Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday, 23 February 2018

ਕੇਰਲ 'ਚ ਆਰ ਐੱਮ ਪੀ ਆਈ ਵਰਕਰਾਂ 'ਤੇ ਜ਼ਬਰ ਰੋਕਿਆ ਜਾਵੇ : ਪਾਸਲਾ





ਜਲੰਧਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਦੇ ਆਗੂਆਂ ਨੇ ਇਥੇ ਕੀਤੀ ਪ੍ਰੈੱਸ ਕਾਨਫਰੰਸ ਰਾਹੀਂ ਕੇਰਲਾ ਵਿਚ ਸੀ.ਪੀ.ਆਈ.(ਐੱਮ) ਦੇ ਖਰੂਦੀਆਂ ਵੱਲੋਂ ਸਰਕਾਰੀ ਸ਼ਹਿ 'ਤੇ ਆਰ.ਐੱਮ.ਪੀ.ਆਈ. ਦੇ ਵਰਕਰਾਂ 'ਤੇ ਘਾਤਕ ਹਮਲੇ ਕਰਨ, ਉਹਨਾਂ ਦੇ ਘਰਾਂ ਤੇ ਪਾਰਟੀ ਹਮਦਰਦਾਂ ਦੀਆਂ ਦੁਕਾਨਾਂ 'ਚ ਭੰਨ-ਤੋੜ ਕਰਨ, ਉਨ੍ਹਾਂ ਦੇ ਵਾਹਨਾਂ ਨੂੰ ਅੱਗਾਂ ਲਾਉਣ, ਉਹਨਾਂ ਉਪਰ ਝੂਠੇ ਤੇ ਮਨਘੜਤ ਕੇਸ ਪਾਉਣ, ਜ਼ਿਲ੍ਹਾ ਕਾਲੀਕਟ ਅੰਦਰ ਓਚੀਅਮ ਕਸਬੇ ਵਿਚ ਪਾਰਟੀ ਦਫਤਰ 'ਤੇ ਹਮਲਾ ਕਰਕੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਐੱਨ.ਵੇਨੂੰ ਨੂੰ ਕਤਲ ਕਰਨ ਦਾ ਯਤਨ ਕਰਨ ਅਤੇ ਸ਼ਹੀਦ ਟੀ.ਪੀ. ਚੰਦਰਸ਼ੇਖਰਨ ਦੀ ਯਾਦਗਾਰ ਨੂੰ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਨੇ ਸੀ.ਪੀ.ਆਈ.(ਐੱਮ) ਦੇ ਕਾਡਰ ਦੀਆਂ ਲਗਾਤਾਰ ਵੱਧ ਰਹੀਆਂ ਘਾਤਕ ਵਧੀਕੀਆਂ ਦਾ ਗੰਭੀਰਤਾ ਸਹਿਤ ਨੋਟਿਸ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੁੰਡੇ ਸਾਡੀ ਪਾਰਟੀ ਦੇ ਵਰਕਰਾਂ ਦੇ ਪਰਵਾਰਾਂ ਦੀਆਂ ਮਹਿਲਾਵਾਂ ਤੇ ਬੱਚੀਆਂ ਨਾਲ  ਵੀ ਬਹੁਤ ਹੀ ਅਪਮਾਨਜਨਕ ਵਰਤਾਓ ਕਰਦੇ ਹਨ। ਵਿਸ਼ੇਸ਼ ਤੌਰ 'ਤੇ ਉਹ ਸ਼ਹੀਦ ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ. ਰੇਮਾ, ਜੋ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ, ਵਿਰੁੱਧ ਸੋਸ਼ਲ ਮੀਡੀਏ 'ਤੇ ਬਹੁਤ ਹੀ ਬੇਹੂਦਾ ਤੇ ਘਟੀਆ ਕਿਸਮ ਦਾ ਭੰਡੀ ਪ੍ਰਚਾਰ ਕਰ ਰਹੇ ਹਨ। ਇਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਸੀ.ਪੀ.ਆਈ.(ਐੱਮ) ਦੇ ਅਜਿਹੇ ਅਨਸਰਾਂ ਦੀਆਂ ਇਨ੍ਹਾਂ ਵਧੀਕੀਆਂ ਨੂੰ ਰੋਕਣ ਵਾਸਤੇ ਸੀ.ਪੀ.ਆਈ (ਐੱਮ) ਦੇ ਜ਼ਿੰਮੇਵਾਰ ਆਗੂਆਂ ਨੂੰ ਵਾਰ-ਵਾਰ ਅਪੀਲਾਂ ਕੀਤੀਆਂ ਗਈਆਂ ਹਨ, ਪ੍ਰੰਤੂ ਇਸ ਦਰਿੰਦਗੀ ਵਿਚ ਕੋਈ ਕਮੀ ਨਹੀਂ ਆ ਰਹੀ। ਸਿੱਟੇ ਵਜੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਪਾਰਟੀ ਦੇ ਇਕ ਦਰਜਨ ਦੇ ਕਰੀਬ ਵਰਕਰ ਅੱਜ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ ਅਤੇ 14 ਸਾਥੀ ਝੂਠੇ ਕੇਸਾਂ ਅਧੀਨ ਜੇਲ੍ਹਾਂ ਵਿਚ ਬੰਦ ਹਨ।
ਕਾਮਰੇਡ ਪਾਸਲਾ ਨੇ ਕਿਹਾ ਕਿ ਆਰ.ਐੱਮ.ਪੀ.ਆਈ. ਮਹਿਸੂਸ ਕਰਦੀ ਹੈ ਕਿ ਸੰਘ ਪਰਵਾਰ ਦੇ ਨਿਰੰਤਰ ਵੱਧ ਰਹੇ ਫਿਰਕੂ ਫਾਸ਼ੀਵਾਦ ਅਤੇ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਕਾਰਨ ਕਿਰਤੀ ਲੋਕਾਂ ਦੀਆਂ ਦਿਨੋਂ-ਦਿਨ ਵਧੇਰੇ ਵਿਕਰਾਲ ਹੁੰਦੀਆਂ ਜਾ ਰਹੀਆਂ ਮੁਸੀਬਤਾਂ ਵਿਰੁੱਧ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮੰਤਵ ਲਈ ਪਾਰਟੀ ਵੱਲੋਂ ਸਿਰਤੋੜ ਯਤਨ ਵੀ ਕੀਤੇ ਜਾ ਰਹੇ ਹਨ ਅਤੇ ਆਪਣੀ ਸਮਰੱਥਾ ਅਨੁਸਾਰ ਜਨਤਕ ਲਾਮਬੰਦੀ ਵੀ ਕੀਤੀ ਜਾ ਰਹੀ ਹੈ, ਜਦੋਂਕਿ ਕੇਰਲਾ ਵਿਚ ਸੀ.ਪੀ.ਆਈ.(ਐੱਮ), ਇਸਦੇ ਉਲਟ ਸਾਡੇ ਉਪਰ ਘਾਤਕ ਹਮਲੇ ਕਰ ਰਹੀ ਹੈ ਅਤੇ ਸਾਡੀ ਪਾਰਟੀ ਨੂੰ ਤੋੜਨ ਲਈ ਯਤਨਸ਼ੀਲ ਹੈ। ਖੱਬੀਆਂ ਸ਼ਕਤੀਆਂ ਨੂੰ ਢਾਅ ਲਾਉਣ ਵਾਲੀ ਉਸਦੀ ਇਸ ਪਹੁੰਚ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ ਹੀ ਅਸੀਂ ਪਿਛਲੇ ਦਿਨੀਂ 21 ਫਰਵਰੀ ਨੂੰ ਦਿੱਲੀ ਵਿਖੇ ਸੀ.