ਗੰਭੀਰ ਖਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕੀਂ ਜਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਜ਼ੋਰਦਾਰ  ਮੰਗ ਕੀਤੀ ਕਿ ਬੇਗੁਨਾਹਾਂ ਦੇ ਕਾਤਲ, ਜੰਗੀ ਅਪਰਾਧੀ ਟਰੰਪ ਤੇ ਨੇਤਨਯਾਹੂ ਨੂੰ ਸਖ਼ਤ, ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਬੁਲਾਰਿਆਂ ਨੇ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗ ਨੂੰ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਮੁਲਕਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਅਤੇ ਕਿਰਤੀ ਲੋਕਾਈ ਦੀ ਬੇਰਹਿਮ ਲੁੱਟ-ਖਸੁੱਟ ਦੇ ਖਾਤਮੇ ਅਤੇ ਘਾਤਕ ਜੰਗਾਂ-ਯੁੱਧਾਂ ਤੋਂ ਸੰਸਾਰ ਦੀ ਮੁਕਤੀ ਲਈ, ਗਲੋਬ ਦੇ ਹਰ ਕੋਨੇ ’ਚ ਮਾਨਵਤਾ ਦੇ ਸਭ ਤੋਂ ਘਾਤਕ ਵੈਰੀ, ਸਾਮਰਾਜ ਤੋਂ ਮੁਕਤ ਸੰਸਾਰ ਸਿਰਜਣ ਲਈ, ਤਿੱਖੇ ਤੋਂ ਤਿਖੇਰਾ ਲੋਕ ਯੁੱਧ ਵਿੱਢਣਾ ਅਜੋਕੇ ਦੌਰ ਦੀ ਪਲੇਠੀ, ਮਹੱਤਵਪੂਰਨ ਲੋੜ ਬਣ ਗਈ ਹੈ। ਇਸ ਦਿਸ਼ਾ ਵਿਚ ਅਮਨ ਦੇ ਚਾਹਵਾਨ ਲੋਕਾਂ ਤੇ ਨਿਆਂ ਪਸੰਦ ਧਿਰਾਂ ਨੂੰ ਇਰਾਨ ਅਤੇ ਇਜ਼ਰਾਈਲ-ਅਮਰੀਕਾ ਦਰਮਿਆਨ ਸਥਾਈ ਜੰਗਬੰਦੀ ਤੇ ਸੰਸਾਰ ਅਮਨ ਦੀ ਕਾਇਮੀ ਦੇ ਬੱਝਵੇਂ ਯਤਨ ਹੋਰ ਤੇਜ਼ ਕਰਨੇ ਹੋਣਗੇ।ਬੁਲਾਰਿਆਂ ਨੇ ਜੰਗ ਤੇ ਜੰਗਬਾਜ਼ਾਂ ਖਿਲਾਫ਼ ਤਕੜਾ ਲੋਕ ਪ੍ਰਤੀਰੋਧ ਉਸਾਰਨ ਵਾਲੇ ਈਰਾਨ ਦੇ ਲੋਕਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਪੀੜਤ ਈਰਾਨ, ਜੋ ਹਰ ਮੁਸ਼ਕਿਲ ਘੜੀ ’ਚ ਭਾਰਤ ਦਾ ਸਾਥ ਦਿੰਦਾ ਆ ਰਿਹਾ ਹੈ, ਦੀ ਬਜਾਏ ਧਾੜਵੀਆਂ ਨਾਲ ਖੜੋ ਕੇ ਦੇਸ਼ ਦਾ ਸਵੈਮਾਨ ਘੱਟੇ ਰੋਲਣ ਵਾਲੀ, ਤੇ ਭਾਰਤ ਨੂੰ ਵਿਸ਼ਵ ਭਾਈਚਾਰੇ ਨਾਲੋਂ ਨਿਖੋੜਨ ਵਾਲੀ ਮੋਦੀ ਸਰਕਾਰ ਦੀ ਵੀ ਕਰੜੀ ਨਿਖੇਧੀ ਕੀਤੀ ਹੈ। ਬੁਲਾਰਿਆਂ ਨੇ ਜੰਗਬੰਦੀ ਲਈ ਜੰਗ ਦੌਰਾਨ ਹੋਏ ਆਪਣੇ ਵਸੀਹ ਨੁਕਸਾਨ  ਦੀ ਭਰਪਾਈ ਸਮੇਤ ਈਰਾਨ ਵਲੋਂ ਰੱਖੀਆਂ ਸਾਰੀਆਂ ਮੰਗਾਂ ਦੀ ਮੁਕੰਮਲ ਹਿਮਾਇਤ ਕੀਤੀ ਹੈ।

ਬੁਲਾਰਿਆਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਈਰਾਨ ਸਮੇਤ ਸੰਸਾਰ ਦੇ ਹਰ ਦੇਸ਼ ਨੂੰ ਆਪਣੀ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ ਅਤੇ ਇਹ ਵੀ ਸਬੰਧਤ ਦੇਸ਼ ਦੇ ਲੋਕ ਹੀ ਤਹਿ ਕਰਨਗੇ ਕਿ ਉਥੇ ਕਿਹੋ ਜਿਹਾ ਸ਼ਾਸ਼ਨ ਤੇ ਕਿਹੋ ਜਿਹੀ ਸਰਕਾਰ ਹੋਵੇਗੀ। ਇਸ ਮਾਮਲੇ ’ਚ ਟਰੰਪ ਜਾਂ ਉਸ ਵਰਗਾ ਕੋਈ ਵੀ ਹੋਰ ਸਨਕੀ ਤਾਨਾਸ਼ਾਹ ਕਿਸੇ ਵੀ ਦੇਸ਼ ਨੂੰ ਮਜ਼ਬੂਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਜਰਵਾਣੇ ਨੂੰ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ।

ਇਕ ਵੱਖਰੇ ਮਤੇ ਰਾਹੀਂ ਨੋਇਡਾ, ਮਾਨੇਸਰ ਆਦਿ ਕੇਂਦਰਾਂ ’ਤੇ ਘੱਟੋ ਘੱਟ ਉਜਰਤਾਂ ’ਚ ਵਾਧੇ ਦੀ ਵਾਜ਼ਬ ਮੰਗ ਲਈ ਲੜ ਰਹੇ ਗੁਰਬਤ ਮਾਰੇ ਕਿਰਤੀਆਂ ਤੇ ਜਬਰ ਢਾਹੁਣ ਵਾਲੀਆਂ ਮੋਦੀ-ਯੋਗੀ ਸਰਕਾਰਾਂ ਦੀ ਕਰੜੀ ਨਿਖੇਧੀ ਕਰਦਿਆਂ ਘੱਟੋ ਘੱਟ ਉਜ਼ਰਤਾਂ ਅਜੋਕੀਆਂ ਲੋੜਾਂ ਅਨੁਸਾਰ ਮਿਥਣ ਅਤੇ ਚਾਰ ਕਿਰਤ ਕੋਡ ਭੰਗ ਕਰਕੇ, ਭੰਗ ਕੀਤੇ ਕਿਰਤ ਕਾਨੂੰਨ ਬਹਾਲ ਕਰਨ ਅਤੇ ਗ੍ਰਿਫਤਾਰ ਕੀਤੇ ਮਜ਼ਦੂਰ ਫੌਰੀ ਰਿਹਾ ਕਰਨ ਦੀ ਮੰਗ ਕੀਤੀ ਗਈ ਹੈ।

ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੀ ਨਿੰਦਾ ਕਰਦਿਆਂ ਕੇਂਦਰੀ ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਹੈ।

ਸਮਾਪਤੀ ’ਤੇ ਹੱਥਾਂ ’ਚ ਲਾਲ ਫੁਰੇਰੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਲੈ ਕੇ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ।