ਬਜ਼ੁਰਗ ਕਮਿਊਨਿਸਟ ਆਗੂ ਅਤੇ ਪੈਪਸੂ ਮੁਜਾਰਾ ਲਹਿਰ ਦੇ ਸਿਰਕੱਢ ਆਗੂ ਕਾਮਰੇਡ ਤਾਰਾ ਸਿੰਘ ਜਵਾਹਰਵਾਲਾ ਦੇ ਦੇਹਾਂਤ ’ਤੇ ਆਰਐਮਪੀਆਈ ਨੇ ਆਪਣੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਤਾਮਿਲਨਾਡੂ ਦੇ ਸ਼ਹਿਰ ਸੇਲਮ ਤੋਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਵਲੋਂ ਭੇਜੇ ਇੱਕ ਸੰਦੇਸ਼ ’ਚ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਵਿਛੋੜਾ ਦੇ ਗਏ ਸਾਥੀ ਦੀਆਂ ਮਹਾਨ ਕੁਰਬਾਨੀਆਂ ਨੂੰ ਵੀ ਯਾਦ ਕੀਤਾ। ਕਾਮਰੇਡ ਤਾਰਾ ਸਿੰਘ 1954 ’ਚ ਪਰਜਾ ਮੰਡਲ ਲਹਿਰ ਰਾਹੀਂ ਲੋਕ ਲਹਿਰ ’ਚ ਸ਼ਾਮਲ ਹੋਏ ਸਨ ਅਤੇ ਪੈਪਸੂ ਮੁਜਾਰਾ ਲਹਿਰ ਦੇ ਸਰਗਰਮ ਆਗੂ ਵਜੋਂ ਕੰਮ ਕੀਤਾ। ਵਰਨਣਯੋਗ ਹੈ ਕਿ ਕਾਮਰੇਡ ਤਾਰਾ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਇਸ ਮੌਕੇ ਖੱਬੀ ਲਹਿਰ ਦੇ ਬਹੁਤ ਸਾਰੇ ਆਗੂ ਸ਼ਾਮਲ ਸਨ।
Monday, 7 November 2016
Wednesday, 2 November 2016
ਥਰਮਲ ਪਲਾਂਟ ਦੇ ਕਾਮਿਆਂ 'ਤੇ ਲਾਠੀਚਾਰਜ ਦੀ ਨਿਖੇਧੀ
ਜਲੰਧਰ, 2 ਨਵੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਅੱਜ ਗੁਰੂ ਨਾਨਕ ਦੇਵ ਥਰਮਲ ਪ੍ਰੋਜੈਕਟ ਬਠਿੰਡਾ ਦੇ ਸੰਘਰਸ਼ੀ ਕਾਮਿਆਂ 'ਤੇ ਵਹਿਸ਼ੀ ਪੁਲੀਸ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਹੈ। ਇਥੋਂ ਜਾਰੀ ਇੱਕ ਬਿਆਨ ਰਾਹੀਂ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੂਬਾ ਹਕੂਮਤ ਦੀ ਸਿਰੇ ਦੀ ਅਸੰਵੇਦਨਸ਼ੀਲ ਪਹੁੰਚ ਸਦਕਾ ਪੰਜਾਬ ਸੰਘਰਸ਼ੀ ਮਜ਼ਦੂਰਾਂ, ਮੁਲਜ਼ਮਾਂ, ਕਿਸਾਨਾਂ, ਖੇਤ ਮਜ਼ਦੂਰਾਂ ਦੀ 'ਸ਼ਿਕਾਰਗਾਹ' ਵਿੱਚ ਤਬਦੀਲ ਹੋ ਗਿਆ ਹੈ ਅਤੇ ਪੁਲੀਸ ਜਦੋਂ ਮਰਜ਼ੀ ਥਾਂ ਪਰ ਥਾਂ ਇਨ੍ਹਾਂ ਵਰਗਾਂ ਦੇ ਹੱਡ ਸੇਕ ਰਹੀ ਹੈ। ਉਨ੍ਹਾ ਥਰਮਲ ਕਾਮਿਆਂ ਦੇ ਸੰਘਰਸ਼ ਨਾਲ ਮੁਕੰਮਲ ਇਅਕਮੁਠੱਤਾ ਪ੍ਰਗਟਾਉਂਦਿਆ ਸਭਨਾਂ ਸੰਗਰਾਮੀ ਧਿਰਾਂ ਨੂੰ ਇਨ੍ਹਾਂ ਦੀ ਮਦਦ 'ਚ ਜੁੱਟ ਜਾਣ ਦਾ ਸੱਦਾ ਦਿੱਤਾ। ਸਾਥੀ ਪਾਸਲਾ ਨੇ ਪੰਜਾਬ ਦੇ ਅਵਾਮ ਨੂੰ ਵੀ ਇਨ੍ਹਾਂ ਮਜ਼ਲੂਮਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
Tuesday, 25 October 2016
Sunday, 23 October 2016
ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਦੇ ਘੋਲ ਦੀ ਮੁਕੰਮਲ ਹਮਾਇਤ ਦਾ ਐਲਾਨ
ਬਠਿੰਡਾ, 23 ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਦੇ ਥਰਮਲ ਦੀ ਰਾਖੀ ਲਈ ਚੱਲ ਰਹੇ ਘੋਲ ਦੀ ਮੁਕੰਮਲ ਹਮਾਇਤ ਕਰਦੀ ਹੋਈ 27 ਅਕਤੂਬਰ ਨੂੰ ਥਰਮਲ ਗੇਟ ਬਠਿੰਡਾ ਅੱਗੇ ਹੋ ਰਹੀ ਰੋਸ ਰੈਲੀ 'ਚ ਪੂਰੀ ਸ਼ਕਤੀ ਨਾਲ ਹਿੱਸਾ ਲਵੇਗੀ।
ਇਹ ਜਾਣਕਾਰੀ ਅੱਜ ਇੱਕ ਲਿਖਤੀ ਬਿਆਨ ਰਾਹੀਂ ਆਰਐਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਅਤੇ ਪਾਰਟੀ ਦੀ ਬਠਿੰਡਾ ਮਾਨਸਾ ਇਕਾਈ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਸਾਂਝੇ ਤੌਰ 'ਤੇ ਦਿੱਤੀ। ਪਾਰਟੀ ਦੇ ਆਗੂਆਂ ਨੇ ਪਾਰਟੀ ਬ੍ਰਾਂਚਾਂ, ਹਮਦਰਦਾਂ, ਜਨਤਕ ਜਥੇਬੰਦੀਆਂ ਤੇ ਸਭਨਾ ਲੋਕ ਹਿਤੂਆਂ ਨੂੰ ਉਪਰੋਕਤ ਸੰਘਰਸ਼ ਦੀ ਹਮਾਇਤ 'ਚ 27 ਅਕਤੂਬਰ ਨੂੰ ਠੀਕ 1 ਵਜੇ ਥਰਮਲ ਗੇਟ 'ਤੇ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਉਕਤ ਲੋਕ ਪੱਖੀ ਸੰਗਰਾਮ ਨੂੰ ਹਰ ਕਿਸਮ ਦਾ ਭੌਤਿਕ/ਨੈਤਿਕ ਸਮਰਥਨ ਦੇਣ ਦੀ ਅਪੀਲ ਵੀ ਕੀਤੀ।
ਜਾਰੀ ਕਰਤਾ
ਮਹੀਪਾਲ
99153-12806
Saturday, 22 October 2016
ਸਾਥੀ ਦਰਬਾਰਾ ਸਿੰਘ ਢਿੱਲੋਂ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਦਾ ਇਜ਼ਹਾਰ
ਜਲੰਧਰ , 22 ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾ ਸਕੱਤਰੇਤ ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਸਾਥੀ ਦਰਬਾਰਾ ਸਿੰਘ ਢਿੱਲੋਂ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਭਗਤ ਯਾਦਗਾਰ ਟਰੱਸਟ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਅੱਜ ਇਕ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਾਥੀ ਦਰਬਾਰਾ ਸਿੰਘ ਵਲੋਂ ਪ੍ਰਧਾਨ ਵਜੋਂ ਅਤੇ ਟਰੱਸਟੀ ਦੇ ਤੌਰ 'ਤੇ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸਲਾਮ ਭੇਂਟ ਕਰਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਵਲੋਂ ਲੋਕ ਪੱਖੀ ਤਬਦੀਲੀ ਲਈ ਚਲ ਰਹੀਆਂ ਲਹਿਰਾਂ ਨੂੰ ਦਿੱਤੇ ਜਾ ਰਹੇ ਮਾਰਗ ਦਰਸ਼ਨ ਅਤੇ ਸਹਿਯੋਗ ਦੀ ਅਮੀਰ ਪਰੰਪਰਾ ਪ੍ਰਤੀ ਆਪਣਾ ਹਾਂ ਪੱਖੀ ਸਹਿਯੋਗ ਜਾਰੀ ਰੱਖਣ।
(ਮੰਗਤ ਰਾਮ ਪਾਸਲਾ)
ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਵਲੋਂ ਆਰੰਭੇ ਸੰਘਰਸ਼ ਦੀ ਹਮਾਇਤ ਦਾ ਐਲਾਨ
ਜਲੰਧਰ, 22 ਅਕਤੂਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਅਤੇ ਸਹਿਯੋਗੀ ਸੰਗਠਨਾਂ ਦੇ ਹੱਕੀ ਸੰਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਜਾਬ ਸਰਕਾਰ ਨੂੰ ਉਕਤ ਥਰਮਲ ਪਲਾਂਟ ਬੰਦ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬਾ ਹਕੂਮਤ ਦੀ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਦੇ ਇਸ ਹੱਲੇ, ਭਾਵ ਬਠਿੰਡਾ ਥਰਮਲ ਬੰਦ ਕਰਨ ਦੇ ਮਨਸੂਬਿਆਂ ਵਿਰੁੱਧ ਜਨਤਕ ਮੁਜੱਹਮਤ ਅਤੇ ਵਿਸ਼ਾਲ ਸਾਂਝੇ ਸੰਗਰਾਮ ਉਸਾਰਨ ਦੇ ਹਰ ਸੰਭਵ ਯਤਨ ਕਰਨ। ਸਾਥੀ ਪਾਸਲਾ ਨੇ ਕਿਹਾ ਕਿ ਸਰਕਾਰ ਨਾ ਕੇਵਲ ਬਠਿੰਡਾ ਬਲਕਿ ਲਹਿਰਾ ਮਹੁੱਬਤ ਅਤੇ ਰੂਪਨਗਰ ਥਰਮਲਾਂ ਦਾ ਵੀ ਅਜਿਹਾ ਹੀ ਹਸ਼ਰ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਉਨ੍ਹਾਂ ਕਿਹਾ ਕਿ ਉੱਪ ਮੁਖ ਮੰਤਰੀ ਪੰਜਾਬ ਵਲੋਂ ਬਿਜਲੀ ਲੋੜ ਨਾਲੋਂ ਵਾਧੂ ਪੈਦਾ ਕਰਕੇ ਗੁਆਂਢੀ ਦੇਸ਼ ਨੂੰ ਵੇਚਣ ਦੇ ਬੁਲੰਦ ਬਾਂਗ ਦਾਅਵੇ ਕਰਨੇ ਅਤੇ ਦੂਜੇ ਪਾਸੇ ਸੱਚੀਂ ਆਤਮਨਿਰਭਰ ਬਣਾਉਣ ਵਾਲੇ ਥਰਮਲਾਂ ਦਾ ਭੋਗ ਪਾਉਣਾ, ਅਕਾਲੀ ਭਾਜਪਾ ਗਠਜੋੜ ਦੀ ਧੋਖੇਭਰੀ ਕਾਰਜ ਪ੍ਰਣਾਲੀ ਦੀ ਇੱਕ ਹੋਰ ਭੱਦੀ ਮਿਸਾਲ ਹੈ। ਸਾਥੀ ਪਾਸਲਾ ਨੇ ਕਿਹਾ ਕਿ ਜਿੱਥੇ ਇਸ ਵਰਤਾਰੇ ਪਿੱਛੇ ਨਿੱਜੀਕਰਨ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਮੁਖ ਕਾਰਨ ਹਨ, ਉਥੇ ਇਹ ਵੀ ਸ਼ੰਕੇ ਪੈਦਾ ਹੁੰਦੇ ਹਨ ਕਿ ਥਰਮਲਾਂ ਨੂੰ ਬੰਦ ਕਰਕੇ ਨਿੱਜੀ ਕਾਰੋਬਾਰੀ ਘਰਾਣਿਆਂ ਤੋਂ ਬਹੁਤ ਉੱਚੀਆਂ ਦਰਾਂ 'ਤੇ ਬਿਜਲੀ ਖਰੀਦਣ ਪਿਛੇ ਸਿਆਸੀ ਪ੍ਰਭੂਆਂ ਦੇ ਲੁਕਵੇਂ ਕਾਰੋਬਾਰੀ ਹਿੱਤ ਵੀ ਜੁੜੇ ਹੋਏ ਹਨ। ਉਨ੍ਹਾ ਸਵਾਲ ਕੀਤਾ ਕਿ ਜਦੋਂ ਥੋੜਾ ਸਮਾਂ ਪਹਿਲਾ ਹੀ ਸੈਂਕੜੇ ਕਰੋੜ ਰੁਪਏ ਆਧੁਨਿਕੀਕਰਣ 'ਤੇ ਖਰਚ ਕਰਦਿਆਂ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2021-22 ਤੱਕ ਵਧਾਈ ਜਾ ਚੁੱਕੀ ਹੈ ਤਾਂ ਅਚਾਨਕ ਇਸ ਨੂੰ ਬੰਦ ਕਰਨ ਦਾ ਨਿਰਣਾ ਕਿਸ 'ਦੂਰਅੰਦੇਸ਼' ਨੀਤੀ ਅਧੀਨ ਲਿਆ ਗਿਆ ਹੈ। ਸਾਥੀ ਪਾਸਲਾ ਨੇ ਪੰਜਾਬ ਵਾਸੀਆਂ ਨੂੰ ਚੌਕਸ ਕਰਦਿਆ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਹੀ ਗੱਲ ਨਹੀਂ ਬਣਨੀ ਬਲਕਿ ਇਸ ਪਿਛੋਂ ਥਰਮਲ ਦੀ ਹਜਾਰਾਂ ਏਕੜ ਜ਼ਮੀਨ, ਰਹਾਇਸ਼ੀ ਕਲੋਨੀ ਅਤੇ ਹੋਰ ਅਸਾਸੇ ਵੀ ਕੌਡੀਆਂ ਦੇ ਭਾਅ ਸਰਕਾਰ ਦੇ ਚਹੇਤਿਆਂ ਨੂੰ ਸੌਂਪ ਦਿੱਤੀ ਜਾਣਗੇ ਕਿਉਂਕਿ ਇਸ ਤੋਂ ਪਹਿਲਾ ਨਿੱਜੀ ਕਰ ਦਿੱਤੇ ਗਏ ਜਨਤਕ ਅਦਾਰਿਆਂ 'ਚ ਇਹੋ ਕੁੱਝ ਵਾਪਰ ਚੁੱਕਾ ਹੈ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਥਰਮਲ ਬੰਦ ਹੋਣ ਨਾਲ ਹਜ਼ਾਰਾਂ ਕਾਮੇ ਵਿਹਲੇ ਹੋਣਗੇ, ਜਿਸ ਦਾ ਕੁਪ੍ਰਭਾਵ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਹੀ ਸੀਮਤ ਨਾ ਰਹਿ ਕੇ ਥਰਮਲ ਦੇ ਸਹਾਇਕ ਉਦਯੋਗਾਂ ਅਤੇ ਸਮੁੱਚੇ ਕਾਰੋਬਾਰਾਂ 'ਤੇ ਨਾਂਹ ਪੱਖੀ ਅਸਰ ਪਵੇਗਾ। ਸਾਥੀ ਮੰਗਤ ਰਾਮ ਪਾਸਲਾ ਨੇ ਸਭਨਾ ਖੱਬੀਆਂ, ਜਮਹੂਰੀ, ਅਗਾਂਹਵਧੂ, ਸੰਗਰਾਮੀ ਧਿਰਾਂ ਨੂੰ ਇਸ ਸੰਘਰਸ਼ 'ਚ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਨੂੰ ਕੇਵਲ ਥਰਮਲ ਕਾਮਿਆਂ ਦਾ ਘੋਲ ਨਾ ਸਮਝਣ ਸਗੋਂ ਪੰਜਾਬ ਦੀ ਸਲਾਮਤੀ ਦਾ ਲੋਕ ਯੁੱਧ ਸਮਝ ਕੇ ਇਸ ਦੀ ਇਮਦਾਦ ਕਰਨ।
Friday, 21 October 2016
ਖੱਬੀਆਂ ਪਾਰਟੀਆਂ ਮਿਲ ਕੇ ਖੱਬਾ ਜਮਹੂਰੀ ਬਦਲ ਪੇਸ਼ ਕਰਨਗੀਆਂ
ਚੰਡੀਗੜ੍ਹ, 21 ਅਕਤੂਬਰ - ਪੰਜਾਬ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀਪੀਆਈ (ਐਮ), ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਪੈਰੋਕਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਅਤੇ ਆਰ.ਐਸ.ਐਸ. ਤੇ ਸੰਘ ਪਰਿਵਾਰ ਵਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਵਿਰੁੱਧ ਇਕ ਖੱਬਾ ਤੇ ਜਮਹੂਰੀ ਰਾਜਨੀਤਕ ਮੁਤਬਾਦਲ ਉਸਾਰਨ ਲਈ ਪੂਰਾ ਤਾਣ ਲਾਉਣਗੀਆਂ। ਸੰਘ ਪਰਿਵਾਰ ਵਲੋਂ ਦੇਸ਼ ਭਰ ਵਿਚ ਫਾਸ਼ੀ ਤੇ ਫਿਰਕੂ ਜਹਿਰ ਫੈਲਾਅ ਕੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਨਵਉਦਾਰਵਾਦੀ ਨੀਤੀਆਂ ਦੀਆਂ ਹਮਾਇਤੀ ਰਾਜਨੀਤਕ ਪਾਰਟੀਆਂ ਵਿਰੁੱਧ ਜਨਤਕ ਰੋਹ ਉਭਾਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ, ਜੋ ਸਿਰਫ ਤੇ ਸਿਰਫ ਖੱਬੀਆਂ ਤੇ ਜਮਹੂਰੀ ਧਿਰਾਂ ਹੀ ਕਰ ਸਕਦੀਆਂ ਹਨ।