ਪੀ.ਆਈ. (ਐੱਮ) ਦੇ ਕੇਂਦਰੀ ਦਫਤਰ ਸਾਹਮਣੇ ਇਕ ਧਰਨਾ ਤੇ ਰੋਸ ਮੁਜ਼ਾਹਰਾ ਵੀ ਕੀਤਾ ਸੀ। ਇਸ ਧਰਨੇ ਵਿੱਚ ਆ ਕੇ ਸਾਡੀ ਗੱਲ ਸੁਣਨ ਦੀ ਬਜਾਇ ਸਾਡੇ 'ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸਾਡੀ ਪਾਰਟੀ ਆਰ ਐੱਸ ਐੱਸ ਦੇ ਹੱਕ ਵਿੱਚ ਭੁਗਤ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕੇਰਲ 'ਚ ਸੀ ਪੀ ਆਈ (ਐੱਮ) ਵੱਲੋਂ ਵਿਰੋਧੀਆਂ 'ਤੇ ਕੀਤੇ ਜਾ ਕਾਤਲਾਨਾ ਹਮਲਿਆਂ ਦੀ ਪੁਸ਼ਟੀ ਲਈ 23 ਫਰਵਰੀ ਦੇ ਇੰਡੀਅਨ ਐਕਸਪ੍ਰੈੱਸ ਅਖਬਾਰ ਵਿੱਚ ਛਪੀ ਇੱਕ ਖਬਰ ਦੀਆਂ ਕਾਪੀਆਂ ਵੀ ਵੰਡੀਆਂ, ਜਿਸ ਵਿੱਚ ਪਾਰਟੀ ਦੇ ਇੱਕ ਅਜਿਹੇ ਯੂਥ ਆਗੂ ਅਕਾਸ਼, ਜਿਸ ਦੀ ਤਸਵੀਰ ਪਾਰਟੀ ਦੇ ਜ਼ਿਲ੍ਹਾ ਸਕੱਤਰ ਨਾਲ ਛਾਪੀ ਗਈ ਹੈ, ਬਾਰੇ ਦੱਸਿਆ ਗਿਆ ਹੈ, ਜਿਸ ਨੂੰ ਯੂਥ ਕਾਂਗਰਸ ਆਗੂ ਐੱਸ ਪੀ ਸੁਹੈਬ ਦੇ ਕਤਲ ਦੇ ਦੋਸ਼ ਵਿੱਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਅਕਾਸ਼ ਉਪਰ ਇੱਕ ਹੋਰ ਰਾਜਸੀ ਕਤਲ ਤੋਂ ਇਲਾਵਾ ਬੰਬ ਹਮਲੇ ਤੇ ਰਾਜਸੀ ਵਿਰੋਧੀਆਂ 'ਤੇ ਮਾਰੂ ਹਮਲਿਆਂ ਦੇ ਕਈ ਕੇਸ ਦਰਜ ਹਨ।
ਕਾਮਰੇਡ ਪਾਸਲਾ ਨੇ ਦੱਸਿਆ ਕਿ ਇਸ ਅਕਾਸ਼ ਨਾਂਅ ਦੇ ਯੂਥ ਆਗੂ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ, ਜਿਸ ਵਿੱਚ ਉਹ ਭੜਕਾਊ ਨਾਅਰੇ ਲਾਉਂਦਿਆਂ ਇੱਕ ਸਿਆਸੀ ਵਿਰੋਧੀ ਦੇ ਕਤਲ ਦਾ ਹਵਾਲਾ ਦਿੰਦਿਆਂ ਆਖ ਰਿਹਾ ਹੈ ਕਿ ਜਿਸ ਚਾਕੂ ਨਾਲ ਉਹ ਕਤਲ ਕੀਤਾ ਗਿਆ ਸੀ, ਉਹ ਨਾ ਤਾਂ ਅਰਬ ਸਾਗਰ ਵਿੱਚ ਸੁੱਟਿਆ ਹੈ ਤੇ ਨਾ ਹੀ ਉਸ ਨੂੰ ਜੰਗਾਲ ਲੱਗਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸੀ ਪੀ ਆਈ (ਐੱਮ) ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਹੈ ਕਿ ਕੇਰਲ ਵਿੱਚ ਆਰ ਐੱਮ ਪੀ ਆਈ ਦੇ ਵਰਕਰਾਂ ਤੇ ਆਗੂਆਂ 'ਤੇ ਹਮਲੇ 'ਤੇ ਵਧੀਕੀਆਂ ਬੰਦ ਕੀਤੀਆਂ ਜਾਣ। ਕਾਮਰੇਡ ਪਾਸਲਾ ਨੇ ਦੱਸਿਆ ਕਿ ਸਾਡੀ ਕੇਂਦਰੀ ਕਮੇਟੀ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਆਉਂਦੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਨੂੰ ਕੇਰਲਾ ਦੇ ਸਾਥੀਆਂ ਨਾਲ ਹੋ ਰਹੀ ਇਸ ਵਧੀਕੀ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਨਾਲ ਇਕਜੁੱਟਤਾ ਦਿਵਸ ਵਜੋਂ ਮਨਾਇਆ ਜਾਵੇਗਾ। ਇਕ ਹੋਰ ਫੈਸਲੇ ਰਾਹੀਂ ਮੋਦੀ ਸਰਕਾਰ ਦੀਆਂ ਸਾਮਰਾਜੀਆਂ ਨਾਲ ਗੂੜ੍ਹੀਆਂ ਹੁੰਦੀਆਂ ਜਾ ਰਹੀਆਂ ਸਾਂਝਾਂ ਅਤੇ ਦੇਸ਼ ਦੀ ਏਕਤਾ-ਅਖੰਡਤਾ ਨੂੰ ਤੋੜਨ ਵਾਲੀਆਂ ਉਸ ਦੀਆਂ ਫਿਰਕੂ ਤੇ ਲੋਕਾਂ ਨੂੰ ਤਬਾਹ ਕਰਨ ਵਾਲੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਪਾਰਟੀ ਵੱਲੋਂ 23 ਤੋਂ 31 ਮਾਰਚ ਤੱਕ ਦੇਸ਼ ਭਰ ਵਿਚ ਵਿਸ਼ਾਲ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ। ਪ੍ਰੈੱਸ ਕਾਨਫਰੰਸ ਦੌਰਾਨ ਸਾਥੀ ਪਾਸਲਾ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ, ਕਾਮਰੇਡ ਰਘਬੀਰ ਸਿੰਘ, ਕਾਮਰੇਡ ਗੁਰਨਾਮ ਸਿੰਘ ਦਾਊਦ, ਕਾਮਰੇਡ ਕੁਲਵੰਤ ਸਿੰਘ ਸੰਧੂ, ਕਾਮਰੇਡ ਮਹੀਪਾਲ (ਸਾਰੇ ਕੇਂਦਰੀ ਕਮੇਟੀ ਮੈਂਬਰ) ਵੀ ਹਾਜ਼ਰ ਸਨ।

केरल में सी.पी.आई.(एम) के अवांछित तत्वों द्वारा आरएमपीआई वर्करों पर प्राणलेवा हमले करने की जोरदार निंदा





जालंधर - भारतीय क्रांतिकारी माक्र्सवादी पार्टी (आरएमपीआई) के नेताओं द्वारा आज यहां की गई एक प्रैस कान्फ्रैंस द्वारा केरल में सी.पी.आई.(एम) के अवांछित तत्वों द्वारा सरकारी संरक्षण का लाभ लेते हुए आरएमपीआई वर्करों पर प्राणलेवा हमले करने, पार्टी नेताओं के घरों तथा हमदर्दों की दुकानों में तोड़ फोड़ करने, उनके वाहनों में आग लगाने, उल्टा पीडि़तों पर ही झूठे मुकदमें दर्ज करने, कालीकट जिले के कस्बा ओंचीयम में पार्टी कार्यालय पर हमला करके राज्य सचिव कामरेड एन वेणू को कत्ल करने का प्रयास करने एवं शहीद साथी टी.पी. चंद्रशेखरन की यादगारों को ध्वस्त करने की जोरदार निंदा की है। पार्टी महासचिव साथी मंगत राम पासला ने बताया कि पार्टी की केेंद्रीय समिति ने सी.पी.आई (एम) की प्रतिदिन तेज हो रही गुंडागर्दी का गंभीर संज्ञान लिया है। उन्होंने दोष लगाया कि यह गुंडे पार्टी परिवारों की महिलाओं तथा बच्चियों से भी अभद्र व्यवहार करते हैं। विशेषत: पार्टी के शहीद साथी टी.पी. चन्द्रशेखरण की पत्नी कामरेड के.के. रेमा, जो कि पार्टी की केंद्रीय समिति की सदस्या भी हैं, के विरुद्ध सोशल मीडिया में बेहूदा एवं अभद्र प्रचार कर रहे हैं, जो कदाचित सहन नहीं किया जा सकता। उन्होंने बताया कि सी.पी.आई.(एम) के केंद्रीय नेतृत्व को यह गुंडागर्दी रोकने की अपीलें बार-बार की जा चुकी हैं। परंतु फिर भी यह दरिंदगी रुकने का नाम नहीं ले रही। इसी के परिणामस्वरूप आज दर्जनों कार्यकर्ता गंभीर रूप से घायल अवस्था में विभिन्न अस्पतालों में ईलाज के लिए दाखिल हैं तथा 14 साथी झूठे मुकद्दमों के चलते जेलों में बंद हैं।
साथी पासला ने कहा कि आरएमपीआई महसूस करती है कि संघ परिवार के निरंतर बढ़ रहे फासीवादी कुकृत्यों एवं मोदी सरकार की साम्राज्यवाद निर्देशित नवउदारवादी नीतियों के चलते मेहनतकश वर्गों की दिनों दिन विकराल रूप धारण करती जा रही मुसीबतों के खिलाफ वाम एवं जनवादी शक्तियों की एकजुटता आज की सब से बड़ी जरूरत है। उक्त उद्देश्य की प्राप्ति के लिये पार्टी (आर.एम.पी.आई.) द्वारा जहां भरपूर यत्न जारी हैं, वहीं अपनी शक्ति के अनुरूप जनआंदोलनों का भी निर्माण किया जा रहा है। ऐसी स्थिति में, केरल में, सी.पी.आई.(एम) द्वारा हमारे ऊपर प्राणघातक आक्रमण करने एवं हमें तोडऩे की कोशिशें अत्यंत खेदजनक हैं। वाम शक्तियों की एकता को छिन्न-भिन्न करने वाली इस पहुंच के विरुद्ध हमने विगत 21 फरवरी को सी.पी.आई.(एम) के दिल्ली स्थित कार्यालय के बाहर प्रदर्शन भी किया है। ऐसी स्थिति के चलते पार्टी केंद्रीय कमेटी ने यह निर्णय लिया है कि इस बार का अर्तराष्ट्रीय महिला दिवस 8 मार्च को, केरल के साथियों के साथ हुई ज्यादतियों के विरोध में ‘‘केरल एकजुटता दिवस’’ के तौर पर मनाया जाएगा।
एक अन्य निर्णय यह भी लिया गया कि मोदी की साम्राज्यवादियों के साथ बढ़ती जा रही घनिष्ठता, देश की एकता अखंडता के लिये घातक उसकी सांप्रदायिक साजिशों  एवं लोगों को तबाह करने वाली कारपोरेट पक्षीय नीतियों के खिलाफ 23 से 31 मार्च तक देश भर में विशाल धरना प्रदर्शन आयोजित किये जाएंगे।

Tuesday, 9 January 2018

ਪੱਤਰਕਾਰ ਰਚਨਾ ਖਹਿਰਾ 'ਤੇ ਕੇਸ ਦਰਜ ਕਰਨ ਦੀ ਆਰ ਐੱਮ ਪੀ ਆਈ ਵੱਲੋਂ ਨਿੰਦਾ

ਜਲੰਧਰ 9 ਜਨਵਰੀ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਆਧਾਰ ਕਾਰਡ ਵਰਗੇ ਅਤਿ-ਸੰਵੇਦਨਸ਼ੀਲ ਸਿਸਟਮ ਦੀਆਂ ਗੰਭੀਰ ਖਾਮੀਆਂ ਨੂੰ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਰਚਨਾ ਖਹਿਰਾ ਅਤੇ ਟ੍ਰਿਬਿਊਨ ਖਿਲਾਫ ਕੇਸ ਦਰਜ ਕਰਨ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ।
ਆਰ ਐੱਮ ਪੀ ਆਈ ਦੇ ਜਰਨਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ਅਤੇ ਜਮਹੂਰੀਅਤ 'ਤੇ ਹਮਲਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਇਸ ਸੰਵੇਦਨਸ਼ੀਲ ਮਾਮਲੇ ਦੀਆਂ ਖਾਮੀਆਂ ਦੂਰ ਕਰੇ ਤੇ ਇਸ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ, ਖਾਮੀਆਂ ਵਾਲੇ ਮਘੋਰਿਆਂ ਤੋਂ ਪਰਦਾ ਚੁੱਕਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਇਕ ਬਹੁਤ ਹੀ ਖਤਰਨਾਕ ਸੰਕੇਤ ਦੇ ਰਹੀ ਹੈ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦਰਅਸਲ ਆਧਾਰ 'ਚ ਸੰਨ੍ਹ ਲਾਉਣ ਵਾਲੀ ਰਚਨਾ ਖਹਿਰਾ ਦੀ ਇਸ ਨਿਊਜ਼ ਸਟੋਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਬਾਇਓਮੈਟ੍ਰਿਕ ਸ਼ਨਾਖਤੀ ਕਾਰਡ ਵਜੋਂ ਪੇਸ਼ ਕੀਤੀ ਜਾ ਰਹੀ ਇਸ ਪ੍ਰਣਾਲੀ 'ਚ ਦੇਸ਼ ਦੇ ਨਾਗਰਿਕਾਂ ਦੀ ਨਿੱਜਤਾ ਸੁਰੱਖਿਅਤ ਨਹੀਂ।ਇਸ ਸੰਬੰਧੀ ਕੇਸ ਸੁਪਰੀਮ ਕੋਰਟ ਵਿੱਚ ਅਜੇ ਵੀ ਸੁਣਵਾਈ ਅਧੀਨ ਹੈ।ਟ੍ਰਿਬਿਊਨ ਦੀ ਇਸ ਰਿਪੋਰਟ ਨੇ ਅਦਾਲਤ ਵਿਚ ਸਰਕਾਰ ਦਾ ਪੱਖ ਕਮਜ਼ੋਰ ਕਰ ਦਿੱਤਾ ਹੈ।ਇਸੇ ਗੱਲ ਤੋਂ ਖਫਾ ਹੋ ਕੇ ਮੋਦੀ ਸਰਕਾਰ ਰਚਨਾ ਖਹਿਰਾ ਅਤੇ ਟ੍ਰਿਬਿਊਨ ਖਿਲਾਫ ਕੇਸ ਦਰਜ ਕਰਕੇ ਮੀਡੀਆ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੀ ਹੈ, ਜੋ ਕਿ ਉਸਦਾ ਖਾਸਾ ਹੈ।
ਉਨ੍ਹਾਂ ਕਿਹਾ ਕਿ ਪ੍ਰੈੱਸ ਦਾ ਕੰਮ ਸਮਾਜ ਦੀਆਂ ਕਮਜ਼ੋਰੀਆਂ ਵੱਲ ਉਂਗਲ ਕਰਨਾ ਹੁੰਦਾ ਹੈ ਤੇ ਬਾਕੀ ਤਿੰਨ ਥੰਮ੍ਹਾਂ ਦਾ ਕੰਮ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੁੰਦਾ ਹੈ।ਉਨ੍ਹਾਂ ਸਵਾਲ ਕੀਤਾ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਇ ਪ੍ਰੈੱਸ ਨੂੰ ਫਰਜ਼ ਨਿਭਾਉਣ ਤੋਂ ਰੋਕ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਕਮਿਊਨਿਸਟ ਆਗੂਆਂ ਨੇ ਕਿਹਾ ਕਿ ਆਧਾਰ ਕਾਰਡ ਵਰਗੇ ਅਦਾਰੇ 'ਚੋਂ ਲੋਕਾਂ ਦੀ ਨਿੱਜੀ ਜਾਣਕਾਰੀ ਉਸ ਸਮੇਂ ਲੀਕ ਹੋ ਜਾਣਾ, ਜਦ ਬੈਂਕ ਖਾਤੇ, ਗੈਸ ਕੁਨੈਕਸ਼ਨ, ਪੈਨ ਕਾਰਡ ਵਰਗੀਆਂ ਹੋਰ ਜ਼ਰੂਰੀ ਚੀਜ਼ਾਂ ਆਧਾਰ ਕਾਰਡ ਨਾਲ ਜੋੜੀਆਂ ਜਾ ਰਹੀਆਂ ਹਨ, ਸਰਕਾਰ ਦੀ ਕਾਬਲੀਅਤ 'ਤੇ ਹੀ ਸਵਾਲ ਖੜੇ ਕਰਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਰਚਨਾ ਖਹਿਰਾ ਅਤੇ ਅਖ਼ਬਾਰ ਟ੍ਰਿਬਿਊਨ ਖਿਲਾਫ ਦਰਜ ਕੇਸ ਰੱਦ ਕੀਤਾ ਜਾਵੇ ਅਤੇ ਉਸ ਸਮੇਂ ਤੱਕ ਦੇਸ਼ ਦੇ ਨਾਗਰਿਕਾਂ ਦੀਆਂ ਉਪਰੋਕਤ ਜ਼ਰੂਰੀ ਚੀਜ਼ਾਂ ਆਧਾਰ ਕਾਰਡ ਨਾਲ ਜੋੜਨੀਆਂ ਬੰਦ ਕੀਤੀਆਂ ਜਾਣ, ਜਦ ਤੱਕ ਇਸ ਦੀ ਸੁਰੱਖਿਆ ਦੀ ਪੂਰੀ ਗਾਰੰਟੀ ਨਹੀਂ ਦਿੱਤੀ ਜਾਂਦੀ।

Friday, 29 December 2017

ਅਰਥੀ ਫੂਕ ਮੁਜ਼ਾਹਰੇ ਕਰਕੇ ਥਰਮਲ ਪਲਾਟਾਂ ਨੂੰ ਬੰਦ ਕਰਨ ਵਿਰੁੱਧ ਵਿਆਪਕ ਰੋਹ ਦਾ ਪ੍ਰਗਟਾਵਾ

ਜਲੰਧਰ, 29 ਦਸੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ 'ਤੇ ਅੱਜ ਪਾਰਟੀ ਦੇ ਵਰਕਰਾਂ ਨੇ ਸਮੁੱਚੇ ਪ੍ਰਾਂਤ 'ਚ ਅਰਥੀ ਫੂਕ ਮੁਜ਼ਾਹਰੇ ਕਰਕੇ ਥਰਮਲ ਪਲਾਟਾਂ ਨੂੰ ਬੰਦ ਕਰਨ ਵਿਰੁੱਧ ਵਿਆਪਕ ਰੋਹ ਦਾ ਪ੍ਰਗਟਾਵਾ ਕੀਤਾ। ਪਾਰਟੀ ਦੇ ਸੂਬਾਈ ਕੇਂਦਰ ਦਫਤਰ ਵਿੱਚ ਪੁੱਜੀਆਂ ਖਬਰਾਂ ਅਨੁਸਾਰ ਬਠਿੰਡਾ, ਹੁਸ਼ਿਆਰਪੁਰ, ਹਾਜੀਪੁਰ, ਮੁਕੇਰੀਆਂ, ਬੁਲੋਵਾਲ, ਖਰੜ, ਅੱਛਰੋਵਾਲ,  ਜਲੰਧਰ 'ਚ ਨਕੋਦਰ, ਟੁੱਟ ਕਲਾਂ, ਮਹਿਤਪੁਰ, ਰੁੜਕਾਂ ਕਲਾਂ, ਫਿਲੌਰ, ਸੁਲਤਾਨਪੁਰ, ਅੰਮ੍ਰਿਤਸਰ 'ਚ ਚੁਗਾਵਾਂ, ਅਜਨਾਲਾ, ਰਾਜਾ ਸਾਹਸੀ ਤੇ ਡੱਲਾ, ਬਾਬਾ ਬਕਾਲਾ, ਟਾਂਗਰਾ ਤੇ ਖਲਚੀਆਂ, ਬੁਤਾਲਾ, ਰਈਆ, ਤਰਸਿੱਕਾ, ਮੁਹਾਵਾ, ਮਜੀਫਾ, ਅਬੋਹਰ 'ਚ ਰਾਣਾ ਪ੍ਰਤਾਪ ਸਿੰਘ ਚੌਕ, ਖੂਹੀਆ ਸਰਵਰ, ਮੁਕਤਸਰ 'ਚ ਮਦਰੱਸਾ, ਚੱਕ ਮਦਰੱਸਾ, ਚੱਕ ਬੀੜ, ਅਬੋਹਰ 'ਚ ਕਿਸਾਨ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਥਰਮਲ ਪਲਾਂਟ ਵੇਚਣ ਖਿਲਾਫ ਮੁਜ਼ਾਹਰਾ ਕੀਤਾ। ਇਹਨਾਂ ਮੁਜ਼ਾਹਰਿਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ, ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ, ਵਿੱਤ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਸਰਵਸਾਥੀ ਗੁਰਨਾਮ ਦਾਉੂਦ, ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਸ਼ਿਵਕੁਮਾਰ ਧਰਮਿੰਦਰ ਸਿੰਘ, ਸਵਰਨ ਸਿੰਘ, ਸ਼ੀਤਲ ਸਿੰਘ, ਭੈਣ ਅਜੀਤ ਕੌਰ, ਗੁਰਮੇਜ਼ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਕੁਲਵਿੰਕਰ ਸਿੰਘ ਮਹਿਸਮਪੁਰ, ਨਿਰਮਲ ਸਿੰਘ ਛੱਜਲਵੱਡੀ, ਅਰਜਨ ਸਿੰਘ ਹਰਭਜਨ ਸਿੰਘ ਮਾਸਟਰ, ਕੁਲਵੰਤ ਸਿੰਘ ਕਿਰਤੀ, ਜਗਤਾਰ ਸਿੰਘ, ਅਨੂਪਾ ਰਾਮ, ਜੱਗਾ ਸਿੰਘ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਕਰਮ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਰੰਧਾਵਾ, ਮਨਜੀਤ ਸੂਰਜਾ, ਕਾਮਰੇਡ ਜਸਵਿੰਦਰ ਢੇਸੀ, ਸੰਤੋਖ ਸਿੰਘ ਬਿਲਗਾ, ਕੁਲਦੀਪ ਫਿਲੌਰ, ਮੇਜਰ ਫਿਲੌਰ, ਡਾ. ਸਰਬਜੀਤ ਮੁਠੱਡਾ, ਜਰਨੈਲ ਫਿਲੌਰ, ਮਨਜਿੰਦਰ ਸਿੰਘ ਢੇਸੀ, ਤਰਨ ਤਾਰਨ 'ਚ ਪੰਡੋਰੀ ਗੋਲਾ, ਨੌਸ਼ਹਿਰਾ ਪੰਨੂੰਆਂ, ਭਿੱਖੀਵਿੰਡ, ਹਰੀਕੇ, ਤੱਖਤੂਚੱਕ, ਫਿਲੋਕੇ, ਦੀਨੇਵਾਲ 'ਚ ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਪੰਡੋਰੀ, ਚਮਨ ਲਾਲ ਦਰਾਜਕੇ, ਪਰਗਟ ਜਾਮਾਰਾਏ, ਮਾਸਟਰ ਨਿਰਮਲ ਸਿੰਘ ਜਿਊਨੇਕੇ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਸਾਰੇ ਬੁਲਾਰਿਆਂ ਨੇ ਅਮਰਿੰਦਰ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਨਤਕ ਖੇਤਰ 'ਤੇ ਕੀਤਾ ਜਾ ਰਿਹਾ ਇਹ ਨਵਾਂ ਹਮਲਾ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਪ੍ਰਾਈਵੇਟ ਥਰਮਲ ਕੰਪਨੀਆਂ ਦੀ ਅਜਾਰੇਦਾਰੀ ਮਜ਼ਬੂਤ ਕਰਨ ਲਈ ਹੀ ਬਠਿੰਡਾ ਤੇ ਰੁੂਪਨਗਰ ਦੇ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਹਨ। ਜਿਸ ਨਾਲ ਬਿਜਲੀ ਦੀਆਂ ਦਰਾਂ ਵਿਚ ਭਾਰੀ ਵਾਧਾ ਹੋਵੇਗਾ ਅਤੇ ਪ੍ਰਾਂਤ ਵਾਸੀਆਂ ਦੀਆਂ ਆਰਥਕ ਮੁਸ਼ਕਲਾਂ ਹੋਰ ਵੱਧ ਜਾਣਗੀਆਂ।  ਬੁਲਾਰਿਆ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇਸ ਸੱਕੇਸ਼ਾਹੀ ਨਾਲ ਇਹਨਾਂ ਥਰਮਲ ਪਲਾਂਟਾਂ ਵਿੱਚ ਕਈ ਕਈ ਸਾਲਾਂ ਤੋਂ ਕੰਮ ਕਰਦੇ ਸੈਂਕੜੇ ਮੁਲਾਜਮਾਂ ਦੀ ਹੀ ਨਹੀਂ ਬਲਕਿ ਆਮ ਲੋਕਾਂ ਦੀ ਵੀ ਵੱਡੀ ਤਬਾਹੀ ਹੋਵੇਗੀ। ਉਹਨਾਂ ਨੇ ਇਹ ਜ਼ੋਰਦਾਰ ਮੰਗ ਕੀਤੀ ਹੈ ਕਿ ਇਹ ਲੋਕ-ਮਾਰੂ ਕਦਮ ਤੁਰੰਤ ਵਾਪਸ ਲਿਆ ਜਾਵੇ। ਪਾਰਟੀ ਆਗੂਆਂ ਨੇ ਆਮ ਲੋਕਾਂ ਨੂੰ ਵੀ ਇਹ ਸੱਦਾ ਦਿੱਤਾ ਹੈ ਕਿ ਪ੍ਰਾਈਵੇਟ ਥਰਮਲ
ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਸਰਕਾਰ ਵਲੋਂ ਚੱਕੇ ਜਾ ਰਹੇ ਇਸ ਖਤਰਨਾਕ ਕਦਮ ਵਿਰੁੱਧ ਮਿਲਕੇ ਸ਼ਕਤੀਸ਼ਾਲੀ ਜਨਤਕ ਸੰਘਰਸ਼ ਤਿੱਖਾ ਕੀਤਾ ਜਾਵੇ।
                                                                                                    