ਸੀਪੀਆਈ (ਐਮ) ਦੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਚਰਨ ਸਿੰਘ ਵਿਰਦੀ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਹੈ ਕਿ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਸਮਾਜ ਦੇ ਸਾਰੇ ਕਿਰਤੀ ਵਰਗ, ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਦਲਿਤ, ਨੌਜਵਾਨ, ਦੁਕਾਨਦਾਰ ਇਸ ਸਰਕਾਰ ਨੇ ਕੁੱਟੇ ਤੇ ਲੁੱਟੇ ਹਨ ਅਤੇ ਭਰਿਸ਼ਟਾਚਾਰ ਰਾਹੀਂ ਅਰਬਾਂ-ਖਰਬਾਂ ਰੁਪਏ ਕਮਾਏ ਹਨ, ਉਸ ਕਾਰਨ ਇਸ ਗਠਜੋੜ ਦਾ ਚੋਣਾਂ ਅੰਦਰ ਭੋਗ ਪੈਣਾ ਤੈਅ ਹੈ। ਨਾਲ ਹੀ ਕਾਂਗਰਸ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਕਿਸਾਨ ਯਾਤਰਾ ਵਰਗੇ ਪਾਖੰਡ ਕੀਤੇ ਜਾ ਰਹੇ ਹਨ, ਉਸ ਬਾਰੇ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦੇ ਬਿਜਲੀ ਬਿੱਲ ਲਗਾਏ ਗਏ ਸਨ ਤੇ ਨੌਕਰੀਆਂ ਮੰਗਦੇ ਪੜ੍ਹੇ-ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਉਪਰ ਸੜਕਾਂ 'ਤੇ ਪੁਲਸ ਲਾਠੀਆਂ ਵਰ੍ਹਾਉਣ ਦੀਆਂ ਘਟਨਾਵਾਂ ਅਜੇ ਵੀ ਲੋਕਾਂ ਦੀ ਯਾਦਾਸ਼ਤ ਵਿਚ ਮੌਜੂਦ ਹਨ। ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਵਉਦਾਰਵਾਦੀ ਨੀਤੀਆਂ ਨੂੰ ਸ਼ੁਰੂ ਕਰਨ ਅਤੇ ਪੂਰੀ ਤਾਕਤ ਨਾਲ ਲਾਗੂ ਕਰਨ ਵਾਲੀ ਇਹੋ ਕਾਂਗਰਸ ਪਾਰਟੀ ਹੈ। 'ਆਪ' ਪੂਰੀ ਤਰ੍ਹਾਂ ਨਵ ਉਦਾਰਵਾਦੀ ਨੀਤੀਆਂ ਦੀ ਮੁਦੱਈ ਹੈ ਤੇ ਪੰਜਾਬ ਵਿਚਾਲੇ ਇਸ ਦੁਆਰਾ ਖੜ੍ਹੇ ਕੀਤੇ ਜਾ ਰਹੇ ਬਹੁਤੇ ਉਮੀਦਵਾਰ ਆਮ ਆਦਮੀ ਤੋਂ ਭਿੰਨ 'ਖਾਸ' ਜ਼ਿਆਦਾ ਹਨ।
ਪ੍ਰਾਂਤ ਦੀਆਂ 4 ਖੱਬੀਆਂ ਪਾਰਟੀਆਂ ਵਲੋਂ ਪਿਛਲੇ ਸਮੇਂ ਤੋਂ ਦਲਿਤਾਂ ਉਪਰ ਹੋ ਰਹੇ ਜਬਰ, ਕਰਜੇ ਦੇ ਭਾਰ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਹੋ ਰਹੀਆਂ ਆਤਮ ਹੱਤਿਆਵਾਂ, ਨੌਜਵਾਨਾਂ ਨੂੰ ਰੁਜ਼ਗਾਰ, ਬੇਘਰੇ ਲੋਕਾਂ ਨੂੰ ਰਹਿਣ ਲਈ ਮਕਾਨ ਤੇ ਮਹਿੰਗਾਈ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਵਰਗੇ ਮਸਲਿਆਂ ਉਪਰ ਜਨਤਕ ਲਾਮਬੰਦੀ ਕੀਤੀ ਜਾ ਰਹੀ ਸੀ, ਉਸੇ ਚੌਖਟੇ ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਅੰਦਰ ਸਰਮਾਏਦਾਰ-ਜਗੀਰਦਾਰ ਪਾਰਟੀਆਂ ਵਿਰੁੱਧ ਲਕੀਰ ਖਿੱਚ ਕੇ ਖੱਬਾ ਤੇ ਜਮਹੂਰੀ ਮੁਤਬਾਦਲ ਉਸਾਰਨ ਲਈ ਪੂਰੀ ਵਾਹ ਲਾਉਣਗੀਆਂ।