(ਹਰਕੰਵਲ ਸਿੰਘ)

Monday, 25 December 2017

24 ਤੋਂ 31 ਮਾਰਚ ਤੱਕ ਸੂਬੇ ਦੇ ਸਮੂਹ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੋਸ ਮੁਜ਼ਾਹਰੇ ਕਰਨ ਦਾ ਐਲਾਨ

ਸਾਥੀ ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ ਤੇ ਸਾਥੀ ਲਾਲ ਚੰਦ ਕਟਾਰੂਚੱਕ ਨੂੰ ਖਜਾਨਚੀ ਚੁਣਿਆ 

ਜਲੰਧਰ, 25 ਦਸੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਜ਼ੋਰਦਾਰ ਲੋਕ-ਲਾਮਬੰਦੀ ਕਰਦੇ ਹੋਏ 29 ਦਸੰਬਰ ਨੂੰ ਥਾਂ ਪੁਰ ਥਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਉਕਤ ਫੈਸਲਾ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ, ਜਲੰਧਰ ਸੂਬਾਈ ਦਫਤਰ ਵਿਖੇ ਸੰਪਨ ਹੋਈ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਲੋਂ ਇਸ ਗੱਲ 'ਤੇ ਸਖਤ ਰੋਸ ਪ੍ਰਗਟ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ, ਫਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਵਾਸੀਆਂ ਨਾਲ ਕੀਤੇ ਗਏ ਚੋਣ ਵਾਅਦਿਆਂ ਦੇ ਐਨ ਉਲਟ ਦਿਸ਼ਾ ਵਿਚ ਅਮਲ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਉਚੇਚੀ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਲੋਂ ਕੌਮਾਤਰੀ, ਕੌਮੀ ਅਤੇ ਸੂਬਾਈ ਰਾਜਸੀ ਅਵਸਥਾ ਤੇ ਪਾਰਟੀ ਅਤੇ ਖੱਬੀ ਲਹਿਰ ਸਨਮੁੱਖ ਚੁਣੌਤੀਆਂ ਬਾਰੇ ਵਿਸਥਾਰ 'ਚ ਚਾਨਣਾ ਪਾਇਆ ਗਿਆ।
ਮੀਟਿੰਗ ਦੇ ਫੈਸਲੈ ਜਾਰੀ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਖਰੀਦ ਦੇ ਸਮਝੌਤੇ ਰੱਦ ਕਰਨ, ਸਰਕਾਰੀ ਮਾਲਕੀ ਵਾਲੇ ਸਾਰੇ ਥਰਮਲਾਂ ਨੂੰ ਹਰ ਹੀਲੇ ਚਲਦਾ ਰੱਖਣ, ਹਰ ਪਰਵਾਰ ਵਿਚ ਘੱਟੋ ਘੱਟ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਵਿਦਿਅਕ ਢਾਂਚੇ 'ਚ ਲੋਕ ਪੱਖੀ ਸੁਧਾਰ ਕਰਨ, ਪਿਛਲੀ ਗਠਜੋੜ ਸਰਕਾਰ ਦੀ ਸ਼ਹਿ 'ਤੇ ਸੂਬਾ ਵਾਸੀਆਂ ਨੂੰ ਲੁੱਟ ਅਤੇ ਕੁੱਟ ਰਹੇ ਤਰ੍ਹਾਂ-ਤਰ੍ਹਾਂ ਦੇ ਮਾਫੀਆ ਗਿਰੋਹਾਂ ਤੇ ਨਸ਼ਾ ਤਸਕਰਾਂ ਨੂੰ ਜੇਲ੍ਹੀਂ ਡੱਕਣ, ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲੀਕ ਮਾਰ ਕੇ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਵਰਗੇ ਪੰਜਾਬ ਸਰਕਾਰ ਦੇ ਵਾਅਦੇ ਉਵੇਂ ਹੀ ਝੂਠ ਦਾ ਪੁਲੰਦੇ ਸਾਬਤ ਹੋਏ ਹਨ ਜਿਵੇਂ ਕੇਂਦਰ ਦੀ ਮੋਦੀ  ਸਰਕਾਰ ਦੇ ਚੋਣ ਵਾਅਦੇ ਨਿਰੋਲ ਜ਼ੁਮਲੇਬਾਜ਼ੀ ਹੀ ਸਾਬਤ ਹੋਏ ਸਨ।
ਮੀਟਿੰਗ ਵਲੋਂ ਪਾਰਟੀ ਦੀ ਪਲੇਠੀ ਕੁਲ ਹਿੰਦ ਕਾਨਫਰੰਸ ਵਿਚ ਪ੍ਰਵਾਨ ਕੀਤੇ ਗਏ ਸੰਵਿਧਾਨ ਦੀਆਂ ਸੇਧਾਂ ਅਨੁਸਾਰ ਨਵੇਂ ਸੂਬਾਈ ਸਕੱਤਰੇਤ ਦੀ ਚੋਣ ਕੀਤੀ ਗਈ ਅਤੇ ਸਾਥੀ ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ ਤੇ ਸਾਥੀ ਲਾਲ ਚੰਦ ਕਟਾਰੂਚੱਕ ਨੂੰ ਖਜਾਨਚੀ ਚੁਣਿਆ ਗਿਆ।
ਉਨ੍ਹਾਂ ਕਿਹਾ ਕਿ ਪਾਰਟੀ ਉਕਤ ਨੀਤੀ ਚੌਖਟੇ ਦੇ ਮੁਕਾਬਲੇ, ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਅਧਾਰਤ ''ਲੋਕਾਂ ਦੇ ਪੱਖ ਦਾ ਹਕੀਕੀ ਬਦਲ ਉਸਾਰੋ'' ਮੁਹਿੰਮ ਚਲਾਏਗੀ, ਜਿਸ ਤਹਿਤ ਤਿੰਨ ਮਹੀਨੇ ਲਗਾਤਾਰ ਵੱਖੋ ਵੱਖ ਢੰਗਾਂ ਦੀ ਲੋਕ ਲਾਮਬੰਦੀ ਕਰਦੇ ਹੋਏ 24 ਤੋਂ 31 ਮਾਰਚ ਤੱਕ ਸੂਬੇ ਦੇ ਸਮੂਹ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ ਜਾਣਗੇ।
êਾਰਟੀ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ਦੌਰਾਨ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਯਤਨਸ਼ੀਲ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੱਥਠੋਕਾ, ਕੇਂਦਰ ਦੀ ਮੋਦੀ ਹਕੂਮਤ ਵਲੋਂ ਵਰਤਾਈ ਜਾ ਰਹੀ ਫਿਰਕੂ ਨਫਰਤ ਅਤੇ ਹਿੰਸਾ, ਘੱਟ ਗਿਣਤੀਆਂ, ਔਰਤਾਂ, ਦਲਿਤਾਂ, ਅਗਾਂਹਵਧੂ, ਵਿਗਿਆਨਕ ਜਮਹੂਰੀ ਅਧਿਕਾਰ ਕਾਰਕੁੰਨਾਂ, ਬੁੱਧੀਜੀਵੀਆਂ ਤੇ ਕੀਤੇ ਜਾ ਰਹੇ ਕਾਤਿਲਾਨਾ ਹਮਲਿਆਂ ਖਿਲਾਫ਼ ਵੀ ਪੁਰਜ਼ੋਰ ਲਾਮਬੰਦੀ ਦੇ ਉਪਰਾਲੇ ਕੀਤੇ ਜਾਣਗੇ।
ਉਪਰੋਕਤ ਮੁਹਿੰਮ ਦੀ ਸਫਲਤਾ ਲਈ ਪਾਰਟੀ ਸਮੂਹ ਖੱਬੀਆਂ, ਜਮਹੂਰੀ, ਦੇਸ਼ ਭਗਤ ਤੇ ਸੰਗਰਾਮੀ ਸ਼ਕਤੀਆਂ ਨੂੰ ਇਕ ਮੰਚ 'ਤੇ ਇਕਜੁਟ ਕਰਨ ਲਈ ਪੂਰਾ ਤਾਣ ਲਾਵੇਗੀ।
ਮੀਟਿੰਗ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਆਬਾਦਕਾਰਾਂ, ਕਿਸਾਨਾਂ-ਖੇਤ ਮਜ਼ਦੂਰਾਂ, ਥਰਮਲ ਕਾਮਿਆਂ ਨਜਾਇਜ਼ ਖਣਨ (ਮਾਇਨਿੰਗ) ਵਿਰੋਧੀ ਸੰਗਰਾਮੀ ਲੋਕਾਂ, ਠੇਕਾ ਮੁਲਾਜ਼ਮਾਂ ਅਤੇ ਕਾਲੇ ਕਾਨੂੰਨ ਵਿਰੋਧੀ ਸੰਗਰਾਮੀਆਂ ਦੇ ਘੋਲਾਂ ਲਈ ਹਰ ਕਿਸਮ ਦਾ ਭੌਤਕ ਨੈਤਿਕ ਸਮਰਥਨ ਜੁਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਦੇ ਸ਼ੁਰੂ ਵਿਚ ਮਿਸਾਲੀ ਕਮਿਊਨਿਸਟ ਤੇ ਟਰੇਡ ਯੂਨੀਅਨ ਸਾਥੀ ਸਾਧੂ ਰਾਮ ਪਾਹਲੇਵਾਲ, ਪ੍ਰਸਿੱਧ ਕੌਮਾਤਰੀ ਤੇ ਕੌਮੀ ਟਰੇਡ ਯੂਨੀਅਨ ਆਗੂ ਸਾਥੀ ਸੁਕੋਮਲ ਸੇਨ, ਹੋਰਨਾਂ ਪਾਰਟੀ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਦੇ ਵਿਛੋੜੇ 'ਤੇ ਦੋ ਮਿੰਟ ਮੌਨ ਖੜੋ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

(ਹਰਕੰਵਲ ਸਿੰਘ)

Thursday, 21 December 2017

ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਤੇ ਰੋਪੜ ਧਰਮਲ ਪਲਾਂਟ ਦੇ ਦੋ ਯੂਨਿਟ ਪੱਕੇ ਤੌਰ ਤੇ ਬੰਦ ਕਰਨ, ਕੇਬਲ ਅਤੇ ਡੀ.ਟੀ.ਐਚ.ਟੀ.ਵੀ. 'ਤੇ ਟੈਕਸ ਲਗਾਉਣ ਦੀ ਨਿਖੇਧੀ

ਜਲੰਧਰ, 21 ਦਸੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ 2018 ਤੋਂ ਬਠਿੰਡਾ ਧਰਮਲ ਪਲਾਂਟ ਦੇ ਸਾਰੇ ਯੂਨਿਟ ਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਪੱਕੇ ਤੌਰ ਤੇ ਬੰਦ ਕਰਨ, ਕੇਬਲ ਅਤੇ ਡੀ.ਟੀ.ਐਚ.ਟੀ.ਵੀ. 'ਤੇ 2 ਅਤੇ 5 ਲੱਖ ਰੁਪਏ ਟੈਕਸ ਲਗਾਉਣ ਦੇ ਫੈਸਲੇ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਕਦਮ ਨੂੰ ਸਰਕਾਰੀ ਖੇਤਰ ਉਪਰ ਵੱਡਾ ਹਮਲਾ ਤੇ ਅਰਥਿਕਤਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਵਾਲਾ ਦੇਸ਼ ਧ੍ਰੋਹੀ ਕਦਮ ਦੱਸਿਆ।
ਆਮ ਲੋਕਾਂ ਦੇ ਮਾਮੂਲੀ ਮਨੋਰੰਜਨ ਦੇ ਸਰੋਤਾਂ ਉਪਰ ਟੈਕਸ ਲਾਉਣਾ ਅਸਲ ਵਿਚ ਪੰਜਾਬ ਸਰਕਾਰ ਦੀ ਜਨ ਸਧਾਰਨ ਦੇ ਸਰੋਕਾਰਾਂ ਬਾਰੇ ਗੈਰ ਜਿੰਮੇਦਾਰਾਨਾ ਤੇ ਜ਼ਾਲਮਾਨਾ ਪਹੁੰਚ ਦਾ ਪ੍ਰਗਟਾਵਾ ਹੈ।
ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਬਿਜਲੀ ਬੋਰਡਾਂ ਨੂੰ ਤੋੜ ਕੇ ਨਿਗਮੀਕਰਨ ਤੇ ਨਿੱਜੀਕਰਨ ਦਾ ਲੋਕ  ਮਾਰੂ ਫੈਸਲਾ ਲਿਆ ਗਿਆ ਸੀ, ਉਦੋਂ ਹੀ ਸ਼ਪਸ਼ਟ ਹੋ ਗਿਆ ਸੀ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਿੱਜੀਕਰਨ ਦੀ ਪ੍ਰਕਿਰਿਆ ਨਾਲ ਸਾਰੇ ਦੇਸ਼ ਦਾ ਅਰਥਚਾਰਾ ਵਿਦੇਸ਼ੀ ਤੇ ਦੇਸ਼ੀ ੁਲੁਟੇਰਿਆਂ ਦੇ ਹਵਾਲੇ ਕਰਕੇ ਲੋਕਾਂ ਉਪਰ ਲੁਟ ਖਸੁਟ ਦਾ ਕੁਹੜਾ ਹੋਰ ਤੇਜ ਚਲਾਉਣਾ ਚਾਹੁੰਦੀਆਂ ਹਨ। ਹੁਣ ਇਹ ਤੱਥ ਸਭ ਦੇ ਸਾਹਮਣੇ ਆ ਗਿਆ ਹੈ ਕਿ ਪੰਜਾਬ ਸਰਕਾਰ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਬੰਦ ਕਰਕੇ  ਨਿੱਜੀ ਥਰਮਲ ਪਲਾਟਾਂ ਨੂੰ ਮਨਮਰਜੀ ਨਾਲ ਬਿਜਲੀ ਦਰਾਂ ਵਿਚ ਵਾਧਾ ਕਰਕੇ ਆਮ ਲੋਕਾਂ ਉਪਰ ਲੱਕ ਤੋੜਵਾ ਭਾਰ ਲੱਦਣਾ ਚਾਹੁੰਦੀ ਹੈ। ਆਰ.ਐਮ.ਪੀ.ਆਈ. ਸਰਕਾਰ ਤੋਂ ਇਹ ਦੋਨੋ ਲੋਕ ਵਿਰੋਧੀ ਫੈਸਲੇ ਵਾਪਸ ਲੈਣ ਦੀ ਮੰਗ ਕਰਦੀ ਹੈ।
ਸਾਥੀ ਪਾਸਲਾ ਤੇ ਹਰਕੰਵਲ ਸਿੰਘ ਨੇ ਆਪਣੇ ਬਿਆਨ ਵਿਚ ਪੰਜਾਬ ਦੇ ਸਮੂਹ ਲੋਕਾਂ, ਮਜ਼ਦੂਰਾਂ, ਕਿਸਾਨਾਂ ਤੇ ਮਲਾਜਮ ਜਥੇਬੰਦੀਆਂ ਨੂੰ ਸਰਕਾਰ ਦੇ ਇਸੇ ਲੋਕ ਮਾਰੂ ਫ਼ੈਸਲੇ ਦੇ ਵਿਰੋਧ ਵਿਚ ਜੋਰਦਾਰ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ।

Sunday, 26 November 2017

ਮੋਦੀ ਹਕੂਮਤ ਦੀਆਂ ਸਾਮਰਾਜਪ੍ਰਸਤ ਨਵਉਦਾਰਵਾਦੀ ਨੀਤੀਆਂ ਖ਼ਿਲਾਫ਼ ਸੰਗਰਾਮਾਂ ਦੇ ਪਿੜ ਮਘਾਉਣ ਦਾ ਸੱਦਾ