ਇਨ੍ਹਾਂ ਤਿੰਨਾਂ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਿਵੇਂ ਅਖਬਾਰਾਂ ਵਿਚ ਖਬਰਾਂ ਆ ਰਹੀਆਂ ਹਨ, ਕਾਂਗਰਸ ਨਾਲ ਗੱਠਜੋੜ ਦਾ ਸੁਆਲ ਹੀ ਪੈਂਦਾ ਨਹੀਂ ਹੁੰਦਾ, ਸਾਡਾ ਇਸ ਤਰ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਅਸੀਂ ਅਸੂਲੀ ਰਾਜਨੀਤੀ ਦੇ ਤਹਿਤ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਦੇ ਵਿਰੋਧ ਵਿਚ ਪੂਰੀ ਤਾਕਤ ਨਾਲ ਚੋਣਾਂ 'ਚ ਭਾਗ ਲਵਾਂਗੇ ਤਾਂ ਕਿ ਪੰਜਾਬ ਦੀ ਅਸੈਂਬਲੀ ਵਿਚ ਲੋਕ ਪੱਖੀ ਰਾਜਨੀਤੀ ਦੇ ਬੁਲਾਰੇ ਵੱਧ ਤੋਂ ਵੱਧ ਗਿਣਤੀ ਵਿਚ ਭੇਜੇ ਜਾ ਸਕਣ।
ਉਨ੍ਹਾਂ ਪੰਜਾਬ ਦੀਆਂ ਸਮੂਹ ਖੱਬੀਆਂ ਤੇ ਜਮਹੂਰੀ ਧਿਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਖੱਬੇ ਪੱਖੀਆਂ ਦੀ ਅਸੂਲੀ ਏਕਤਾ ਨੂੰ ਚੋਣਾਂ ਵਿਚ ਹਕੀਕੀ ਰੂਪ ਵਿਚ ਦੇਖਣਾ ਚਾਹੁੰਦੇ ਹਨ, ਉਹ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਵਰਗੀਆਂ ਲੋਕ ਵਿਰੋਧੀ ਧਿਰਾਂ ਨਾਲ ਸਿੱਧਾ ਜਾਂ ਅਸਿੱਧਾ ਗਠਜੋੜ ਕਰਨ ਵਾਲੇ ਮੌਕਾਪ੍ਰਸਤ ਦਲਾਂ ਨੂੰ ਇਸ ਆਤਮਘਾਤੀ ਰਾਹ ਤੋਂ ਰੋਕਣ ਵਿਚ ਆਪਣੀ ਭੂਮਿਕਾ ਅਦਾ ਕਰਨ।
ਅਸੀਂ ਪੰਜਾਬ ਅੰਦਰ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਚੋਣਾਂ ਅੰਦਰ ਏਕਤਾ ਰਾਹੀਂ ਇਕ ਯੋਗ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਤਿੰਨਾਂ ਆਗੂਆਂ ਨੇ ਕਿਹਾ ਕਿ ਛੇਤੀ ਹੀ ਖੱਬੇ ਪੱਖੀ ਦਲਾਂ ਦੇ ਸਾਂਝੇ ਉਮੀਦਵਾਰਾਂ ਬਾਰੇ ਸਹਿਮਤੀ ਕਰਨ ਲਈ ਮੀਟਿੰਗ ਕੀਤੀ ਜਾਵੇਗੀ।

Subscribe to:
Posts (Atom)