ਮੋਹਾਲੀ (ਐਸਏਐਸ ਨਗਰ) 26 ਨਵੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਲੇਠੀ ਚਾਰ ਰੋਜ਼ਾ ਸਰਬ ਭਾਰਤ ਕਾਨਫ਼ਰੰਸ ਦੇ ਸਮਾਪਨ ਮੌਕੇ ਅੱਜ ਇੱਥੇ ਹੋਈ ਪ੍ਰਭਾਵਸ਼ਾਲੀ ਜਨ ਸਭਾ 'ਚ ਪਾਰਟੀ ਵੱਲੋਂ ਭਾਰਤ ਦੇ ਮਿਹਨਤਕਸ਼ਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਲੋਕਾਂ ਦੀ ਰੋਜ਼ੀ ਰੋਟੀ ਖੋਹਣ ਅਤੇ ਸਵੈਮਾਨ ਨੂੰ ਤਹਿਸ ਨਹਿਸ ਕਰਨ ਵਾਲੀਆਂ ਮੋਦੀ ਹਕੂਮਤ ਦੀਆਂ ਸਾਮਰਾਜ ਪ੍ਰਸਤ ਨਵ ਉਦਾਰਵਾਦੀ ਨੀਤੀਆਂ ਖ਼ਿਲਾਫ਼ ਸੰਗਰਾਮਾਂ ਦੇ ਪਿੜ ਮਘਾਉਣ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਲੋਕਾਂ ਤੋਂ ਰੋਜ਼ਗਾਰ, ਸਿਹਤ ਸਹੂਲਤਾਂ, ਮੁਫ਼ਤ ਅਤੇ ਮਿਆਰੀ ਸਿੱਖਿਆ, ਰਿਹਾਇਸ਼ੀ ਥਾਵਾਂ, ਜਲ-ਜੰਗਲ-ਜ਼ਮੀਨ, ਸਮਾਜਿਕ ਸੁਰੱਖਿਆ ਅਤੇ ਹਰ ਕਿਸਮ ਦੀਆਂ ਜਨਤਕ ਸੇਵਾਵਾਂ ਖੋਹਣ ਦਾ ਜ਼ਰ੍ਹੀਆ ਸਾਬਤ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਇਹ ਕੋਈ ਭਰਮ ਨਹੀਂ ਰਹਿਣਾ ਚਾਹੀਦਾ ਕਿ ਉਕਤ ਨੀਤੀਆਂ ਦੁਨੀਆ ਭਰ ਦੇ ਮੁਲਕਾਂ ਦੇ ਬੇਸ਼ਕੀਮਤੀ ਕੁਦਰਤੀ ਸੰਸਾਧਨਾਂ 'ਤੇ ਕਿਰਤੀ ਸ਼ਕਤੀ ਦੇ ਬੇਤਰਸ ਲੁੱਟ ਕਰਨ ਵਾਲੇ ਸਾਮਰਾਜੀ ਲੁਟੇਰਿਆਂ, ਬਹੁਕੌਮੀ ਕਾਰਪੋਰੇਸ਼ਨਾਂ, ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਬਘਿਆੜਾਂ ਦੀ ਲੁੱਟ 'ਚ ਵਾਧਾ ਕਰਨ ਦਾ ਹਥਿਆਰ ਹਨ ਅਤੇ ਭਾਰਤੀ ਲੋਕਾਂ ਦਾ ਕੁੱਝ ਵੀ ਨਹੀਂ ਸੰਵਾਰ ਸਕਦੀਆਂ।
ਨਵੇਂ ਚੁਣੇ ਗਏ ਚੇਅਰਮੈਨ ਸਾਥੀ ਕੇ.ਗੰਗਾਧਰਨ ਨੇ ਕਿਹਾ ਕਿ ਉਕਤ ਨੀਤੀਆਂ ਕਰਕੇ ਦਿਨੋਂ ਦਿਨ ਵੱਧ ਰਹੀਂ ਕੰਗਾਲੀ ਕਾਰਨ ਪੈਦਾ ਹੋ ਰਹੀ ਲੋਕ ਬੇਚੈਨੀ ਦੇ ਸੇਕ ਤੋਂ ਬਚਣ ਲਈ ਸਾਮਰਾਜੀ ਦੇਸ਼ ਅਤੇ ਭਾਰਤ ਵਿਚਲੇ ਪ੍ਰਤੀਕਿਰਿਆ ਵਾਦੀ ਅਨਸਰ ਫ਼ਿਰਕਾਪ੍ਰਸਤੀ, ਜਾਤਪਾਤ, ਭਾਸ਼ਾ, ਇਲਾਕਾ ਵਾਦ ਅਤੇ ਹੋਰ ਫੁੱਟ ਪਾਊ ਸਾਜ਼ਿਸ਼ਾਂ ਦੇ ਆਧਾਰ 'ਤੇ ਲੋਕਾਂ ਨੂੰ ਲੀਰੋਂ ਲੀਰ ਕਰਕੇ ਖ਼ਾਨਾ-ਜੰਗੀ ਵਾਲਾ ਮਾਹੌਲ ਤਿਆਰ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਅਤੇ ਵੰਡਵਾਦੀ ਸਰਗਰਮੀਆਂ ਦੋਹਾਂ ਦੇ ਖ਼ਿਲਾਫ਼ ਬੇਕਿਰਕ ਸੰਗਰਾਮ ਹੀ ਭਾਰਤੀ ਲੋਕਾਈ ਦੀ ਰਾਖੀ ਦੀ ਗਰੰਟੀ ਹੋ ਸਕਦੇ ਹਨ ਅਤੇ ਦੋਹਾਂ 'ਚੋਂ ਕਿਸੇ ਇਕ ਪ੍ਰਤੀ ਲਿਹਾਜੂ ਜਾਂ ਅਵਸਰਵਾਦੀ ਰਵੱਈਆ ਇਨਕਲਾਬੀ ਲਹਿਰ ਲਈ ਘਾਤਕ ਹੋਵੇਗਾ।
ਜਨਸਭਾ ਨੂੰ ਸੰਬੋਧਨ ਕਰਦੇ ਹੋਏ ਨਵੇਂ ਚੁਣੇ ਗਏ ਖ਼ਜ਼ਾਨਚੀ ਰਜਿੰਦਰ ਪਰਾਂਜਪੇ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ,ਖੇਤੀ ਸੰਕਟ ਤੇ ਕਰਜ਼ੇ ਕਾਰਨ ਹੋ ਰਹੀਆਂ ਖੇਤ ਮਜ਼ਦੂਰ-ਕਿਸਾਨ ਖੁਦਕੁਸ਼ੀਆਂ, ਨਿੱਤ ਵਧਦੇ ਅਪਰਾਧਾਂ, ਮਾਫ਼ੀਆ ਲੁੱਟ, ਨਸ਼ਾ ਤਸਕਰੀ ਅਤੇ ਹੋਰ ਅਣਮਨੁੱਖੀ ਵਰਤਾਰਿਆਂ ਪ੍ਰਤੀ ਮੁਜਰਮਾਨਾ ਅਣਗਹਿਲੀ ਵਾਲਾ ਵਤੀਰਾ ਧਾਰਨ ਕਰੀ ਬੈਠੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਾਲੇ ਧਨ ਨੂੰ ਜ਼ਬਤ ਕਰਨ ਦੇ ਨਾਂਅ ਹੇਠ ਲਾਗੂ ਕੀਤੀ ਗਈ ਨੋਟ ਬੰਦੀ ਦੇ ਕਾਲੇ ਧਨ ਅਤੇ ਕਾਲੇ ਕਾਰੋਬਾਰਾਂ 'ਚ ਢੇਰਾਂ ਵਾਧਾ ਕੀਤਾ ਹੈ ਭਾਰਤੀ ਰਾਜਭਾਗ 'ਤੇ ਕਾਬਜ਼ ਅਖੌਤੀ ਅਰਥ ਵਿਗਿਆਨੀ ਹਾਲੇ ਵੀ ਨੋਟ ਬੰਦੀ ਦਾ ਗੁਣਗਾਨ ਕਰੀ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਟੈਕਸਾਂ ਦੀ ਮਾਰ ਥੱਲੇ ਕੁਰਲਾ ਰਹੇ ਮਿਹਨਤਕਸ਼ਾਂ ਦੀ ਕੁੱਬੀ ਪਿੱਠ 'ਤੇ ਹੋਰ ਵਧੇਰੇ ਟੈਕਸ ਭਾਰ ਲੱਦਣ ਦੀ ਸਾਜ਼ਿਸ਼ ਤੋਂ ਸਿਵਾ ਕੁੱਝ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਲੋਕ ਵਿਦੇਸ਼ੀ ਧਨਕੁਬੇਰਾਂ, ਭਾਰਤੀ ਇਜਾਰੇਦਾਰ ਪੂੰਜੀਪਤੀਆਂ ਅਤੇ ਪ੍ਰਸ਼ਾਸ਼ਕੀ ਢਾਂਚੇ ਦੀ ਜਾਲਿਮਾਨੀ ਲੁੱਟ ਦਾ ਬੇਤਰਸ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਹਾਂ ਪੱਖੀ ਸਮਾਜਕ ਪਰਿਵਰਤਨ ਲਈ ਲੜਿਆ ਜਾਣ ਵਾਲਾ ਜਮਾਤੀ ਸੰਗਰਾਮ ਕੇਵਲ ਉੱਚੀਆਂ ਤਨਖ਼ਾਹਾਂ, ਪੱਕੀਆਂ ਨੌਕਰੀਆਂ ਜਾਂ ਬਿਹਤਰ ਜੀਵਨ ਤੱਕ ਸੀਮਤ ਨਹੀਂ, ਬਲਕਿ ਜਾਤਪਾਤ ਖ਼ਾਤਮੇ, ਔਰਤਾਂ ਦੀ ਹਰ ਖੇਤਰ ਵਿਚ ਸਮਾਨਤਾ ਅਤੇ ਪਿਤਰ ਸੱਤਾਵਾਦ ਦੇ ਖ਼ਾਤਮੇ ਅਤੇ ਹਰ ਕਿਸਮ ਦੇ ਪਿਛਾਖੜੀ ਵਿਚਾਰਾਂ 'ਤੇ ਕਦਰਾਂ-ਕੀਮਤਾਂ ਵਿਰੁੱਧ ਸੰਗਰਾਮ ਦੀ ਜਮਾਤੀ ਘੋਲ ਦਾ ਹਿੱਸਾ ਹੈ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਮੈਂਬਰ ਸਾਥੀ ਹਰਕੰਵਲ ਸਿੰਘ ਵੱਲੋਂ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਵੱਲੋਂ ਲੜੇ ਜਾਣ ਵਾਲੇ ਭਵਿੱਖੀ ਸੰਗਰਾਮਾਂ ਲਈ ਹਰ ਪੱਖ ਤੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਸੰਮੇਲਨ ਦੀ ਸਫਲਤਾ 'ਚ ਬੇਮਿਸਾਲ ਯੋਗਦਾਨ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਮਿਹਨਤਕਸ਼ਾਂ ਤੇ ਅਗਾਂਹਵਧੂ ਲੋਕਾਂ ਦਾ ਧੰਨਵਾਦ ਕੀਤਾ।
ਇਸ ਇਕੱਠ ਨੂੰ ਸਟੈਡਿੰਗ ਕਮੇਟੀ ਦੇ ਮੈਂਬਰ ਕੇ ਹਰੀਹਰਨ ਨੇ ਵੀ ਸੰਬੋਧਨ ਕੀਤਾ।